ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ ਨੇ ਮੀਟਿੰਗ ’ਚ ਕੀਤੀਆਂ ਵਿਚਾਰਾਂ ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ ਦੀ ਮੀਟਿੰਗ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਮਾਜ ਸੇਵਾ ’ਤੇ ਜ਼ੋਰ
Publish Date: Mon, 07 Sep 2026 07:56 PM (IST)
Updated Date: Mon, 07 Sep 2026 07:58 PM (IST)
ਨਸ਼ਿਆਂ ਵਿਰੁੱਧ ਜਾਗਰੂਕਤਾ ਤੇ ਸਮਾਜ ਸੇਵਾ ’ਤੇ ਦਿੱਤਾ ਜ਼ੋਰ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ ਦੀ ਇੱਕ ਵਿਸ਼ੇਸ਼ ਮੀਟਿੰਗ ਮੁਹੱਲਾ ਚੰਡੀਗੜ੍ਹ ਵਿਖੇ ਬਲਕਾਰ ਸਿੰਘ ਜੱਬੋਸੁਧਾਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਈਦਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਈਦਾਂ ਨੇ ਕਿਹਾ ਕਿ ਅੱਜ ਨੌਜਵਾਨ ਵਰਗ ਦਿਨੋਂ-ਦਿਨ ਨਸ਼ਿਆਂ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ, ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾ-ਲਿਖਾ ਕੇ ਚੰਗੇ ਕੰਮਾਂ ਨਾਲ ਜੋੜਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਭਵਿੱਖ ਬਿਹਤਰ ਬਣ ਸਕੇ। ਉਨ੍ਹਾਂ ਸਮਾਜ ਦੇ ਆਗੂਆਂ ਤੇ ਨੌਜਵਾਨਾਂ ਨੂੰ ਸਮਾਜ ਸੇਵੀ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਇੱਕ ਨਸ਼ਾ-ਮੁਕਤ ਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਸੰਦੀਪ ਸਿੰਘ ਨੂੰ ਚੰਡੀਗੜ੍ਹ ਮੁਹੱਲੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੰਤੋਖ ਸਿੰਘ ਭੌਰ, ਯਾਦਵਿੰਦਰ ਸਿੰਘ ਜਾਦੂ, ਲਵ ਮੋਠਾਂਵਾਲਾ, ਗੁਰਨਾਮ ਸਿੰਘ ਫਰੀਦ ਸਰਾਂ, ਬਲਕਾਰ ਸਿੰਘ ਜੱਬੋਸੁਧਾਰ, ਨਿੰਦਰ ਜੱਬੋਸੁਧਾਰ, ਬਾਬਾ ਮੇਹਰ ਸਿੰਘ, ਬਲਵਿੰਦਰ ਸਿੰਘ ਭੱਟੀ, ਬਲਕਾਰ ਸਿੰਘ ਭੱਟੀ, ਨਿਰਮਲ ਸਿੰਘ ਬਿੱਲੀ ਚਾਓਂ, ਦਿਲਬਾਗ ਸਿੰਘ ਬਾਗਾਂ, ਲੱਡੂ ਮੁਲਾਕਾਲਾ, ਲਾਲੀ ਕਾਲੇਵਾਲ, ਗੁਰਦੁਦੀਪ ਸਿੰਘ ਸਾਬਕਾ ਸਰਪੰਚ ਮੁਲਾਕਾਲਾ, ਬਾਬਾ ਜੀਤ ਸਿੰਘ, ਗੁਰਜਿੰਦਰ ਸਿੰਘ ਲੱਡੂ, ਗੁਰਮੀਤ ਸਿੰਘ ਮੁਲਾਕਾਲਾ, ਗੁਰਪ੍ਰੀਤ ਸਿੰਘ ਮੁਲਾਕਾਲਾ, ਕਰਮਾ, ਲਾਡੀ, ਰਾਹੁਲ, ਸ਼ਿੰਗਰਾ ਸਿੰਘ ਰਾਜੂ ਆਦਿ ਹਾਜ਼ਰ ਸਨ।