ਦੋਆਬਾ ਜ਼ੋਨ ਦੀ 15 ਮੈਂਬਰੀ ਕੋਰ ਕਮੇਟੀ ਦਾ ਕੀਤਾ ਗਠਨ : ਡਾ. ਜੱਖੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਦੋਆਬਾ ਜੋਨ ਦੀ 15 ਮੈਂਬਰੀ ਕੋਰ ਕਮੇਟੀ ਦਾ ਕੀਤਾ ਗਠਨ
Publish Date: Thu, 29 Oct 2026 09:48 PM (IST)
Updated Date: Thu, 29 Oct 2026 09:49 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ, ਦੋਆਬਾ ਜ਼ੋਨ ਦੇ ਇੰਚਾਰਜ ਤੇ ਜੈ ਭੀਮ ਟੀਮ ਪੰਜਾਬ ਦੇ ਮੁਖੀ ਡਾ. ਹਰਜਿੰਦਰ ਸਿੰਘ ਜੱਖੂ ਨੇ ਪਾਰਟੀ ਦਾ ਕੰਮ ਉਸਾਰੂ ਤਰੀਕੇ ਦੇ ਨਾਲ ਚਲਾਉਣ ਤੇ ਸੁਹਿਰਦ ਲੀਡਰਸ਼ਿਪ ਦੇ ਉਭਾਰ ਲਈ, ਕੌਮੀ ਸੰਘਰਸ਼ ਦੇ ਲਈ ਸਿਮਰਨਜੀਤ ਸਿੰਘ ਮਾਨ ਤੇ ਇਮਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ 15 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਦੋਆਬੇ ਦੇ ਸੀਨੀਅਰ ਜਥੇਦਾਰ ਗੁਰਦੀਪ ਸਿੰਘ ਖੁਣਖੁਣ, ਬੀਬੀ ਸੁਖਜੀਤ ਕੌਰ, ਗੁਰਨਾਮ ਸਿੰਘ ਸਿੰਘੜੀਵਾਲ, ਮੁਖਤਿਆਰ ਸਿੰਘ ਸੁਲਤਾਨਪੁਰ, ਸਰਬਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਖਾਲਸਾ, ਮਾਸਟਰ ਕੁਲਦੀਪ, ਬੀਬਾ ਰਾਜਵਿੰਦਰ ਕੌਰ, ਬੀਬਾ ਮਨਜੀਤ ਕੌਰ ਖਾਲਸਾ, ਹਰਵਿੰਦਰ ਸਿੰਘ ਹੀਰਾ, ਇੰਜ. ਹੈਪੀ ਕੌਲ, ਦਵਿੰਦਰ ਸਿੰਘ ਖਾਲਸਾ, ਕੁਲਵੀਰ ਸਿੰਘ ਗੜ੍ਹਸ਼ੰਕਰ, ਗੁਰਵਿੰਦਰ ਸਿੰਘ ਮਿਆਣੀ ਤੇ ਨਿਰਮਲ ਸਿੰਘ ਸਮੁੱਚੀ ਟੀਮ ਦੁਆਬੇ ਦੀਆਂ ਸਰਗਰਮੀਆਂ ਚ 24 ਘੰਟੇ ਸਮਰਪਿਤ ਰਹਿਣਗੇ। ਡਾ.ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ 30 ਅਕਤੂਬਰ ਨੂੰ ਬਕਾਇਦਾ ਤੌਰ ਤੇ ਦੋਆਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਸ਼ੁਰੂ ਕਰਵਾਉਣ ਦੇ ਲਈ, ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ। ਡਾ.ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ 3 ਨਵੰਬਰ ਨੂੰ ਦਲ ਦੇ ਦੋਆਬੇ ਦੇ ਹਲਕਾ ਇੰਚਾਰਜਾਂ ਤੇ ਕੋਰ ਕਮੇਟੀ ਦੇ ਮੈਂਬਰਾਂ ਦੀ ਸਾਂਝੀ ਮੀਟਿੰਗ ਸੁਲਤਾਨਪੁਰ ਵਿਖੇ ਹੋਵੇਗੀ।