ਆਹਲੀ ਕਲਾਂ ਦੇ ਸੰਧੂ ਪਰਿਵਾਰ ਨੂੰ ਸਦਮਾ,ਮਾਤਾ ਮਨਜੀਤ ਕੌਰ ਦਾ ਦਿਹਾਂਤ
ਆਹਲੀ ਕਲਾਂ ਦੇ ਸੰਧੂ ਪਰਿਵਾਰ ਨੂੰ ਸਦਮਾ,ਮਾਤਾ ਮਨਜੀਤ ਕੌਰ ਦਾ ਦਿਹਾਂਤ
Publish Date: Tue, 18 Aug 2026 09:57 PM (IST)
Updated Date: Tue, 18 Aug 2026 10:00 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ, ਚਮਕੌਰ ਸਿੰਘ ਸੰਧੂ ਦੇ ਮਾਤਾ, ਜਸਵੰਤ ਸਿੰਘ ਦੀ ਪਤਨੀ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਜੰਟ ਸਿੰਘ ਸੰਧੂ ਤੇ ਸਰਪੰਚ ਸ਼ਮਿੰਦਰਪਾਲ ਸਿੰਘ ਦੀ ਭਰਜਾਈ ਬੀਬੀ ਮਨਜੀਤ ਕੌਰ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ। ਮਾਤਾ ਮਨਜੀਤ ਕੌਰ ਦਾ ਪਿੰਡ ਆਹਲੀ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਪੰਥਕ ਰਵਾਇਤਾਂ ਅਨੁਸਾਰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਇਲਾਕ਼ਾ ਨਿਵਾਸੀ, ਧਾਰਮਿਕ ਤੇ ਰਾਜਨੀਤਿਕ ਆਗੂ ਹਾਜ਼ਰ ਸਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਇੰਜੀਨੀਅਰ ਸਵਰਨ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਬਾਬਾ ਸੁਖਪਾਲ ਸਿੰਘ, ਕਥਾਵਾਚਕ ਗਿਆਨੀ ਕਰਨਜੀਤ ਸਿੰਘ ਆਹਲੀ, ਦਿਲਬਾਗ ਸਿੰਘ ਗਿੱਲ, ਨੰਬਰਦਾਰ ਸਤਨਾਮ ਸਿੰਘ ਗਿੱਲ ਸਾਬਕਾ ਮੈਨੇਜਰ ਜਰਨੈਲ ਸਿੰਘ ਬੂਲੇ, ਜਥੇਦਾਰ ਰਣਜੀਤ ਸਿੰਘ, ਚਰਨਜੀਤ ਸਿੰਘ ਸਰਪੰਚ ਭੰਡਾਲ ਬੇਟ, ਨਰਿੰਦਰ ਸਿੰਘ, ਤਰਲੋਚਨ ਸਿੰਘ , ਭੁਪਿੰਦਰ ਸਿੰਘ ਬੂਲੇ, ਬਲਬੀਰ ਸਿੰਘ ਸਰਪੰਚ, ਸਿਕੰਦਰ ਸਿੰਘ, ਗੁਰਭੇਜ ਸਿੰਘ, ਸੁਖਚੈਨ ਸਿੰਘ ਆਦਿ ਨੇ ਸੰਧੂ ਪਰਿਵਾਰ ਨਾਲ਼ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।