- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਗੁਲਾਬ ਸਿੰਘ ਦੇ ਧਾਰਮਿਕ ਗੀਤ "ਚਰਨੀਂ ਲਾ ਲਓ" ਦੀ ਸ਼ੂਟਿੰਗ ਹੋਈ ਮੁਕੰਮਲ

ਫੋਟੋ :25ਪੀਐਚਜੀ14,25ਪੀਐਚਜੀ15 ਸ਼ੂਟਿੰਗ ਦੌਰਾਨ ਬਾਬਾ ਗੁਲਾਬ ਸਿੰਘ, ਬਾਬਾ ਕਮਲ ਅਤੇ ਸੀਟੂ ਬਾਈ,ਪ੍ਰੋਡਿਊਸਰ ਰਾਮ ਭੋਗਪੁਰੀਆ।
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ
ਫਗਵਾੜਾ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ਰਿਲੀਜ਼ ਹੋ ਰਹੇ ਹਨ, ਇਸੇ ਹੀ ਲੜੀ ਤਹਿਤ ਛੇਤੀ ਰਿਲੀਜ਼ ਹੋ ਰਹੇ ਧਾਰਮਿਕ ਗੀਤ "ਚਰਨੀਂ ਲਾ ਲਓ" ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਤੇ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗਾਇਕ ਬਾਬਾ ਗੁਲਾਬ ਸਿੰਘ ਨੇ ਗਾਇਆ ਹੈ। ਇਸ ਗੀਤ ਨੂੰ ਸੀਟੂ ਬਾਈ ਨੇ ਬਹੁਤ ਹੀ ਵਧੀਆ ਢੰਗ ਨਾਲ ਕਲਮਬੱਧ ਕੀਤਾ ਹੈ ਜੋ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਇੰਟਰਨੈਸ਼ਨਲ ਮਿਊਜਿਕ ਕੰਪਨੀ ਆਰ ਜੇ ਬੀਟਸ ਭਗਤੀ ਦੇ ਬੈਨਰ ਹੇਠ ਪ੍ਰੋਡਿਊਸਰ ਰਾਮ ਭੋਗਪੁਰੀਆ ਦੀ ਦੇਖ-ਰੇਖ ਹੇਠ ਵਰਲਡ ਵਾਈਡ ਸੋਸ਼ਲ ਸਾਈਟਾਂ ’ਤੇ ਰਿਲੀਜ ਕੀਤਾ ਜਾ ਰਿਹਾ ਹੈ। ਗੀਤਕਾਰ ਸੀਟੂ ਬਾਈ ਨੇ ਦੱਸਿਆ ਕਿ ਬਾਬਾ ਗੁਲਾਬ ਸਿੰਘ ਦੇ ਧਾਰਮਿਕ ਗੀਤ ‘ਚਰਨੀਂ ਲਾ ਲਓ’ ਦੀ ਵੀਡੀਓ ਦਾ ਫਿਲਮਾਂਕਣ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਿੱਧ ਵੀਡੀਓ ਡਾਇਰੈਕਟਰ ਬਾਬਾ ਕਮਲ ਦੀ ਦੇਖ-ਰੇਖ ’ਚ ਸੁੰਦਰ ਲੋਕੇਸ਼ਨਾਂ ’ਤੇ ਕੀਤਾ ਗਿਆ ਹੈ ਅਤੇ ਇਸ ਗੀਤ ਦਾ ਸੰਗੀਤ ਪ੍ਰਸਿੱਧ ਮਿਊਜਿਕ ਡਾਇਰੈਕਟਰ ਅਮਦਾਦ ਅਲੀ ਨੇ ਤਿਆਰ ਕੀਤਾ ਹੈ ਤੇ ਵੀਡੀਓ ਫਿਲਮਾਂਕਣ ਦੌਰਾਨ ਅਸਿਸਟੈਂਟ ਡਾਇਰੈਕਟਰ ਕੁਲਵੰਤ ਕਾਂਤੀ, ਕੈਮਰਾਮੈਨ ਸ਼ੰਕਰ ਦੇਵਾ, ਨੀਰਜ਼ ਮੱਟੂ ਆਦਿ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਗੀਤ ਦੀ ਵੀਡੀਓ ’ਚ ਬਾਬਾ ਗੁਲਾਬ ਸਿੰਘ ਦੇ ਨਾਲ-ਨਾਲ ਲਾਖਾ ਮਲਵਈ ਗਿੱਧਾ ਗਰੁੱਪ ਦੀ ਟੀਮ ਫੋਕ ਸਾਜ਼ਾਂ ਦੇ ਨਾਲ ਪੇਸ਼ਕਾਰੀ ਕਰਦੀ ਨਜ਼ਰ ਆਵੇਗੀ।