ਸਮਾਜ ਸੇਵਕ ਡਾ. ਬਾਵਾ ਤੇ ਡਾ. ਸੈਮ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਨਿਯੁਕਤ ਸਮਾਜ ਸੇਵਕ ਡਾ. ਐਚ. ਐਸ. ਬਾਵਾ ਅਤੇ ਡਾ. ਸੈਮ, ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਨਿਯੁਕਤ
Publish Date: Tue, 10 Nov 2026 07:19 PM (IST)
Updated Date: Tue, 10 Nov 2026 07:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਦੇ ਚੇਅਰਮੈਨ ਅਤੇ ਪ੍ਰਸਿੱਧ ਸਮਾਜ ਸੇਵਕ ਡਾ. ਐੱਚਐੱਸ ਬਾਵਾ ਅਤੇ ਡਾ. ਸੈਮੁਅਲ ਮਸੀਹ ਜ਼ਿਲ੍ਹਾ ਚੇਅਰਮੈਨ ਮਸੀਹ ਭਲਾਈ ਬੋਰਡ ਕਪੂਰਥਲਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆ, ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਵੱਲੋਂ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਖੁਸ਼ੀ ਦੇ ਮੌਕੇ ਤੇ ਖੱਤਰੀ ਅਰੋੜਾ ਵੈਲਫੇਅਰ ਬੋਰਡ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ ਅਤੇ ਪੰਜਾਬ ਪ੍ਰਧਾਨ ਨਵਜੀਤ ਸਿੰਘ ਰਾਜੂ, ਐੱਨਜੇਪੀਸੀ ਆਈ ਦੇ ਨੈਸ਼ਨਲ ਚੇਅਰਮੈਨ ਅਸ਼ੋਕ ਗੋਗਨਾ, ਪ੍ਰਧਾਨ ਕਿਸ਼ੋਰ ਰਾਜਪੂਤ, ਜਨਰਲ ਸਕੱਤਰ ਪੰਜਾਬ ਅਮਰੀਕ ਸਿੰਘ ਮੱਲ੍ਹੀ, ਦੋਆਬਾ ਜੋਨ ਦੇ ਪ੍ਰਧਾਨ ਗੋਰਵ ਮੜੀਆ, ਜ਼ਿਲ੍ਹਾ ਪ੍ਰਧਾਨ ਸਾਹਿਲ ਗੁਪਤਾ, ਕਪੂਰਥਲਾ ਦੇ ਪ੍ਰਧਾਨ ਮਨਮੋਹਣ ਸ਼ਰਮਾ ਮਨੀ ਅਤੇ ਸੱਚਦੇਵਾ ਪਰਿਵਾਰ ਸਮੇਤ ਅਨੇਕਾਂ ਸ਼ਖਸੀਅਤਾਂ ਵਲੋਂ ਡਾ. ਬਾਵਾ ਅਤੇ ਡਾ. ਸੈਮ ਨੂੰ ਵਧਾਈ ਦਿੱਤੀ। ਪ੍ਰਸਿੱਧ ਸਮਾਜ ਸੇਵਕ ਡਾ. ਐੱਚਐੱਸ ਬਾਵਾ ਅਤੇ ਡਾ. ਸੈਮੁਅਲ ਮਸੀਹ ਵੱਲੋਂ ਇਸ ਨਿਯੁਕਤੀ ਦੇ ਮੌਕੇ ਤੇ ਆਰਸੀ ਬਿਰਹਾ ਜ਼ਿਲ੍ਹਾ ਸਕੱਤਰ, ਲਲਿਤ ਵਧਵਾ ਸਕੱਤਰ ਜਨਰਲ, ਜੇਪੀ ਨੱਢਾ ਚੇਅਰਮੈਨ ਮੈਨੇਜਿੰਗ ਬਾਡੀ ਅਤੇ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਵਰਣਨਯੋਗ ਹੈ ਕਿ ਡਾ. ਬਾਵਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਉਹਨਾਂ ਨੂੰ ਉਚੇਚੇ ਤੌਰ ਤੇ 15 ਅਗਸਤ ਦੇ ਮੌਕੇ ਤੇ ਸਨਮਾਨਿਤ ਵੀ ਕੀਤਾ ਗਿਆ ਸੀ।