- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵਕ ਰਮਨ ਨਹਿਰਾ ਨੇ ਰੇਲਵੇ ਸਟੇਸ਼ਨ ਦੇ ਬਾਹਰ ਦ ਫੂਡ ਜੰਕਸ਼ਨ ਦਾ ਉਦਘਾਟਨ ਕੀਤਾ।

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਇਕ ਨਵਾਂ ਫਾਸਟ ਫੂਡ ਕਾਰਨਰ ਦਿ ਫੂਡ ਜੰਕਸ਼ਨ ਦਾ ਰਸਮੀ ਉਦਘਾਟਨ ਖੱਤਰੀ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ, ਭਾਜਪਾ ਐੱਨਜੀਓ ਸੈੱਲ ਪੰਜਾਬ ਦੇ ਕਾਰਜਕਾਰੀ ਮੈਂਬਰ, ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ (ਭ੍ਰਿਸ਼ਟਾਚਾਰ ਵਿਰੋਧੀ ਸੈੱਲ) ਦੇ ਸੂਬਾ ਪ੍ਰਧਾਨ, ਵਿਸ਼ਵ ਹਿੰਦੂ ਸੰਘ ਦੇ ਜ਼ਿਲ੍ਹਾ ਪ੍ਰਧਾਨ, ਪੰਜਾਬ ਸਰਕਾਰ ਦੇ ਖੱਤਰੀ ਅਰੋੜਾ ਭਲਾਈ ਬੋਰਡ ਦੇ ਸਾਬਕਾ ਮੈਂਬਰ, ਪੰਜਾਬ ਹਿੰਦੂ ਸਮੂਹ ਦੇ ਸੂਬਾ ਮੈਂਬਰ ਅਤੇ ਜਲੰਧਰ ਜ਼ੋਨ ਕੋਆਰਡੀਨੇਟਰ ਤੇ ਫਗਵਾੜਾ ਦੇ ਮਸ਼ਹੂਰ ਸਮਾਜ ਸੇਵਕ ਰਮਨ ਨਹਿਰਾ ਨੇ ਰਿਬਨ ਕੱਟ ਕੇ ਕੀਤਾ। ਉਦਘਾਟਨ ਦੌਰਾਨ ਰਮਨ ਨਹਿਰਾ ਨੇ ਸਟਾਲ ਮਾਲਕਾਂ ਕਨ੍ਹੱਈਆ ਤਿਵਾਰੀ ਤੇ ਕੇਦਾਰ ਚੌਧਰੀ ਨੂੰ ਵਧਾਈ ਦਿੱਤੀ। ਨਹਿਰਾ ਨੇ ਦੱਸਿਆ ਕਿ ਸਟੇਸ਼ਨ ਦੇ ਨਵੀਨੀਕਰਨ ਦੇ ਕੰਮ ਤੋਂ ਬਾਅਦ ਸਟੇਸ਼ਨ ਦੇ ਬਾਹਰ ਪੁਰਾਣੇ ਸਟਾਲ ਲੰਬੇ ਸਮੇਂ ਤੋਂ ਬੰਦ ਸਨ। ਇਸ ਕਾਰਨ ਚਾਹ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲਾਂਕਿ ਹੁਣ ਜਦੋਂ ਇਹ ਦੂਜਾ ਸਟਾਲ ਖੁੱਲ੍ਹ ਗਿਆ ਹੈ ਤਾਂ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਦਿ ਫੂਡ ਜੰਕਸ਼ਨ ਦੇ ਮਾਲਕਾਂ ਕਨ੍ਹੱਈਆ ਤਿਵਾਰੀ ਤੇ ਕੇਦਾਰ ਚੌਧਰੀ ਨੇ ਦੱਸਿਆ ਕਿ ਸਟਾਲ 'ਤੇ ਚਾਹ, ਮਿਨਰਲ ਵਾਟਰ, ਬਿਸਕੁਟ, ਚਿਪਸ ਅਤੇ ਕੋਲਡ ਡਰਿੰਕਸ ਦੇ ਨਾਲ-ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਉਪਲਬਧ ਹੋਣਗੀਆਂ। ਇਸ ਮੌਕੇ ਰਵੀ ਕਾਂਤ ਘਈ, ਹਰਵਿੰਦਰ ਸਿੰਘ ਸੰਧੂ, ਰਾਜੂ ਭਗਤ, ਮੁਰਾਰੀ ਤਿਵਾੜੀ, ਕ੍ਰਿਸ਼ਨ ਤਿਵਾੜੀ, ਸੁਮਨ ਚੌਧਰੀ ਤੇ ਫਗਵਾੜਾ ਦੇ ਕਈ ਹੋਰ ਪਤਵੰਤੇ ਵੀ ਮੌਜੂਦ ਸਨ।