ਸਰਕਾਰੀ ਕਾਲਜ ਕਪੂਰਥਲਾ ’ਚ ਵਿਸ਼ੇਸ਼ ਲੈਕਚਰ ਕਰਵਾਇਆ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ
Publish Date: Tue, 25 Aug 2026 08:01 PM (IST)
Updated Date: Tue, 25 Aug 2026 08:03 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪ੍ਰਿੰਸੀਪਲ ਜਸਮੀਤ ਸੇਠੀ ਦੀ ਅਗਵਾਈ ਵਿੱਚ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਉਦਮ ਸਦਕਾ ਕਮਿਊਨੀਕੇਸ਼ਨ ਸਕਿਲਸ ਤੇ ਕੈਰੀਅਰ ਪਾਥਵੇਜ਼ ਵਿਸ਼ੇ ਉੱਪਰ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸੈਂਟਰਲ ਯੂਨੀਵਰਸਿਟੀ ਆਫ ਇਲਾਹਾਬਾਦ ਦੇ ਅੰਗਰੇਜ਼ੀ ਵਿਭਾਗ ਤੋਂ ਪ੍ਰੋਫੈਸਰ ਡਾ. ਨਕੁਲ ਕੁੰਦਰਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਵਿਭਾਗ ਦੇ ਮੁਖੀ ਪ੍ਰੋਫੈਸਰ ਮਨਜੀਤ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਨਾਲ ਮਹਿਮਾਨ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਡਾ. ਨਕੁਲ ਕੁੰਦਰਾ ਨੇ ਵਿਦਿਆਰਥੀਆਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਕਮਿਊਨੀਕੇਟ ਕਰਨ ਦੇ ਤਰੀਕੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਨੂੰ ਇੱਕ ਸਕਿੱਲ ਵਜੋਂ ਸਿੱਖਣ ਤੇ ਇਸ ਉੱਤੇ ਮੁਹਾਰਤ ਹਾਸਲ ਕਰਨ ਉੱਪਰ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਅੰਗਰੇਜ਼ੀ ਉੱਪਰ ਮੁਹਾਰਤ ਹਾਸਲ ਕਰਨਾ ਸਾਡੇ ਲਈ ਬਹੁਤ ਲਾਜ਼ਮੀ ਹੈ ਕਿਉਂਕਿ ਇਹ ਗਲੋਬਲ ਪੱਧਰ ਉੱਪਰ ਸਾਡੇ ਲਈ ਵਧੇਰੇ ਪੇਸ਼ੇਵਰਾਨਾ ਮੌਕੇ ਮੁਹੱਈਆ ਕਰਾਉਂਦੀ ਹੈ। ਕਾਰਜਕਾਰੀ ਪ੍ਰਿੰਸੀਪਲ ਸਨੇਹ ਸ਼ਰਮਾ ਨੇ ਡਾ. ਨਕੁਲ ਕੁੰਦਰਾ ਦਾ ਧੰਨਵਾਦ ਕੀਤਾ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਦਿਲਦਾਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ. ਮਨਜੀਤ ਸਿੰਘ, ਪ੍ਰੋ. ਮਲਿਕਾ ਮੰਡ, ਡਾ. ਪ੍ਰਮੋਦ ਕੁਮਾਰ, ਪ੍ਰੋ. ਪ੍ਰੀਤੀ, ਪ੍ਰੋ. ਦੀਕਸ਼ਾ ਸ਼ਰਮਾ, ਪ੍ਰੋ. ਗੁਰਪ੍ਰੀਤ ਕੌਰ ਚੌਹਾਨ, ਪ੍ਰੋ. ਸੰਦੀਪ ਸਿੰਘ, ਪ੍ਰੋ. ਵਸੁੰਧਰਾ, ਪ੍ਰੋ. ਜੋਤੀ ਦੇਵੀ, ਡਾ. ਜਗਜੀਤ ਸਿੰਘ, ਪ੍ਰੋ. ਵਿਪਨ ਕੁਮਾਰ, ਪ੍ਰੋ. ਰਣਜੀਤ ਕੁਮਾਰ ਤੇ ਵਿਦਿਆਰਥੀ ਭਰਵੀਂ ਗਿਣਤੀ ਵਿੱਚ ਹਾਜ਼ਰ ਸਨ।