ਸਿੱਖ ਮਿਸ਼ਨਰੀ ਕਾਲਜ ਦੀ ਸਾਲਾਨਾ ਧਾਰਮਿਕ ਪ੍ਰੀਖਿਆ ਕਰਵਾਈ ਸਿੱਖ ਮਿਸ਼ਨਰੀ ਕਾਲਜ ਦੀ ਸਾਲਾਨਾ ਧਾਰਮਿਕ ਪ੍ਰੀਖਿਆ ਕਰਵਾਈ
Publish Date: Mon, 02 Nov 2026 06:42 PM (IST)
Updated Date: Mon, 02 Nov 2026 06:44 PM (IST)
--ਪ੍ਰੀਖਿਆਰਥੀਆਂ ਨੇ ਉਤਸ਼ਾਹ ਨਾਲ ਪੇਪਰ ਦਿੱਤਾ --ਭਾਟੀਆ ਨੇ ਸਮੂਹ ਸੰਸਥਾਵਾਂ ਦੇ ਮੁਖੀਆਂ ਤੇ ਪ੍ਰਬੰਧਕਾਂ ਦਾ ਕੀਤਾ ਧੰਨਵਾਦ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਿੱਖ ਮਿਸ਼ਨਰੀ ਕਾਲਜ ਮੁੱਖ ਦਫ਼ਤਰ ਰਜਿ. ਲੁਧਿਆਣਾ ਵੱਲੋਂ ਦੇਸ਼ ਭਰ ਵਿਚ ਕਰਵਾਈ ਗਈ ਸਲਾਨਾ ਧਾਰਮਿਕ ਪ੍ਰੀਖਿਆ 2026 ਦੌਰਾਨ ਜ਼ੋਨਲ ਕਪੂਰਥਲਾ ਅਧੀਨ ਪੈਂਦੇ ਤਿੰਨ ਸਰਕਲਾਂ ਸੁਲਤਾਨਪੁਰ ਲੋਧੀ, ਆਰਸੀਐੱਫ, ਕਪੂਰਥਲਾ ਜ਼ੋਨ ਵਿਚ ਕਰੀਬ 3,200 ਪ੍ਰੀਖਿਆਰਥੀਆਂ ਨੇ ਭਾਗ ਲਿਆ ਤੇ ਇਸ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 30 ਪ੍ਰੀਖਿਆ ਕੇਂਦਰ ਵੱਖ-ਵੱਖ ਸਕੂਲਾਂ ਵਿਚ ਬਣਾਏ ਗਏ ਸਨ। ਉਨ੍ਹਾਂ ਸਕੂਲ ਦੇ ਮੁਖੀਆਂ ਤੇ ਪ੍ਰਬੰਧਕਾਂ ਦਾ ਤੇ ਨਾਲ ਹੀ ਪ੍ਰੀਖਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਸਿੱਖ ਮਿਸ਼ਨਰੀ ਜ਼ੋਨਲ ਕਪੂਰਥਲਾ ਦੇ ਆਰਗੇਨਾਈਜ਼ਰ ਹਰਭਜਨ ਸਿੰਘ, ਜ਼ੋਨਲ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ, ਸੁਰਿੰਦਰ ਸਿੰਘ ਠੇਕੇਦਾਰ ਸਰਕਲ ਇੰਚਾਰਜ ਕਪੂਰਥਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਬਹੁਤ ਉਤਸ਼ਾਹ ਨਾਲ ਪ੍ਰੀਖਿਆ ਲਈ ਸਹਿਯੋਗ ਦਿੱਤਾ। ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਜ਼ੋਨਲ ਕਪੂਰਥਲਾ ਅਧੀਨ ਪੈਂਦੇ ਸਰਕਲ ਕਪੂਰਥਲਾ ਦੇ 750 ਪ੍ਰੀਖਿਆਰਥੀਆਂ ਨੇ ਭਾਗ ਲਿਆ ਤੇ ਬਾਕੀ ਦੇ 2,450 ਪ੍ਰੀਖਿਆਰਥੀ ਜ਼ੋਨਲ ਕਪੂਰਥਲਾ ਅਧੀਨ ਪੈਂਦੇ ਸੁਲਤਾਨਪੁਰ ਲੋਧੀ ਤੇ ਆਰਸੀਐੱਫ ਸਰਕਲਾਂ ਦੇ ਪ੍ਰੀਖਿਆਰਥੀਆਂ ਨੇ ਭਾਗ ਲਿਆ। ਉਕਤ ਆਗੂਆਂ ਹਰਭਜਨ ਸਿੰਘ, ਹਰਜੀਤ ਸਿੰਘ ਤੇ ਸੁਰਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਉਤਸ਼ਾਹ ਸੀ ਜਿਨ੍ਹਾਂ ਨੇ ਪ੍ਰੀਖਿਆ ਦੀ ਤਿਆਰੀ ਕੀਤੀ ਤੇ ਜ਼ਿੰਦਗੀ ਦੀਆਂ ਸਫ਼ਲਤਾਵਾਂ ਵੱਲ ਨੂੰ ਵੱਧਣਗੇ। ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਵੀ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।