- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ‘ਹੱਕ ਸੱਚ ਦੀ ਕਮਾਈ’ ਦੀ ਸ਼ੂਟਿੰਗ ਮੁਕੰਮਲ, ਜਲਦ ਹੋਵੇਗਾ ਰਿਲੀਜ਼

ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ‘ਹੱਕ ਸੱਚ ਦੀ ਕਮਾਈ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਤੇ ਇਹ ਟਰੈਕ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਇਸ ਟਰੈਕ ਦੀ ਸ਼ੂਟਿੰਗ ਕੈਨੇਡਾ ਤੇ ਪੰਜਾਬ ਦੇ ਪਿੰਡ ਮੋਹੀ ਵਿਖੇ ਕੈਮਰਾਮੈਨ ਦੀਪ ਬੱਬਰਾਹ ਤੇ ਊਧਮ ਸਿੰਘ ਵੱਲੋਂ ਕੀਤੀ ਗਈ ਹੈ। ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੁਰੀ ਨੇ ਕਲਮਬੱਧ ਕੀਤਾ ਹੈ, ਜਦਕਿ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋਂ ਤਿਆਰ ਕੀਤਾ ਗਿਆ ਹੈ। ਜਰਨੈਲ ਸਿੰਘ ਮਾਨ (ਮੋਹੀ ਟਰੈਵਲ) ਦੀ ਪੇਸ਼ਕਾਰੀ ਤੇ ਬੀਐੱਸ ਹਿੱਟ ਪੰਜਾਬੀ ਦੇ ਬੈਨਰ ਹੇਠ ਇਹ ਟਰੈਕ ਜਲਦ ਰਿਲੀਜ਼ ਕੀਤਾ ਜਾਵੇਗਾ। ਗੀਤ ਦਾ ਵੀਡੀਓ ਐਡੀਟਰ ਹਰਮਨ ਸ਼ੇਰਪੁਰੀ ਹੈ। ਸ਼ੂਟਿੰਗ ਦੌਰਾਨ ਤਾਰਾ ਸਿੰਘ ਸਰਪੰਚ, ਬਿੱਲੋ ਸਿੰਘ, ਗੁਰਮੇਲ ਸਿੰਘ, ਅਜੀਤ ਸਿੰਘ, ਸੁਖਜੀਵਨ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਨੀਲਾ ਸਿੰਘ, ਰਾਜਬੀਰ ਸਿੰਘ, ਅਮਰਜੋਤ ਸਿੰਘ, ਅਮ੍ਰਿਤਪਾਲ ਸਿੰਘ ਤੇ ਅਮਰਜੀਤ ਸਿੰਘ ਸਮੇਤ ਹੋਰ ਸੱਜਣ ਵੀ ਹਾਜ਼ਰ ਸਨ।