23ਵਾਂ ਰਾਜ ਪੱਧਰੀ ਉਪਨ ਕ੍ਰਿਕਟ ਟੂਰਨਾਮੈਂਟ 15 ਤੋਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ 23ਵਾਂ ਰਾਜ ਪੱਧਰੀ ਉਪਨ ਕ੍ਰਿਕਟ ਟੂਰਨਾਮੈਂਟ 15 ਤੋਂ
Publish Date: Sat, 31 Oct 2026 06:57 PM (IST)
Updated Date: Sat, 31 Oct 2026 06:58 PM (IST)
ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 51000 ਰੁਪਏ ਹੋਵੇਗਾ ਟੂਰਨਾਮੈਂਟ ਵਿੱਚ ਉਤਰੀ ਭਾਰਤ ਦੀਆਂ 16 ਟੀਮਾਂ ਭਾਗ ਲੈਣਗੀਆਂ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ. ਸਮਾਜ ਸੇਵੀ ਸੰਸਥਾ ਦੀ ਮੀਟਿੰਗ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਪ੍ਰਧਾਨ ਜਤਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਮੈਂਬਰਾਂ ਦੇ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ 23ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ 15 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 51,000 ਰੁਪਏ ਹੋਵੇਗਾ। ਟੂਰਨਾਮੈਂਟ ਹਰ ਐਤਵਾਰ ਨੂੰ ਹੋਵੇਗਾ। ਕਲੱਬ ਦੇ ਖਜ਼ਾਨਚੀ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਉਤਰੀ ਭਾਰਤ ਦੀਆਂ 16 ਟੀਮਾਂ ਭਾਗ ਲੈਣਗੀਆਂ। ਟੀਮ ਐਂਟਰ ਕਰਵਾਉਣ ਦੀ ਆਖਰੀ ਮਿਤੀ 3 ਨਵੰਬਰ ਹੋਵੇਗੀ। ਇਸ ਟੂਰਨਾਮੈਂਟ ਵਿੱਚ ਮੈਨ ਆਫ ਦਾ ਮੈਚ, ਮੈਨ ਆਫ ਦਾ ਟੂਰਨਾਮੈਂਟ, ਬੈਸਟ ਗੇਂਦਬਾਜ, ਬੈਸਟ ਵਿਕਟ ਕੀਪਰ ਇਨਾਮ ਦਿੱਤੇ ਜਾਣਗੇ। ਜਤਿੰਦਰ ਸਿੰਘ ਖਾਲਸਾ ਪ੍ਰਧਾਨ ਨੇ ਦੱਸਿਆ ਇਸ ਟੂਰਨਾਮੈਂਟ ਵਿੱਚ ਆਈਆਂ ਟੀਮਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਕ੍ਰਿਕਟ ਟੂਰਨਾਮੈਂਟ ਵਿੱਚ ਅਕਾਲ ਗਰੁੱਪ ਆਫ ਇੰਸਟੀਟਿਊਸ਼ਨ ਤੇ ਵਾਹਿਗੁਰੂ ਅਕੈਡਮੀ ਵੱਲੋਂ ਵੱਡਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਬਲਕਾਰ ਸਿੰਘ ਹਰਨਾਮਪੁਰ, ਬਲਦੇਵ ਸਿੰਘ ਟੀਟਾ, ਸੁਖਦੇਵ ਸਿੰਘ ਜੱਜ, ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ, ਅੰਗਰੇਜ਼ ਸਿੰਘ ਡੇਰਾ ਸੈਦਾ, ਯਸ਼ ਥਿੰਦ, ਗੌਤਮ ਸ਼ਰਮਾ, ਵਿਪੁਲ ਚੌਹਾਨ, ਕਰਨ ਚੌਹਾਨ, ਮੁਕੇਸ਼ ਚੌਹਾਨ, ਮਾਸਟਰ ਨਰੇਸ਼ ਕੋਹਲੀ, ਜਤਿੰਦਰ ਸਿੰਘ ਖਾਲਸਾ, ਨਿਰਮਲ ਸਿੰਘ ਲੈਬ, .ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ, ਕੋ ਕਨਵੀਨਰ ਹਰਪ੍ਰੀਤ ਸਿੰਘ ਸੰਧੂ, ਸੁੱਖੀ, ਕਮਲਜੀਤ ਕੌਰ, ਬਾਜ ਅਕੈਡਮੀ੍ ਜਗਤਾਰ ਸਿੰਘ-ਚਤਰ ਸਿੰਘ-ਗਗਨਦੀਪ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ, ਨਵਪ੍ਰੀਤ ਸਿੰਘ, ਧਰਮਿੰਦਰ ਸ਼ਰਮਾ, ਕੁਮਾਰ ਰਾਜੂ, ਅਜੇ ਅਸਲਾ, ਵਿਜੇ ਅਸਲਾ, ਪਰਦੀਪ ਸ਼ਰਮਾ, ਸੋਨਾ ਸਿੰਘ ਹਾਜ਼ਰ ਸਨ।