ਸਮਾਜ ਸੇਵਾ ਹੈਲਪਲਾਈਨ ਐਂਟੀ ਕਰੱਪਸ਼ਨ ਨੇ ਨਵੇਂ ਮੈਂਬਰ ਕੀਤੇ ਨਿਯੁਕਤ ਸਮਾਜ ਸੇਵਾ ਹੈਲਪਲਾਈਨ ਐਂਟੀ ਕਰੱਪਸ਼ਨ ਵੱਲੋਂ ਮੀਟਿੰਗ, ਨਵੇਂ ਮੈਂਬਰਾਂ ਦੀ ਨਿਯੁਕਤੀ
Publish Date: Mon, 21 Sep 2026 07:59 PM (IST)
Updated Date: Mon, 21 Sep 2026 08:02 PM (IST)
--ਨਵੀਨੀਕਰਨ ਉਪਰੰਤ ਮੈਂਬਰਾਂ ਨੂੰ ਪਛਾਣ ਪੱਤਰ ਵੰਡੇ --ਲੀਗਲ ਸੈੱਲ ਦਾ ਕੀਤਾ ਵਿਸਥਾਰ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਾ ਹੈਲਪਲਾਈਨ ਐਂਟੀ ਕਰੱਪਸ਼ਨ ਕਪੂਰਥਲਾ ਪੰਜਾਬ ਵੱਲੋਂ ਚੇਅਰਮੈਨ ਬਲਵਿੰਦਰ ਸਿੰਘ ਤੇ ਵਾਈਸ ਚੇਅਰਮੈਨ ਡਾ. ਸੰਦੀਪ ਭੋਲਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਡੀਐੱਸਪੀ ਕਪੂਰਥਲਾ ਸ਼ੀਤਲ ਸਿੰਘ ਸਮੇਤ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਨਵੀਨੀਕਰਨ ਉਪਰੰਤ ਮੈਂਬਰਾਂ ਨੂੰ ਨਵੇਂ ਪਛਾਣ ਪੱਤਰ ਜਾਰੀ ਕੀਤੇ ਗਏ ਤੇ ਲੀਗਲ ਸੈੱਲ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਮੀਟਿੰਗ ਦੀ ਸ਼ੁਰੂਆਤ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਉਨ੍ਹਾਂ ਸੰਸਥਾ ਦੇ ਮੁੱਖ ਉਦੇਸ਼ਾਂ ਤੇ ਹੁਣ ਤੱਕ ਕੀਤੇ ਗਏ ਸਮਾਜ ਸੇਵੀ ਕਾਰਜਾਂ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਵੱਲੋਂ ਭੇਜਿਆ ਵਿਸ਼ੇਸ਼ ਸੰਦੇਸ਼ ਵੀ ਸਾਂਝਾ ਕੀਤਾ। ਵਾਈਸ ਚੇਅਰਮੈਨ ਡਾ. ਸੰਦੀਪ ਭੋਲਾ ਨੇ ਸੰਸਥਾ ਦੀ ਕਾਰਗੁਜ਼ਾਰੀ ਤੇ ਸਰਕਾਰ ਨੂੰ ਦਿੱਤੇ ਜਾ ਰਹੇ ਸਹਿਯੋਗ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮਾਜ ਭਲਾਈ ਦੇ ਕੰਮ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਤੋਂ ਬਿਨਾਂ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਦੇ। ਇਸ ਮੌਕੇ ਲੀਗਲ ਸੈੱਲ ਵਿੱਚ ਨਵੇਂ ਸ਼ਾਮਲ ਹੋਏ ਐਡਵੋਕੇਟ ਸਤਿੰਦਰਪਾਲ ਸਿੰਘ ਤੇ ਐਡਵੋਕੇਟ ਗਿਰੀਸ਼ ਕੁਮਾਰ ਸ਼ਰਮਾ ਦਾ ਸਵਾਗਤ ਕੀਤਾ ਗਿਆ। ਡੀਐੱਸਪੀ ਕਪੂਰਥਲਾ ਸ਼ੀਤਲ ਸਿੰਘ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨਸ਼ਾ ਵੇਚਣ ਤੇ ਕਰਨ ਵਾਲਿਆਂ ਸਮੇਤ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਪੂਰਥਲਾ ਪੁਲਿਸ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਸ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੂੰ ਪਛਾਣ ਪੱਤਰ ਵੰਡੇ ਗਏ। ਨਵੇਂ ਮੈਂਬਰਾਂ ਭਰਪੂਰ ਸਿੰਘ, ਐਡਵੋਕੇਟ ਸਤਿੰਦਰਪਾਲ ਸਿੰਘ ਤੇ ਐਡਵੋਕੇਟ ਗਿਰੀਸ਼ ਕੁਮਾਰ ਸ਼ਰਮਾ ਨੂੰ ਹਾਰ ਪਹਿਨਾ ਕੇ ਸੰਸਥਾ ਵਿੱਚ ਸ਼ਾਮਲ ਕੀਤਾ ਗਿਆ। ਮੀਟਿੰਗ ਵਿੱਚ ਸ਼ੁਭਮ ਗਿੱਲ, ਰਵੀ ਸਿੰਧੂ, ਕੁਲਵਿੰਦਰ ਕਿੰਦਾ, ਨਰੇਂਦਰ ਠਾਕੁਰ (ਬੰਟੀ), ਜਸਵਿੰਦਰ ਸਿੰਘ, ਗੁਰਮੁਖ ਸਿੰਘ ਢੋਡ, ਬਲਕਾਰ ਸਿੰਘ ਮੋਮੀ, ਦਲਬੀਰ ਸਿੰਘ ਪੰਡਾ, ਬਲਜੀਤ ਸਿੰਘ, ਲਖਬੀਰ ਸਿੰਘ, ਦਰਸ਼ਨ ਸਿੰਘ, ਗੁਰਮੇਜ ਸਿੰਘ ਸਹੋਤਾ, ਸਾਬੀ ਸਿੰਘ ਤੋਂ ਇਲਾਵਾ ਮਹਿਲਾ ਵਿੰਗ ਤੋਂ ਕਮਲ ਪੱਡਾ, ਪਰਮਜੀਤ ਕੌਰ, ਹਰਭਜਨ ਕੌਰ, ਸੁਰਜੀਤ ਕੌਰਤੇ ਹੋਰ ਮੈਂਬਰ ਹਾਜ਼ਰ ਸਨ।