ਅਲਵਿਦਾ ਮਾਂ... ਗੀਤ ਦੀ ਸ਼ੂਟਿੰਗ ਹੋਈ ਮੁਕੰਮਲ
ਅਲਵਿਦਾ ਮਾਂ... ਗੀਤ ਦੀ ਸ਼ੂਟਿੰਗ ਹੋਈ ਮੁਕੰਮਲ
Publish Date: Thu, 10 Sep 2026 08:53 PM (IST)
Updated Date: Thu, 10 Sep 2026 08:55 PM (IST)
--ਗਾਇਕ ਤੇ ਗੀਤਕਾਰ ਰਜਿੰਦਰ ਸਨਮ ਦਾ ਨਵਾਂ ਗੀਤ ਜਲਦ ਹੋਵੇਗਾ ਰਿਲੀਜ਼ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮਾਂ ਦੀ ਮਮਤਾ, ਪਿਆਰ ਤੇ ਵਿਛੋੜੇ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਗਾਇਕ ਤੇ ਗੀਤਕਾਰ ਰਜਿੰਦਰ ਸਨਮ ਦਾ ਨਵਾਂ ਗੀਤ ‘ਅਲਵਿਦਾ ਮਾਂ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਗੀਤ ਦੀ ਵੀਡੀਓ ਦੀ ਸ਼ੂਟਿੰਗ ਪੂਰੀ ਕਰ ਲਈ ਗਈ ਹੈ। ਗੀਤ ਦੀ ਸ਼ੂਟਿੰਗ ਚੰਡੀਗੜ੍ਹ ਸਮੇਤ ਪੰਜਾਬ ਦੀਆਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ’ਤੇ ਕੀਤੀ ਗਈ ਹੈ। ਗਾਇਕ ਤੇ ਗੀਤਕਾਰ ਰਜਿੰਦਰ ਸਨਮ ਨੇ ਦੱਸਿਆ ਕਿ ‘ਅਲਵਿਦਾ ਮਾਂ’ ਸਿਰਫ਼ ਇੱਕ ਗੀਤ ਨਹੀਂ, ਸਗੋਂ ਮਾਂ ਨਾਲ ਜੁੜੀਆਂ ਭਾਵਨਾਵਾਂ, ਉਸ ਦੀ ਮਮਤਾ ਤੇ ਮਾਂ ਦੇ ਵਿਛੋੜੇ ਦੇ ਦਰਦ ਨੂੰ ਦਰਸਾਉਣ ਵਾਲੀ ਇੱਕ ਭਾਵਨਾਤਮਕ ਪੇਸ਼ਕਾਰੀ ਹੈ। ਗੀਤ ਦੇ ਬੋਲਾਂ ਰਾਹੀਂ ਮਾਂ ਦੀ ਮਹਾਨਤਾ ਤੇ ਉਸ ਨਾਲ ਜੁੜੇ ਪਿਆਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੀਤ ਨੂੰ ਤਿਆਰ ਕਰਨ ਵਿੱਚ ਪੇਸ਼ਕਾਰ ਨਿਤਿਨ ਅਰੋੜਾ ਤੇ ਸੰਗੀਤ ਪ੍ਰਮੋਟਰ ਅਮਨਦੀਪ ਸਿੰਘ ਘੱਗ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਰਜਿੰਦਰ ਸਨਮ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ‘ਅਲਵਿਦਾ ਮਾਂ’ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗਾ ਤੇ ਮਾਂ ਦੀ ਮਮਤਾ ਨਾਲ ਜੁੜੀ ਇਸ ਭਾਵਨਾਤਮਕ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਅਤੇ ਸਤਿਕਾਰ ਮਿਲੇਗਾ।