ਸ਼ੋਭਾ ਯਾਤਰਾ ’ਚ ਸਹਿਯੋਗ ਲਈ ਧੰਨਵਾਦ : ਖੋਸਲਾ
ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਨੇ ਸ਼ੋਭਾ ਯਾਤਰਾ ’ਚ ਸਹਿਯੋਗ ਲਈ ਫਗਵਾੜਾ ਵਾਸੀਆਂ ਦਾ ਕੀਤਾ ਧੰਨਵਾਦ
Publish Date: Thu, 03 Sep 2026 08:15 PM (IST)
Updated Date: Thu, 03 Sep 2026 08:16 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਵੱਲੋਂ ਬੀਤੇ ਦਿਨ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਫਗਵਾੜਾ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਸੰਮਤੀ ਦੇ ਪ੍ਰਧਾਨ ਅਰੁਣ ਖੋਸਲਾ ਸਾਬਕਾ ਮੇਅਰ ਨੇ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਸ਼ਹਿਰ ਵਾਸੀਆਂ ਨੇ ਧਾਰਮਿਕ ਸ਼ਰਧਾ ਤੇ ਉਤਸ਼ਾਹ ਦੇ ਨਾਲ ਹਰ ਸੰਭਵ ਸਹਿਯੋਗ ਦਿੱਤਾ, ਜਿਸ ਲਈ ਸੰਮਤੀ ਸਮੂਹ ਫਗਵਾੜਾ ਵਾਸੀਆਂ ਦੀ ਧੰਨਵਾਦੀ ਹੈ। ਉਨ੍ਹਾਂ ਨੇ ਸਮੂਹ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ, ਆਰਥਕ ਸਹਿਯੋਗ ਤੇ ਖਾਸ ਤੌਰ ’ਤੇ ਬੀਸੀਐੱਸ ਸਕੂਲ ਦੇ ਬੈਂਡ ਗਰੁੱਪ ਦੇ ਨਾਲ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਸੀ ਸਹਿਯੋਗ ਨਾਲ ਧਾਰਮਿਕ ਸਮਾਗਮਾਂ ਦੀ ਰੌਣਕ ਹੋਰ ਵਧਦੀ ਹੈ। ਇਸ ਦੇ ਨਾਲ ਹੀ ਅਰੁਣ ਖੋਸਲਾ ਨੇ ਸਮੂਹ ਸਨਾਤਨ ਧਰਮ ਪ੍ਰੇਮੀਆਂ ਤੇ ਸ਼੍ਰੀ ਰਾਧਾ-ਕ੍ਰਿਸ਼ਨ ਜੀ ਦੇ ਭਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਵੀ ਇਸੇ ਤਰ੍ਹਾਂ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਵੇ।