ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਵਿਸ਼ੇਸ਼ ਸਭਾ ਕਰਵਾਈ
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਨਵੇਂ ਅਕਾਦਮਿਕ ਸੈਸ਼ਨ ਦੇ ਪਹਿਲੇ ਦਿਨ ਮੌਕੇ ਵਿਸ਼ੇਸ਼ ਸਭਾ ਦਾ ਆਯੋਜਨ
Publish Date: Thu, 02 Apr 2026 07:19 PM (IST)
Updated Date: Thu, 02 Apr 2026 07:22 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਨਵੇਂ ਅਕਾਦਮਿਕ ਸੈਸ਼ਨ ਦੇ ਪਹਿਲੇ ਦਿਨ ਇਕ ਪ੍ਰੇਰਣਾਦਾਇਕ ਤੇ ਉਤਸ਼ਾਹਪੂਰਨ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸਭਾ ਨੇ ਵਿਦਿਆਰਥੀਆਂ ਵਿਚ ਨਵੀਂ ਉਰਜਾ ਤੇ ਸਕਾਰਾਤਮਕ ਮਾਹੌਲ ਪੈਦਾ ਕੀਤਾ। ਪ੍ਰਿੰਸੀਪਲ ਡਾ. ਏਐੱਸ ਸੇਖੋਂ ਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮਾਣਯੋਗ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਐੱਮਡੀ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਵੀ ਸਟਾਫ ਤੇ ਵਿਦਿਆਰਥੀਆਂ ਦੀ ਸਰਾਹਨਾ ਕੀਤੀ। ਇਸ ਸਭਾ ਦਾ ਆਯੋਜਨ ਐਕਟੀਵਿਟੀ ਇੰਚਾਰਜ ਮਿਸਿਜ਼ ਨੇਹਾ ਜੋਸ਼ੀ ਤੇ ਮਿਸਿਜ਼ ਕਰੁਣਾ ਦੀ ਦੇਖ-ਰੇਖ ਹੇਠ ਕੀਤਾ ਗਿਆ। ਅਧਿਆਪਕਾਂ ਲਵਲੀਨ ਕੌਰ, ਬਬੀਤਾ, ਨਿਰਮਲ ਜੋਤੀ, ਪੂਜਾ ਦਾਵਰ, ਰਵਿੰਦਰਜੀਤ ਤੇ ਸ਼ਰੂਤੀ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਵਿਦਿਆਰਥੀਆਂ ਨੇ ਮਾਤਾ ਸਰਸਵਤੀ ਦੀ ਅਰਦਾਸ ਕਰਕੇ ਗਿਆਨ ਤੇ ਬੁੱਧੀ ਦੀ ਕਾਮਨਾ ਕੀਤੀ। ਸਭਾ ਵਿਚ ਵਿਸ਼ੇਸ਼ ਪੁਤਲੀ ਸ਼ੋਅ ਤੇ ਪ੍ਰੇਰਣਾਦਾਇਕ ਕਹਾਣੀ ਵੀ ਪੇਸ਼ ਕੀਤੀ ਗਈ, ਜਿਸ ਨਾਲ ਪ੍ਰੋਗਰਾਮ ਹੋਰ ਵੀ ਮਜ਼ੇਦਾਰ ਬਣ ਗਿਆ।