ਰਾਜ ਕੁਮਾਰ ਗੁਪਤਾ ਬਣੇ ਸ਼ਿਵ ਸੈਨਾ ਅਖੰਡ ਭਾਰਤ ਫਗਵਾੜਾ ਦੇ ਚੇਅਰਮੈਨ ਸ਼ਿਵ ਸੈਨਾ ਅਖੰਡ ਭਾਰਤ ਨੇ ਕੀਤਾ ਸੰਗਠਨ ਦਾ ਵਿਸਥਾਰ, ਰਾਜ ਕੁਮਾਰ ਗੁਪਤਾ ਬਣੇ ਫਗਵਾੜਾ ਚੇਅਰਮੈਨ
Publish Date: Sun, 30 Aug 2026 08:04 PM (IST)
Updated Date: Sun, 30 Aug 2026 08:07 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ਿਵ ਸੈਨਾ ਅਖੰਡ ਭਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਛਿੰਨਮਸਤਿਕਾ ਮਾਤਾ ਮੰਦਰ, ਓਂਕਾਰ ਨਗਰ, ਫਗਵਾੜਾ ਵਿਖੇ ਪੰਜਾਬ ਪ੍ਰਭਾਰੀ ਸਤਪਾਲ ਰੱਲ੍ਹ ਤੇ ਸੂਬਾ ਉਪ ਪ੍ਰਧਾਨ ਦਵਿੰਦਰ ਕੌਸ਼ਲ ਪਿੰਕੂ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਦੌਰਾਨ ਪਾਰਟੀ ਦੇ ਸੰਗਠਨਾਤਮਕ ਵਿਸਥਾਰ, ਵਾਰਡ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸ਼ਿਵ ਸੈਨਾ ਅਖੰਡ ਭਾਰਤ ਦੇ ਪਾਰਟੀ ਪ੍ਰਮੁੱਖ ਅਜੈ ਮਹਿਤਾ ਦੀ ਸਹਿਮਤੀ ਨਾਲ ਰਾਜ ਕੁਮਾਰ ਗੁਪਤਾ ਨੂੰ ਸ਼ਿਵ ਸੈਨਾ ਅਖੰਡ ਭਾਰਤ ਫਗਵਾੜਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੰਦੀਪ ਨੂੰ ਵਾਰਡ ਨੰਬਰ 31, ਓਂਕਾਰ ਨਗਰ ਦਾ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਅੰਕੁਸ਼ ਸ਼ਰਮਾ, ਰਾਜੂ ਸਿੰਘ ਤੇ ਕ੍ਰਿਸ਼ਨ ਨੂੰ ਵਾਰਡ ਨੰਬਰ 31 ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪਦਿਆਂ ਪੰਜਾਬ ਪ੍ਰਭਾਰੀ ਸਤਪਾਲ ਰੱਲ ਤੇ ਸੂਬਾ ਉਪ ਪ੍ਰਧਾਨ ਦਵਿੰਦਰ ਕੌਸ਼ਲ ਪਿੰਕੂ ਨੇ ਕਿਹਾ ਕਿ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵਾਰਡ ਪੱਧਰ ’ਤੇ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਵਰਕਰਾਂ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਰਾਜ ਕੁਮਾਰ ਗੁਪਤਾ, ਸੰਦੀਪ, ਅੰਕੁਸ਼ ਸ਼ਰਮਾ, ਰਾਜੂ ਸਿੰਘ ਅਤੇ ਕ੍ਰਿਸ਼ਨ ਨੇ ਪਾਰਟੀ ਪ੍ਰਮੁੱਖ ਅਜੈ ਮਹਿਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕ ਹਿੱਤ ਦੇ ਮੁੱਦਿਆਂ ਨੂੰ ਵੀ ਪ੍ਰਮੁੱਖਤਾ ਨਾਲ ਉਠਾਉਣਗੇ ਤੇ ਸ਼ਿਵ ਸੈਨਾ ਅਖੰਡ ਭਾਰਤ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਯਤਨ ਕਰਨਗੇ। ਮੀਟਿੰਗ ਵਿੱਚ ਸ਼ਿਵ ਸੈਨਾ ਅਖੰਡ ਭਾਰਤ ਦੇ ਜ਼ਿਲ੍ਹਾ ਉਪ ਪ੍ਰਧਾਨ ਮੋਨੂ ਓਂਕਾਰ ਨਗਰ, ਸੋਨੂ ਸਾਂਪਲਾ, ਅਨੁਜ ਕੁਮਾਰ, ਅਨੁਜ, ਅਮਨ ਕੁਮਾਰ, ਸੁਰਜੀਤ ਕੁਮਾਰ, ਸ਼ਿਵ ਕੁਮਾਰ, ਸੁਰਿੰਦਰ ਕੁਮਾਰ, ਸ਼ਿਵਮ ਕੁਮਾਰ, ਅਮਨ ਖੋਥੜਾਂ, ਸਾਹਿਲ ਕੁਮਾਰ ਤੇ ਰਮਨਦੀਪ ਸਮੇਤ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।