ਨਿਰਧਾਰਿਤ ਥਾਂ ’ਤੇ ਹੀ ਦੁਕਾਨਦਾਰ ਪਟਾਕੇ ਵੇਚ ਸਕਣਗੇ : ਐੱਸਐੱਚਓ ਪਟਾਕਿਆਂ ਦੀ ਵਿਕਰੀ ਨਿਰਧਾਰਿਤ ਥਾਂ ’ਤੇ ਹੀ ਕਰਨ ਦੁਕਾਨਦਾਰ ਪਟਾਕੇ ਵੇਚ ਸਕਣਗੇ : ਐੱਸ.ਐੱਚ.ਓ
Publish Date: Thu, 05 Nov 2026 08:44 PM (IST)
Updated Date: Thu, 05 Nov 2026 08:47 PM (IST)
ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅੰਮ੍ਰਿਤਪਾਲ ਬਾਜਵਾ, ਸੁਖਵਿੰਦਰ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ, ਬੇਗੋਵਾਲ : ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਸ਼ਹਿਰ ਦੀ ਸੁਰੱਖਿਆ ਲਈ ਥਾਣਾ ਭੁਲੱਥ ਦੇ ਪੁਲਿਸ ਅਧਿਕਾਰੀਆਂ ਤੇ ਦੁਕਾਨਦਾਰਾਂ ਵਿਚਕਾਰ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਥਾਣਾ ਭੁਲੱਥ ਦੇ ਐੱਸਐੱਚਓ ਹਰਜਿੰਦਰ ਸਿੰਘ ਵੱਲੋਂ ਪਟਾਕਿਆਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਪਟਾਕਿਆਂ ਦੀ ਵਿਕਰੀ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀ ਗਈ ਥਾਂ ’ਤੇ ਹੀ ਕੀਤੀ ਜਾਵੇ ਤੇ ਕੋਈ ਵੀ ਦੁਕਾਨਦਾਰ ਬਾਜ਼ਾਰਾਂ ਜਾਂ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਪਟਾਕੇ ਲਗਾ ਕੇ ਵਿਕਰੀ ਨਾ ਕਰੇ। ਮੀਟਿੰਗ ਦੌਰਾਨ ਐੱਸਐੱਚਓ ਨੇ ਕਿਹਾ ਕਿ ਭੁਲੱਥ ਦੇ ਬਾਜ਼ਾਰਾਂ ਵਿੱਚ ਪਹਿਲਾਂ ਹੀ ਕਾਫ਼ੀ ਭੀੜ ਰਹਿੰਦੀ ਹੈ ਤੇ ਦੁਕਾਨਾਂ ਦੇ ਬਾਹਰ ਜਗ੍ਹਾ ਵੀ ਸੀਮਿਤ ਹੈ। ਅਜਿਹੇ ਵਿੱਚ ਜੇਕਰ ਪਟਾਕਿਆਂ ਦੀਆਂ ਦੁਕਾਨਾਂ ਬਾਜ਼ਾਰਾਂ ਵਿੱਚ ਲਗਾਈਆਂ ਜਾਂਦੀਆਂ ਹਨ ਤਾਂ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪਟਾਕਿਆਂ ਦੀ ਵਿਕਰੀ ਲਈ ਨਿਰਧਾਰਿਤ ਕੀਤੀ ਗਈ ਥਾਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਮੌਕੇ ’ਤੇ ਲਕਸ਼ ਚੌਧਰੀ, ਪੁਸ਼ਕਰ ਭਾਟੀਆ, ਬਲਜਿੰਦਰ ਕੁਮਾਰ, ਅਜੇ ਬਾਲੀ, ਗੌਰਵ ਸਭਰਵਾਲ, ਹੈਪੀ ਸਭਰਵਾਲ, ਵਿਲੀਅਮ ਸਭਰਵਾਲ, ਸ਼ਮੀ ਬਹਿਲ ਤੇ ਹੋਰ ਦੁਕਾਨਦਾਰ ਹਾਜ਼ਰ ਸਨ।