ਐੱਸਐੱਨਐੱਸ ਕ੍ਰਿਕਟ ਅਕੈਡਮੀ ਨੇ 9 ਵਿਕਟਾਂ ਨਾਲ ਮੈਚ ਜਿੱਤਿਆ ਐੱਸ.ਐੱਨ.ਐੱਸ. ਕ੍ਰਿਕਟ ਅਕੈਡਮੀ ਨੇ ਰਾਇਲ ਅਕੈਡਮੀ ਨੂੰ 9 ਵਿਕਟਾਂ ਨਾਲ ਹਰਾਇਆ
Publish Date: Mon, 28 Sep 2026 07:43 PM (IST)
Updated Date: Mon, 28 Sep 2026 07:45 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਅੱਜ ਹਦੀਆਬਾਦ ਦੀ ਗਰਾਊਂਡ ਵਿੱਚ ਐੱਸਐੱਨਐੱਸ ਕ੍ਰਿਕਟ ਅਕੈਡਮੀ ਫਗਵਾੜਾ ਤੇ ਰਾਇਲ ਕ੍ਰਿਕਟ ਅਕੈਡਮੀ ਜਲੰਧਰ ਵਿਚਕਾਰ ਕ੍ਰਿਕਟ ਮੈਚ ਕਰਵਾਇਆ ਗਿਆ। ਮੈਚ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੈਚ ਦੌਰਾਨ ਰਾਇਲ ਕ੍ਰਿਕਟ ਅਕੈਡਮੀ ਜਲੰਧਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਨਿਰਧਾਰਤ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ। ਰਾਇਲ ਕ੍ਰਿਕਟ ਅਕੈਡਮੀ ਵੱਲੋਂ ਰਾਜਵੀਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 48 ਗੇਂਦਾਂ ’ਤੇ 58 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਐੱਸਐੱਨਐੱਸ ਕ੍ਰਿਕਟ ਅਕੈਡਮੀ ਫਗਵਾੜਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ਼ 12 ਓਵਰਾਂ ਵਿੱਚ 173 ਦੌੜਾਂ ਬਣਾਕੇ ਮੈਚ 9 ਵਿਕਟਾਂ ਨਾਲ ਮੈਚ ਜਿੱਤ ਲਿਆ। ਟੀਮ ਦੀ ਜਿੱਤ ਵਿੱਚ ਘਨਸ਼ਾਮ ਨੇ 103 ਦੌੜਾਂ ਤੇ ਬਲਰਾਜ ਨੇ 37 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਐੱਸਐੱਨਐੱਸ ਕ੍ਰਿਕਟ ਅਕੈਡਮੀ ਵੱਲੋਂ ਘਨਸ਼ਾਮ ਨੇ ਸਿਰਫ਼ 51 ਗੇਂਦਾਂ ’ਤੇ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ‘ਮੈਨ ਆਫ਼ ਦਾ ਮੈਚ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਸੰਤੋਸ਼ ਕੁਮਾਰ ਗੋਗੀ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮ ਵਰਕ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੋਵੇਂ ਟੀਮਾਂ ਦੇ ਖਿਡਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਟਰੇਨਰ ਹਰਮਿੰਦਰ ਸਿੰਘ ਤੋਂ ਇਲਾਵਾ ਮਾਨਵ ਮਹੇ, ਮੋਹਿਤ ਚਾਂਦਲਾ, ਵਿਜੈ, ਰਿਤਕ, ਸ਼ੌਰਯਾ ਸਕਲਾਨੀ, ਮਨਜੀਤ, ਬਲਰਾਜ, ਸੰਦੀਪ, ਮੁਨੀਸ਼, ਗੁਰਪ੍ਰੀਤ, ਪ੍ਰਭਜੋਤ, ਵਿਸ਼ਾਲ, ਜਾਨ, ਮੰਨਣ, ਨਾਰਵ, ਅਦਿਸ਼, ਪੁਲਕਿਤ ਮਾਨ ਆਦਿ ਹਾਜ਼ਰ ਸਨ।