ਗਾਇਕ ਸੁੱਚਾ ਸ਼ੇਖੂਪੁਰੀਆ ਨਮਿੱਤ ਅੰਤਿਮ ਅਰਦਾਸ ਤੇ ਭੋਗ ਕੱਲ੍ਹ ਗਾਇਕ ਸੁੱਚਾ ਸ਼ੇਖੂਪੁਰੀਆ ਦੀ ਅੰਤਿਮ ਅਰਦਾਸ ਅਤੇ ਭੋਗ 28 ਨੂੰ
Publish Date: Sun, 27 Sep 2026 07:37 PM (IST)
Updated Date: Sun, 27 Sep 2026 07:39 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਆਪਣੇ ਸਮੇਂ ਦੀ ਪ੍ਰਸਿੱਧ ਦੋਗਾਣਾ ਗਾਇਕ ਜੋੜੀ‘ਸੁੱਚਾ ਜੈਲਾ’ਦੇ ਨਾਮ ਨਾਲ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਖ਼ਾਸ ਪਹਿਚਾਣ ਬਣਾਉਣ ਵਾਲੇ ਗਾਇਕ ਸੁੱਚਾ ਸ਼ੇਖੂਪੁਰੀਆ 17 ਸਤੰਬਰ ਵੀਰਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਦੁਖਦਾਈ ਘਟਨਾ ਨਾਲ ਉਨ੍ਹਾਂ ਦੇ ਭਰਾ ਗਾਇਕ ਜੈਲਾ ਸ਼ੇਖੂਪੁਰੀਆ ਨੂੰ ਗਹਿਰਾ ਸਦਮਾ ਲੱਗਾ। ਗਾਇਕ ਸੁੱਚਾ ਸ਼ੇਖੂਪੁਰੀਆ ਦੇ ਦਿਹਾਂਤ ਦੀ ਖ਼ਬਰ ਨਾਲ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ। ਸੁੱਚਾ ਸਿੰਘ ਨੇ ਗਾਇਕੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਤੇ ਸੰਗੀਤ ਪ੍ਰਤੀ ਉਨ੍ਹਾਂ ਦਾ ਡੂੰਘਾ ਪਿਆਰ ਸੀ। ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਤੇ ਸਾਰੇ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਮੈਂਬਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨ੍ਹਾਂ ਵਿੱਚ ਗਾਇਕ ਦਲਵਿੰਦਰ ਦਿਆਲਪੁਰੀ, ਪਰਮਜੀਤ ਸੰਨੀ, ਕੇਐੱਸ ਕਰਨ, ਸ਼ੰਮੀ ਖਾਨ, ਗੁਰਦੇਵ ਪੱਧਰੀ, ਨਿਸ਼ਾਨ ਉੱਚੇਵਾਲਾ, ਅਮਰੀਕ ਮਾਈਕਲ, ਸ਼ੇਰਾ ਬੋਹਰਵਾਲੀਆ ਤੇ ਮਦਨ ਮੱਦੀ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾਂ ਵਿੱਚ ਮਧੂ ਸਾਈ ਜੀ, ਬਾਬਾ ਵਿਜੇ ਕੁਮਾਰ ਜੀ, ਤਰਲੋਚਨ ਸਿੰਘ ਚਾਹਲ, ਸਮਾਜ ਸੇਵਕ ਡਾ. ਐੱਚਐੱਸ ਬਾਵਾ ਡਾਇਰੈਕਟਰ ਯੂਨੀਵਰਸਲ ਪ੍ਰੈੱਸ ਆਫ ਇੰਡੀਆ, ਬਾਬਾ ਬਿੱਟੇ ਸ਼ਾਹ ਜੀ ਤੇ ਬਾਬਾ ਚੈਂਚਲ ਸਹੋਤਾ ਜੀ ਆਦਿ ਸ਼ਾਮਲ ਹਨ। ਉਨ੍ਹਾਂ ਦੀ ਅੰਤਿਮ ਅਰਦਾਸ ਤੇ ਭੋਗ 28 ਸਤੰਬਰ ਦਿਨ ਸੋਮਵਾਰ ਨੂੰ ਪਿੰਡ ਬਹੁਈ (ਸ਼ੇਖੂਪੁਰ) ਵਿਖੇ ਗੁਰਦੁਆਰਾ ਸਾਹਿਬ ਬਹੁਈ ਵਿਖੇ ਦੁਪਹਿਰ 12:00 ਤੋਂ 01:00 ਵਜੇ ਤੱਕ ਹੋਵੇਗਾ।