ਸ਼ੋਮਪ੍ਰਕਾਸ ਕੈਂਥ ਨੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ ਸ਼ੋਮਪ੍ਰਕਾਸ ਕੈਂਥ ਨੇ ਅਹੁੇਦਦਾਰਾਂ ਨੂੰ ਕੀਤਾ ਸਨਮਾਨਿਤ
Publish Date: Sun, 18 Oct 2026 06:55 PM (IST)
Updated Date: Sun, 18 Oct 2026 06:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਫਗਵਾੜਾ ਹਲਕੇ ਦੇ ਵਰਕਰਾਂ ਨੂੰ ਸੂਬਾ, ਜ਼ਿਲ੍ਹਾ ਤੇ ਵਿਧਾਨ ਸਭਾ ਫਗਵਾੜਾ ਹਲਕੇ ਦੇ ਵੱਖ ਵੱਖ ਮੰਡਲਾਂ ਦੀਆਂ ਜ਼ਿੰਮੇਵਾਰੀਆਂ ਮਿਲਣ ’ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਅਨੀਤਾ ਸੋਮ ਪ੍ਰਕਾਸ਼ ਦੇ ਨਿਵਾਸ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਅਰੁਣ ਖੋਸਲਾ ਨੂੰ ਪ੍ਰਦੇਸ਼ ਕਾਰਜਕਾਰਨੀ ਮੈਂਬਰ, ਚੰਦਰੇਸ਼ ਕੌਲ਼ ਨੂੰ ਪ੍ਰਦੇਸ਼ ਕਾਰਜਕਾਰਨੀ ਮੈਂਬਰ, ਪਰਮਜੀਤ ਸਿੰਘ ਪੰਮਾ ਚਾਚੋਕੀ ਨੂੰ ਤੇ ਰਾਜੀਵ ਪਾਹਵਾ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ, ਨਰੇਸ਼ ਕੋਟਰਾਣੀ ਤੇ ਰਾਜ ਕੁਮਾਰ ਗੁਪਤਾ ਨੂੰ ਜ਼ਿਲ੍ਹਾ ਸੈਕਟਰੀ, ਪੰਕਜ ਚਾਵਲਾ ਨੂੰ ਸਿਟੀ-1 ਮੰਡਲ ਪ੍ਰਧਾਨ, ਨਿਤੀਸ਼ ਕੁਮਾਰ ਜੁਗਨੂੰ ਨੂੰ ਸਿਟੀ ਮੰਡਲ-3 ਪ੍ਰਧਾਨ, ਰਮੇਸ਼ ਲਾਲ ਨੂੰ ਮੰਡਲ ਮੌਲ਼ੀ ਪ੍ਰਧਾਨ, ਨਿਤਿਨ ਚੱਢਾ ਨੂੰ ਜ਼ਿਲ੍ਹਾ ਯੁਵਾ ਮੋਰਚਾ ਦਾ ਪ੍ਰਧਾਨ , ਕੁਲਵਿੰਦਰ ਸਿੰਘ ਵਿੱਕੀ ਨੂੰ ਕਿਸਾਨ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ, ਵਿਕਰਮ ਕੌਲ਼ ਨੂੰ ਜਿਲ੍ਹਾ ਸੋਸ਼ਲ ਮੀਡੀਆ ਤੇ ਆਈਟੀ ਇੰਚਾਰਜ, ਜਸਵਿੰਦਰ ਕੌਰ ਨੂੰ ਪ੍ਰਦੇਸ਼ ਮਹਿਲਾ ਮੋਰਚਾ ਸਪੋਕਸ ਪਰਸਨ ਤੇ ਚੰਦਰ ਰੇਖਾ ਨਿੱਕੀ ਨੂੰ ਪ੍ਰਦੇਸ਼ ਮਹਿਲਾ ਮੋਰਚਾ ਸੈਕਟਰੀ ਆਦਿ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਕਿਸ਼ਨ ਬਜਾਜ, ਜੀਤਾ ਪੰਡਵਾ, ਕੌਂਸਲਰ ਬੀਰਾ ਰਾਮ, ਮਧੂ ਭੂਸ਼ਨ ਕਾਲੀਆ, ਜਤਿੰਦਰ ਸਿੰਘ ਕੁੰਦੀ, ਜਤਿੰਦਰ ਓਂਕਾਰ ਨਗਰ, ਚਰਨਜੀਤ ਗੋਬਿੰਦਪੁਰਾ, ਸੋਨੂੰ ਰਾਵਲਪਿੰਡੀ, ਸਾਬੀ ਚੱਕ ਹਕੀਮ, ਕਮਲ ਕਪੂਰ, ਰਜਿੰਦਰ ਕਪੂਰ, ਅਮਿਤ ਪੁਰੀ, ਪ੍ਰਵੀਨ ਧੁੰਨਾ, ਅਮਿਤ ਸਚਦੇਵਾ, ਉਦੈ ਸ਼ੰਕਰ ਤਿਵਾੜੀ, ਜਸਪਾਲ ਭੂੰਡੀ, ਕੌਂਸਲਰ ਅਨੀਤਾ, ਵੀਬਾ, ਰੀਨਾ ਖੋਸਲਾ ਭੋਲੀ, ਕਿਰਨ ਗੁਪਤਾ ਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ। ਸਾਰੇ ਅਹੁਦੇਦਾਰਾਂ ਵੱਲੋਂ ਆਪਣੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ ਗਿਆ।