
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁੱਖੀ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪਿੱਟ ਸਿਆਪਾ।*

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁੱਖੀ ਵਿਰੁੱਧ ਕੀਤਾ ਪਿੱਟ ਸਿਆਪਾ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਪੰਜਾਬ ਸਰਕਾਰ ਦੇ ਸਮੂਹ ਵਰਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਫਗਵਾੜਾ ਦੀ ਅਗਵਾਈ ਵਿੱਚ ਬਲਾਕ ਫਗਵਾੜਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਟਾਊਨ ਹਾਲ ਫਗਵਾੜਾ ਦੇ ਪਾਰਕ ਵਿੱਚ ਰੋਹ ਭਰਪੂਰ ਰੈਲੀ ਕਰਨ ਉਪਰੰਤ ਬੱਸ ਸਟੈਂਡ ਤੱਕ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦੇ ਵਿੱਚ ਇੰਨਾ ਜ਼ਿਆਦਾ ਰੋਹ ਹੈ ਕਿ ਜਦ ਸੀਆਈਡੀ ਵਾਲਿਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੀ ਅਗਲੀ ਰਣਨੀਤੀ ਕੀ ਹੈ ਤਾਂ ਦੱਸਿਆ ਗਿਆ ਕਿ 23 ਅਗਸਤ ਨੂੰ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ ਵੱਲੋਂ ਜੋ ਸੂਬਾਈ ਰੈਲ ਰੈਲੀ ਕੀਤੀ ਜਾ ਰਹੀ ਹੈ, ਉਸ ਵਿੱਚ ਸ਼ਮੂਲੀਅਤ ਕਰਨ ਲਈ ਫਗਵਾੜਾ ਤੋਂ 15 ਗੱਡੀਆਂ ਤੇ ਦੋ ਬੱਸਾਂ ਭਰ ਕੇ ਜਾਣਗੀਆਂ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਏ ਪ੍ਰਤੀ ਪੰਜਾਬ ਸਰਕਾਰ ਵੱਲੋਂ ਜਿਹੜਾ ਬੇਰੁਖੀ ਭਰਿਆ ਵਤੀਰਾ ਅਪਣਾਇਆ ਗਿਆ ਹੈ, ਉਸ ਦਾ ਖਮਿਆਜ਼ਾ ਵੀ ਉਸਨੂੰ ਵਿਧਾਨ ਸਭਾ ਚੋਣਾਂ ਮੌਕੇ ਭੁਗਤਣਾ ਪਵੇਗਾ। ਹਾਈ ਕੋਰਟ ਦੀ ਸਿੰਗਲ ਤੇ ਡਬਲ ਬੈਂਚ ਵੱਲੋਂ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ, ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਮੁਲਾਜ਼ਮ ਆਗੂ ਸਤਨਾਮ ਸਿੰਘ ਰੰਧਾਵਾ, ਹਰਸਿਮਰਨ ਸਿੰਘ, ਸਤਵੰਤ ਟੂਰਾ ਦਿਲਜੀਤ ਸੈਣੀ, ਜਸਵੀਰ ਸੈਣੀ ਜਸਵੀਰ ਭੰਗੂ, ਗੁਰਮੁਖ ਲੋਕਪ੍ਰੇਮੀ, ਅਜੇ ਕੁਮਾਰ, ਗਣੇਸ਼ ਭਗਤ, ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ, ਤਾਰਾ ਸਿੰਘ ਬੀਕਾ, ਪ੍ਰਮੋਦ ਕੁਮਾਰ ਜੋਸ਼ੀ, ਮੈਡਮ ਹਰਿੰਦਰ ਕੌਰ ਸੇਠੀ ਆਦਿ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਡੀਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੰਦਿਆਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਰੁੱਖ ਰਿਹਾ ਤਾਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਆਪਣੇ ਸਾਰੇ ਮੁਲਾਜ਼ਮਾਂ ਸਮੇਤ ਇਨ੍ਹਾਂ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣਗੀਆਂ ਤੇ ਉਨ੍ਹਾਂ ਨੂੰ 92 ਦੀ ਬਜਾਏ ਚਾਰ ਸੀਟਾਂ ਤੱਕ ਲਿਆਉਣ ਦਾ ਯਤਨ ਕਰਨਗੀਆਂ। ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ ਦੇ ਸੂਬਾਈ ਆਗੂ ਸੁਖਜੀਤ ਸਿੰਘ ਇਸ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਉਨ੍ਹਾਂ 23 ਅਗਸਤ ਦੀ ਸਤੌਜ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਮਿਊਂਸਪਲ ਕਾਰਪੋਰੇਸ਼ਨ ਦੇ ਆਗੂ ਤਾਰਾ ਸਿੰਘ ਬੀਕਾ ਕੁਲਵਿੰਦਰ ਰਾਏ, ਵਿਨੋਦ ਕੁਮਾਰ, ਮਾਸਟਰ ਗਿਆਨ ਚੰਦ ਰੱਤੂ, ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਮੂਲਨਿਵਾਸੀ, ਦੀਪਕ ਸਹਿਗਲ ਮਨਜੀਤ ਗਾਟ, ਲਖਵੀਰ ਚੰਦ, ਤੀਰਥ ਸਿੰਘ, ਰਵਿੰਦਰ ਸਿੰਘ, ਸਤਪਾਲ ਮਹਿਮੀ, ਡਾ. ਤਰਲੋਕ ਸਿੰਘ, ਕੇਕੇ ਪਾਂਡੇ, ਰਤਨ ਸਿੰਘ, ਜੋਗਿੰਦਰ ਮਹਿਮੀ, ਬਲਜਿੰਦਰ ਕੁਮਾਰ, ਭੁਪਿੰਦਰ ਸਿੰਘ ਮਾਹੀ, ਗੁਰਮੀਤ ਸਿੰਘ, ਹਰਦੇਵ ਸਿੰਘ, ਹਰੀ ਓਮ ਸ਼ਰਮਾ, ਸ਼ਿਵ ਦਾਸ, ਰਾਮ ਲੁਭਾਇਆ, ਚਰਨ ਦਾਸ, ਗੁਰਮੇਲ ਚੰਦ ਆਦਿ ਹਾਜ਼ਰ ਸਨ।