ਸਮਾਜ ਸੇਵਕ ਸੋਹਲ ਦਾ ਕੀਤਾ ਵਿਸ਼ੇਸ਼ ਸਨਮਾਨ ਹਾਈ ਸਕੂਲ ਸੰਧੂ ਚੱਠਾ ਸਮਾਗਮ ਦੌਰਾਨ ਸਮਾਜ ਸੇਵਕ ਮਨਜੀਤ ਸਿੰਘ ਸੋਹਲ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ
Publish Date: Sat, 31 Oct 2026 07:45 PM (IST)
Updated Date: Sat, 31 Oct 2026 07:46 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਸਮਾਜਿਕ ਕਾਰਜਾਂ ਵਿੱਚ ਆਪਣੇ ਤੌਰ ’ਤੇ ਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨਾਲ਼ ਤਾਲਮੇਲ ਬਣਾ ਕੇ ਲੋਕਾਂ ਦੀ ਮਦਦ ਕਰਨ ਤੇ ਖਾਸਕਰ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਵਿਖੇ ਚਲਦੇ ਵਿਕਾਸ ਕਾਰਜਾਂ ਲਈ ਐੱਨਆਰਆਈਜ਼ ਤੋਂ ਵਿੱਤੀ ਸਹਾਇਤਾ ਕਰਵਾਉਣ ਲਈ ਸਕੂਲ ਵਿਖੇ ਕਰਵਾਏ ਜਾਂਦੇ ਸਲਾਨਾ ਸਮਾਗਮ ਦੌਰਾਨ ਉੱਘੇ ਸਮਾਜ ਸੇਵਕ ਮਨਜੀਤ ਸਿੰਘ ਸੋਹਲ ਨੂੰ ਸਕੂਲ ਮੈਨੇਜਮੈਂਟ ਕਮੇਟੀ ਤੇ ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਸੋਹਲ ਨੇ ਕਿਹਾ ਕਿ ਸੰਧੂ ਚੱਠਾ ਸਕੂਲ ਜ਼ਿਲ੍ਹੇ ਦੇ ਬਿਹਤਰੀਨ ਸਕੂਲਾਂ ਵਿੱਚ ਸ਼ੁਮਾਰ ਕਰਦਾ ਹੈ ਤੇ ਇਹ ਸਭ ਇਥੋਂ ਦੇ ਮਿਹਨਤੀ ਸਟਾਫ਼ ਤੇ ਸਾਡੇ ਪਿੰਡ ਦੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਸਹਿਯੋਗ ਸਦਕਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਤਾਂ ਸਿਰਫ਼ ਐੱਨਆਰਆਈਜ਼ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਮੈਂ ਧੰਨਵਾਦੀ ਹਾਂ ਉਨ੍ਹਾਂ ਸਾਰੇ ਐੱਨਆਰਆਈਜ਼ ਦਾ ਜੋ ਮੇਰਾ ਮਾਣ ਰੱਖਦੇ ਹੋਏ ਸਕੂਲ ਨੂੰ ਵੱਡੀ ਗਿਣਤੀ ਵਿੱਚ ਵਿਤੀ ਸਹਾਇਤਾ ਭੇਜਦੇ ਰਹਿੰਦੇ ਹਨ ਤੇ ਮੈਂ ਆਸ ਕਰਦਾ ਹਾਂ ਕਿ ਭਵਿੱਖ ਵਿਚ ਵੀ ਉਹ ਸਕੂਲ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਸਕੂਲ ਇੰਚਾਰਜ ਮਾਸਟਰ ਅਮਰਜੀਤ ਨੇ ਕਿਹਾ ਕਿ ਪਿਛਲੇ ਦਹਾਕਿਆਂ ਤੋਂ ਮਨਜੀਤ ਸਿੰਘ ਸੋਹਲ ਸਾਡੇ ਨਾਲ਼ ਸਟਾਫ਼ ਮੈਂਬਰ ਜਾਂ ਪਰਿਵਾਰਕ ਮੈਂਬਰ ਵਾਂਗ ਸਕੂਲ ਦੇ ਬਿਹਤਰੀ ਲਈ ਸੇਵਾਵਾਂ ਨਿਭਾ ਰਹੇ ਹਨ ਤੇ ਪਿੰਡ ਤੇ ਇਲਾਕੇ ਦੇ ਲੋਕ ਤੇ ਐੱਨਆਰਆਈਜ਼ ਇਨ੍ਹਾਂ ਦਾ ਮਾਣ-ਸਨਮਾਨ ਕਰਦੇ ਹੋਏ ਇਨ੍ਹਾਂ ਦੇ ਕਹਿਣ ’ਤੇ ਸਕੂਲ ਲਈ ਵਿੱਤੀ ਸਹਾਇਤਾ ਭੇਜਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰਾ ਸਟਾਫ਼ ਮਨਜੀਤ ਸਿੰਘ ਸੋਹਲ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ।