- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸ.ਐੱਨ.ਐੱਸ. ਕ੍ਰਿਕਟ ਅਕੈਡਮੀ ਨੌਜਵਾਨਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਅਹਿਮ ਮੰਚ : ਡਾ. ਰਾਜ ਕੁਮਾਰ ਚੱਬੇਵਾਲ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਟੀਡਬਲਯੂਈਆਈ ਸਕੂਲ ਦੀ ਗਰਾਊਂਡ ਵਿਖੇ ਚਲਾਈ ਜਾ ਰਹੀ ਐੱਸਐੱਨਐੱਸ ਕ੍ਰਿਕਟ ਅਕੈਡਮੀ ਵਿਖੇ ਵਿਸ਼ੇਸ਼ ਖੇਡ ਸਮਾਗਮ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਇਆ ਗਿਆ, ਜਿਸ ਵਿੱਚ ਲੋਕਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਫਗਵਾੜਾ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਖਾਸ ਗੱਲ ਇਹ ਰਹੀ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਖਿਡਾਰੀਆਂ ਨੂੰ ਸਿਰਫ਼ ਸੰਬੋਧਨ ਕਰਕੇ ਹੀ ਉਤਸ਼ਾਹਿਤ ਨਹੀਂ ਕੀਤਾ, ਸਗੋਂ ਖੁਦ ਵੀ ਕ੍ਰਿਕਟ ਦੇ ਮੈਦਾਨ ਵਿੱਚ ਉਤਰ ਕੇ ਵਿਧਾਇਕ ਨੇ ਵੀ ਖੇਡ ਦਾ ਆਨੰਦ ਮਾਣਿਆ। ਇਸ ਮੌਕੇ ਡਾ. ਚੱਬੇਵਾਲ ਟੀਮ ਤੇ ਵਕੀਲਾਂ ਦੀ ਟੀਮ ਦਰਮਿਆਨ 5-5 ਓਵਰ ਦਾ ਕ੍ਰਿਕਟ ਮੁਕਾਬਲਾ ਵੀ ਕਰਵਾਇਆ ਗਿਆ। ਡਾ. ਚੱਬੇਵਾਲ ਦੀ ਮੈਦਾਨ ਵਿੱਚ ਸਰਗਰਮ ਸ਼ਮੂਲੀਅਤ ਨੇ ਖਿਡਾਰੀਆਂ ਦਾ ਖੂਬ ਉਤਸ਼ਾਹ ਵਧਾਇਆ। ਇਸ ਤੋਂ ਇਲਾਵਾ ਅੰਡਰ-19 ਖਿਡਾਰੀਆਂ ਵਿਚਕਾਰ ਵੀ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ। ਦੋਵਾਂ ਮੈਚਾਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਐੱਸਐੱਨਐੱਸ ਕ੍ਰਿਕਟ ਅਕੈਡਮੀ ਵੱਲੋਂ ਅਕੈਡਮੀ ਨੂੰ ਡੀਸੀਏ (ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ) ਕਪੂਰਥਲਾ ਨਾਲ ਐਫੀਲੀਏਟ ਕਰਵਾਉਣ ਸਬੰਧੀ ਡਾ. ਰਾਜ ਕੁਮਾਰ ਚੱਬੇਵਾਲ ਨੂੰ ਇੱਕ ਮੰਗ-ਪੱਤਰ ਵੀ ਦਿੱਤਾ ਗਿਆ। ਅਕੈਡਮੀ ਪ੍ਰਬੰਧਕਾਂ ਨੇ ਕਿਹਾ ਕਿ ਡੀਸੀਏ ਨਾਲ ਐਫੀਲੀਏਸ਼ਨ ਹੋਣ ਨਾਲ ਅਕੈਡਮੀ ਦੇ ਖਿਡਾਰੀਆਂ ਨੂੰ ਵਧੇਰੇ ਮੌਕੇ ਮਿਲ ਸਕਦੇ ਹਨ ਤੇ ਉਹ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਸਮੇਤ ਉੱਚ ਪੱਧਰ ਦੀ ਕ੍ਰਿਕਟ ਵੱਲ ਅੱਗੇ ਵਧ ਸਕਣਗੇ।
ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਐੱਸਐੱਨਐੱਸ ਕ੍ਰਿਕਟ ਅਕੈਡਮੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਕੀਤਾ ਜਾ ਰਿਹਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸਐੱਨਐੱਸ ਕ੍ਰਿਕਟ ਅਕੈਡਮੀ ਸ਼ੁਰੂ ਕਰਨ ਦਾ ਮੁੱਖ ਮਕਸਦ ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਇੱਕ ਅਜਿਹਾ ਮੰਚ ਦੇਣਾ ਹੈ, ਜਿੱਥੇ ਉਹ ਆਪਣੀ ਖੇਡ ਪ੍ਰਤਿਭਾ ਨੂੰ ਸਹੀ ਦਿਸ਼ਾ ਵਿੱਚ ਵਿਕਸਤ ਕਰ ਸਕਣ।
ਇਸ ਮੌਕੇ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ, ਅਨੁਰਾਗ ਮਨਖੰਡ ਚੇਅਰਮੈਨ ਮਾਰਕੀਟ ਕਮੇਟੀ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਵਿੱਕੀ ਸੂਦ ਡਿਪਟੀ ਮੇਅਰ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ, ਐਡਵੋਕੇਟ ਸੰਦੀਪ ਕੁਮਾਰ, ਅੰਕੁਸ਼ ਓਹਰੀ, ਮੈਡਮ ਪ੍ਰਿਤਪਾਲ ਕੌਰ ਤੁਲੀ, ਮੈਡਮ ਲਲਿਤ ਸਕਲਾਣੀ, ਜਸਦੇਵ ਸਿੰਘ ਕੌਂਸਲਰ, ਹਰਪ੍ਰੀਤ ਸਿੰਘ ਭੋਗਲ ਕੌਂਸਲਰ, ਅਰਜੁਨ ਸੁਧੀਰ, ਸੌਰਵ ਹਾਂਡਾ, ਸਵਰਨ ਸਿੰਘ, ਜਸਪਾਲ ਸਿੰਘ ਚੀਮਾ ਆਰਕੀਟੈਕਟ ਲੁਧਿਆਣਾ, ਪ੍ਰਿੰਸੀਪਲ ਬਲਦੇਵ ਸਿੰਘ, ਅਸ਼ੋਕ ਕੁਮਾਰ ਡੀਪੀਈ. ਡਾ. ਵਿਜੈ ਕੁਮਾਰ, ਰਣਜੀਤ ਸਿੰਘ ਬੇਦੀ, ਗੁਲਸ਼ਨ ਕਪੂਰ, ਗੁਰਦੀਪ ਸਿੰਘ ਤੁਲੀ ਸੀਨੀਅਰ ਆਗੂ, ਰਾਕੇਸ਼ ਕੋਛੜ, ਰਵਿੰਦਰ ਸਿੰਘ ਰਾਏ, ਮਦਨ ਲਾਲ ਕੋਰੋਟਾਨੀਆ ਬਲਾਕ ਪ੍ਰਧਾਨ, ਰਾਜ ਸੰਧੂ ਸੇਵਾਮੁਕਤ ਐੱਸ.ਡੀ.ਓ., ਪਰਮਜੀਤ ਰਾਏ, ਜਗਜੀਤ ਸੇਠ, ਪੰਜਾਬੀ ਗਾਇਕ ਬਲਵਿੰਦਰ ਬਿੰਦਾ, ਕੋਚ ਗੁਰਪ੍ਰੀਤ ਸਿੰਘ ਬਸਰਾ, ਕੋਚ ਹਰਜੋਤ ਹੈਰੀ, ਵਿੱਕੀ ਸਿੰਘ ਯੂਥ ਆਗੂ, ਸਤਨਾਮ ਸਿੰਘ ਰਾਣਾ, ਹਰਜਿੰਦਰ ਗੋਗਨਾ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਗੁਰਸ਼ਰਨ ਬਾਸੀ, ਸੁਖਵਿੰਦਰ ਸਿੰਘ ਸੱਲ ਪਲਾਹੀ, ਸਮਾਜ ਸੇਵਕ ਰਮਨ ਨੇਹਰਾ, ਰਵੀਪਾਲ ਪੰਚ ਪਲਾਹੀ, ਬਿਕਰਮਜੀਤ ਸਿੰਘ ਵਿੱਕੀ, ਹਰਮਿੰਦਰ ਸਿੰਘ, ਬਖਸ਼ਿਸ਼ ਰਾਮ ਸੇਵਾਮੁਕਤ ਐੱਸ.ਡੀ.ਓ., ਚਰਨਪ੍ਰੀਤ ਸਿੰਘ, ਪੀਟਰ ਪਲਾਹੀ, ਸੌਰਵ ਮੱਲ੍ਹਣ, ਘਨਸ਼ਾਮ, ਸੌਰਵ ਸੈਨ, ਮਾਨਵ ਮਹੇ, ਤਪਣਾਸ਼ੁ, ਸਿਧਾਰਥ, ਕਿਰਧੇ ਸੋਬਤੀ, ਮੁਨੀਸ਼, ਵਿਜੈ, ਕੁਲਵੀਰ, ਸ਼ਿਵੋਹਮ ਛਾਬੜਾ, ਗੁਰਕੀਰਤ ਸਿੰਘ, ਭੀਮ, ਸੰਦੀਪ, ਦੀਪਾਂਸ਼ੂ, ਸੌਰਆ ਸਕਲਾਨੀ, ਸਾਹਿਲ, ਅੰਸ਼ ਆਦਿ ਹਾਜ਼ਰ ਸਨ।