ਆਖਿਰਕਾਰ ਖੁੱਲ੍ਹੀ ਬਿਜਲੀ ਵਿਭਾਗ ਦੀ ਨੀਂਦ, ਤਾਰਾਂ ਕੀਤੀਆਂ ਠੀਕ
ਸ਼ਿਵ ਸੈਨਾ ਯੂਬੀਟੀ ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਬਿਜਲੀ ਵਿਭਾਗ ਦੇ ਐਸਡੀਓ, ਜੇਈ ਅਤੇ ਹੋਰ ਕਰਮਚਾਰੀਆਂ ਦਾ ਧੰਨਵਾਦ ਕੀਤਾ।
Publish Date: Fri, 20 Feb 2026 06:57 PM (IST)
Updated Date: Fri, 20 Feb 2026 07:00 PM (IST)
ਸ਼ਿਵ ਸੈਨਾ ਯੂਬੀਟੀ ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਐੱਸਡੀਓ, ਜੇਈ ਤੇ ਹੋਰ ਕਰਮਚਾਰੀਆਂ ਦਾ ਕੀਤਾ ਧੰਨਵਾਦ ਕੀਤਾ ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਰੇਲਵੇ ਰੋਡ ਤੇ ਸਥਿਤ ਮੁਹੱਲਾ ਪ੍ਰੇਮ ਨਗਰ, ਗਲੀ ਨੰਬਰ 1 ਵਿਚ ਲਟਕਦੀਆਂ ਬਿਜਲੀ ਦੀਆਂ ਲਾਈਨਾਂ ਦੀ ਸ਼ੁੱਕਰਵਾਰ ਨੂੰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਮੁਰੰਮਤ ਕਰਵਾ ਦਿੱਤੀ। ਸ਼ਿਵ ਸੈਨਾ ਯੂਬੀਟੀ ਦੇ ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਐੱਸਡੀਓ ਜੋਤੀ ਪ੍ਰਕਾਸ਼, ਜੇਈ ਅਭਿਸ਼ੇਕ ਪਾਂਡੇ ਤੇ ਲਾਈਨਮੈਨ ਰਾਮ ਆਸਰਾ, ਜਗੀਰ ਸਿੰਘ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ ਤੇ ਬ੍ਰਜੇਸ਼ ਕੁਮਾਰ ਦਾ ਮੁਹੱਲਾ ਪ੍ਰੇਮ ਨਗਰ ਦੇ ਵਸਨੀਕਾਂ ਨੂੰ ਇਕ ਗੰਭੀਰ ਖ਼ਤਰੇ ਤੋਂ ਬਚਾਉਣ ਲਈ ਧੰਨਵਾਦ ਕੀਤਾ। ਇਹ ਧਿਆਨ ਦੇਣ ਯੋਗ ਹੈ ਕਿ ਸ਼ਿਵ ਸੈਨਾ ਯੂਬੀਟੀ ਸਿਟੀ ਪ੍ਰਧਾਨ ਰਮਨ ਸ਼ਰਮਾ ਦੁਆਰਾ ਇਸ ਸਬੰਧ ਵਿਚ ਇਕ ਖ਼ਬਰ ਸ਼ੁੱਕਰਵਾਰ ਦੇ ਅਖ਼ਬਾਰਾਂ ਵਿਚ ਪ੍ਰਕਾਸ਼ਤ ਕਰਵਾਈ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਲਟਕਦੀਆਂ ਤਾਰਾਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਤੁਰੰਤ ਬਾਅਦ, ਬਿਜਲੀ ਵਿਭਾਗ ਹਰਕਤ ਵਿਚ ਆਇਆ ਤੇ ਤੁਰੰਤ ਲਟਕਦੀਆਂ ਤਾਰਾਂ ਦੀ ਮੁਰੰਮਤ ਕੀਤੀ।