ਡਾ. ਬਾਵਾ ਵੋਟਰ ਕੈਂਪਾਂ ’ਚ ਨਿਭਾਅ ਰਹੇ ਅਹਿਮ ਭੂਮਿਕਾ ਸਮਾਜ ਸੇਵਕ ਡਾ. ਬਾਵਾ ਵਲੋਂ ਵੋਟਰ ਕੈਂਪਾਂ ਵਿੱਚ ਨਿਭਾਈ ਜਾ ਰਹੀ ਹੈ ਅਹਿਮ ਭੂਮਿਕਾ : ਬੀ.ਐਲ.ਓ - ਸੁਪਰਵਾਈਜ਼ਰ
Publish Date: Sun, 06 Sep 2026 09:01 PM (IST)
Updated Date: Sun, 06 Sep 2026 09:01 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀਐੱਲਓ ਹੇਮ ਰਾਜ ਵੱਲੋਂ ਐੱਸਆਈਆਰ ਨਾਲ ਸਬੰਧਤ ਜਾਰੀ ਕੀਤੇ ਗਏ ਨੋਟਿਸਾਂ ਦੇ ਹੱਲ ਲਈ, ਫਾਰਮ ਨੰਬਰ 6 ਨਵੀਆਂ ਵੋਟਾਂ ਲਈ, ਫਾਰਮ ਨੰਬਰ 7 ਵੋਟਾਂ ਕੱਟਣ ਲਈ ਤੇ ਫਾਰਮ ਨੰਬਰ 8 ਕਰੈਕਸ਼ਨ ਲਈ ਆਰਟੀਓ ਦਫਤਰ ਵਿਖੇ ਵਿਸੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਮਾਜ ਸੇਵਕ ਡਾ. ਐੱਚਐੱਸ ਬਾਵਾ ਸਵੇਰ ਤੋਂ ਸ਼ਾਮ 4 ਵਜੇ ਤੱਕ ਕੈਂਪ ਵਿੱਚ ਹਾਜ਼ਰ ਰਹੇ। ਉਨ੍ਹਾਂ ਵੱਲੋਂ ਐੱਸਆਈਆਰ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਸੁਪਰਵਾਈਜ਼ਰ ਰਮੇਸ਼ ਕੁਮਾਰ ਵਲੋਂ ਵੀ ਕੈਂਪ ਵਿੱਚ ਹਾਜ਼ਰੀ ਲਗਵਾਈ ਗਈ। ਬੀਐੱਲਓ ਹੇਮ ਰਾਜ ਤੇ ਸੁਪਰਵਾਈਜ਼ਰ ਰਮੇਸ਼ ਕੁਮਾਰ ਨੇ ਕਿਹਾ ਕਿ ਜਦੋਂ ਦਾ ਐੱਸਆਈਆਰ ਦਾ ਕੰਮ ਸ਼ੁਰੂ ਹੋਇਆ ਹੈ ਅਸੀਂ ਦੇਖ ਰਹੇ ਹਾਂ ਕਿ ਸਮਾਜ ਸੇਵਕ ਡਾ. ਐੱਚਐੱਸ ਬਾਵਾ ਸਰਕਾਰ ਵੱਲੋਂ ਲਗਾਏ ਗਏ ਸਾਰੇ ਹੀ ਕੈਂਪਾਂ ਵਿੱਚ ਹਾਜ਼ਰ ਹੋ ਕੇ ਸਮਾਜ ਦੀ ਸੇਵਾ ਤਾਂ ਕਰ ਹੀ ਰਹੇ ਹਨ, ਉੱਥੇ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਆਪਣੇ ਗ੍ਰਹਿ ਅਜੀਤ ਨਗਰ ਵਿਖੇ ਵੀ ਕੈਂਪ ਲਗਾ ਕੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਡਾ. ਬਾਵਾ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਬੂਥ ਨੰਬਰ 130 ਦੇ ਕਿਸੇ ਵੀ ਵੋਟਰ ਨੂੰ ਵੋਟਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਕਿਸੇ ਵੀ ਯੋਗ ਵਿਅਕਤੀ ਦੀ ਵੋਟ ਕੱਟੀ ਨਾ ਜਾਵੇ। ਇਸ ਮੌਕੇ 100 ਦੇ ਕਰੀਬ ਲੋਕਾਂ ਵੱਲੋਂ ਕੈਂਪ ਦਾ ਲਾਹਾ ਲਿਆ ਗਿਆ।