ਸ਼ਕਤੀਮਾਨ ਗਰੀਮੇ ਦਾ ਆਲੂ ਪਲਾਂਟਰ ਕਿਸਾਨਾਂ ਦੀ ਬਣਿਆ ਪਹਿਲੀ ਪਸੰਦ : ਥਿੰਦ ਸ਼ਕਤੀਮਾਨ ਗਰੀਮੇ ਦਾ ਆਲੂ ਪਲਾਂਟਰ ਕਿਸਾਨਾਂ ਦੀ ਬਣਿਆ ਪਹਿਲੀ ਪਸੰਦ : ਜੋਗਾ ਸਿੰਘ ਥਿੰਦ
Publish Date: Fri, 28 Aug 2026 09:21 PM (IST)
Updated Date: Fri, 28 Aug 2026 09:22 PM (IST)
ਥਿੰਦ ਮਸ਼ੀਨਰੀ ਸਟੋਰ ਵੱਲੋਂ 20 ਪਲਾਂਟਰ ਕਿਸਾਨਾਂ ਨੂੰ ਭੇਟ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਧੁਨਿਕ ਖੇਤੀਬਾੜੀ ਸੰਦ ਤਿਆਰ ਕਰਨ ਵਾਲੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਸ਼ਕਤੀਮਾਨ ਗਰੀਮੇ ਇਕਵਿਪਮੈਂਟਸ ਵੱਲੋਂ ਆਲੂ ਉਤਪਾਦਕ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬਾਜ਼ਾਰ ਵਿੱਚ ਉਤਾਰੇ ਗਏ ਆਲੂ ਪਲਾਂਟਰ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸ਼ਕਤੀਮਾਨ ਗਰੀਮੇ ਦੇ ਪੰਜਾਬ ਵਿੱਚ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਵੱਲੋਂ ਅੱਜ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ 20 ਕਿਸਾਨਾਂ ਨੂੰ ਸ਼ਕਤੀਮਾਨ ਗਰੀਮੇ ਦੇ ਨਵੀਂ ਤਕਨੀਕ ਨਾਲ ਤਿਆਰ ਕੀਤੇ ਆਲੂ ਪਲਾਂਟਰ ਭੇਟ ਕੀਤੇ ਗਏ। ਇਸ ਮੌਕੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਥਿੰਦ ਮਸ਼ੀਨਰੀ ਸਟੋਰ ਦੇ ਐੱਮਡੀ ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਸ਼ਕਤੀਮਾਨ ਗਰੀਮੇ ਦਾ ਆਲੂ ਪਲਾਂਟਰ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਮਾਰਕੀਟ ਵਿੱਚ ਆਏ ਆਲੂ ਪਲਾਂਟਰਾਂ ਤੋਂ ਸ਼ਕਤੀਮਾਨ ਗਰੀਮੇ ਦਾ ਆਲੂ ਪਲਾਂਟਰ ਸਭ ਤੋਂ ਉੱਤਮ ਹੈ। ਨਵੀਂ ਤਕਨੀਕ ਨਾਲ ਤਿਆਰ ਇਹ ਆਲੂ ਪਲਾਂਟਰ ਬੀਜ ਦੀ ਸਹੀ ਮਿਕਦਾਰ ਵਿੱਚ ਨਿਰੰਤਰ ਬਿਜਾਈ ਕਰਦਾ ਹੈ, ਜਿਸ ਨਾਲ ਫ਼ਸਲ ਦੀ ਪੈਦਾਵਾਰ ਵਿੱਚ ਭਾਰੀ ਵਾਧਾ ਹੁੰਦਾ ਹੈ। ਇਸ ਨਾਲ ਜਿੱਥੇ ਸਮੇਂ ਦੀ ਵੱਡੀ ਬੱਚਤ ਹੁੰਦੀ ਹੈ ਉੱਥੇ ਹੀ ਕਿਸਾਨ ਲੇਬਰ ਦੇ ਝੰਜਟ ਤੋਂ ਮੁਕਤ ਹੋ ਜਾਂਦਾ ਹੈ। ਇਹ ਪਲਾਂਟਰ ਹਰੇਕ ਕੰਪਨੀ ਦੇ ਟਰੈਕਟਰ ਨਾਲ ਅਸਾਨੀ ਨਾਲ ਚੱਲਦਾ ਹੈ ਤੇ ਇਸ ਦੇ ਰੱਖ-ਰਖਾਅ ਦਾ ਖ਼ਰਚ ਵੀ ਨਾਂ-ਮਾਤਰ ਹੈ। ਉਨ੍ਹਾਂ ਦੱਸਿਆ ਕਿ ਪਲਾਂਟਰ ਲਈ ਕੰਪਨੀ ਨੇ ਉੱਚ ਕੁਵਾਲਟੀ ਦਾ ਲੋਹਾ ਵਰਤਿਆ ਹੈ ਜਿਸ ਨੂੰ ਜੰਗ ਨਹੀਂ ਲੱਗਦਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਪਲਾਂਟਰ ਦੀ ਸਰਵਿਸ ਉਨ੍ਹਾਂ ਦੇ ਖੇਤਾਂ ਤੱਕ ਮੁਫ਼ਤ ਮੁੱਹਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰੱਖ਼ੜੀ ਦੇ ਤਿਉਹਾਰ ਮੌਕੇ ਪਲਾਂਟਰ ਉੱਪਰ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਇਸ ਮੌਕੇ ਗੁਰਜਿੰਦਰ ਸਿੰਘ ਦਿਆਲਪੁਰਾ, ਸਰਵਨ ਸਿੰਘ ਨਸੀਰੇਵਾਲ, ਗੁਲਜ਼ਾਰ ਸਿੰਘ ਪਾਜੀਆਂ, ਜਗਰੂਪ ਸਿੰਘ ਕੁਰਾਲੀ, ਸ਼ਮਸ਼ੇਰ ਸਿੰਘ ਭਰੋਆਣਾ, ਸੁਖਵਿੰਦਰ ਸਿੰਘ, ਕੁਲਬੀਰ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਕਿਸਾਨਾਂ ਨੂੰ ਪਲਾਂਟਰ ਦਿੱਤੇ ਗਏ। ਇਸ ਮੌਕੇ ਸ਼ਕਤੀਮਾਨ ਗਰੀਮੇ ਦੇ ਜ਼ੋਨਲ ਮੈਨੇਜਰ, ਇੰਜੀਨੀਅਰ ਜਗਰੀਤ ਸਿੰਘ ਬਰਾੜ, ਜਗਮੋਹਣ ਸਿੰਘ, ਸਰਵਨ ਸਿੰਘ ਆਦਿ ਹਾਜ਼ਰ ਸਨ।