ਦੇਰ ਰਾਤ ਨੰਗਲ ਕਲੋਨੀ ’ਚ ਚੱਲੀਆਂ ਗੋਲੀਆਂ ਦੇਰ ਰਾਤ ਨੰਗਲ ਕਲੋਨੀ ਚ ਚੱਲੀਆਂ ਗੋਲੀਆਂ।
Publish Date: Mon, 14 Sep 2026 07:02 PM (IST)
Updated Date: Mon, 14 Sep 2026 07:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੀ ਰਾਤ ਫਗਵਾੜਾ ਦੀ ਨੰਗਲ ਕਲੋਨੀ ਵਿਖੇ ਇੱਕ ਘਰ ’ਤੇ ਕਥਿਤ ਤੌਰ ’ਤੇ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮੁਤਾਬਕ ਰਾਤ ਕਰੀਬ ਡੇਢ ਵਜੇ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚੇ ਤੇ ਘਰ ’ਤੇ 8 ਗੋਲੀਆਂ ਚਲਾਈਆਂ। ਇਸ ਦੌਰਾਨ ਘਰ ਦੇ ਗੇਟ ’ਤੇ ਹਥਿਆਰਾਂ ਨਾਲ ਵਾਰ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ 112 ਨੰਬਰ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਮੁਤਾਬਕ 4 ਖਾਲੀ ਰੌਂਦ ਬਰਾਮਦ ਕੀਤੇ ਗਏ ਹਨ। ਪੀੜਤ ਨੌਜਵਾਨ ਪ੍ਰਿਆਂਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਸਾਥੀ ਦਾ ਕਿਸੇ ਨਾਲ ਵਿਵਾਦ ਹੋਇਆ ਸੀ, ਜਿਸ ਦੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। ਪੀੜਤ ਨੇ ਇਹ ਵੀ ਦੱਸਿਆ ਕਿ ਕਰੀਬ 4-5 ਮਹੀਨੇ ਪਹਿਲਾਂ ਉਸ ਦੀ ਗੱਡੀ ’ਤੇ ਵੀ ਫਾਇਰਿੰਗ ਹੋਈ ਸੀ। ਹਾਲਾਂਕਿ ਪੀੜਤ ਨੇ ਕੁਝ ਨੌਜਵਾਨਾਂ ’ਤੇ ਫਾਇਰਿੰਗ ਦੇ ਦੋਸ਼ ਲਗਾਏ ਗਏ ਹਨ, ਪਰ ਇਹ ਦੋਸ਼ ਕਿੰਨੇ ਕੁ ਸੱਚੇ ਹਨ ਤੇ ਘਟਨਾ ਦਾ ਅਸਲ ਕਾਰਨ ਕੀ ਹੈ, ਇਹ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਘਟਨਾ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਆਏ ਦਿਨ ਫਗਵਾੜਾ ’ਚ ਲੁੱਟ-ਖੋਹ, ਚੋਰੀਆਂ, ਫਾਇਰਿੰਗ ਦੀਆ ਘਟਨਾਵਾ ਹੋ ਰਹੀਆਂ ਹਨ ਤੇ ਫਗਵਾੜਾ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਜਿਸ ਕਾਰਣ ਆਮ ਲੋਕਾਂ ਦਾ ਜੀਣਾ ਮੁਹਾਲ ਹੁੰਦਾ ਜਾ ਰਿਹਾ ਹੈ।