ਸ਼ਾਹ ਸੁਲਤਾਨ ਕ੍ਰਿਕਟ ਕਲੱਬ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਿਹਾ : ਸ਼ੁਭਮ ਅਰੋੜਾ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਿਹਾ : ਸ਼ੁਭਮ ਅਰੋੜਾ
Publish Date: Sun, 22 Nov 2026 09:35 PM (IST)
Updated Date: Sun, 22 Nov 2026 09:37 PM (IST)
--ਅੱਜ ਦੇ ਕ੍ਰਿਕਟ ਮੈਚ ਫਸਵੇਂ ਤੇ ਰੋਮਾਂਚਕਾਰੀ ਰਹੇ ਲਖਵੀਰ ਸਿੰਘ ਲੱਖੀ,ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ (ਰਜਿ) ਵੱਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ 23ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਪ੍ਰਧਾਨ ਜਤਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ। ਟੂਰਨਾਮੈਂਟ ਦਾ ਪਹਿਲਾ ਮੈਚ ਸ਼ਹੀਦ ਊਧਮ ਸਿੰਘ ਕ੍ਰਿਕਟ ਕਲੱਬ ਪਰਮਜੀਤਪੁਰ ਤੇ ਵਲਟੋਹਾ ਕ੍ਰਿਕਟ ਕਲੱਬ ਵਿਚਕਾਰ ਹੋਇਆ। ਇਸ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਸ਼ੁਭਮ ਅਰੋੜਾ ਤੇ ਐੱਨਆਰਆਈ ਕਰਨ ਧੀਰ ਨੇ ਕੀਤਾ। ਇਸ ਮੌਕੇ ਉਨ੍ਹਾਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਨੌਜਵਾਨ ਪੀੜੀ ਖੇਡਾਂ ਨਾਲ ਜੁੜ ਰਹੀ ਹੈ। ਇਸ ਮੈਚ ਦੇ ਵਿਸ਼ੇਸ਼ ਮਹਿਮਾਨ ਨਰਿੰਦਰ ਸਿੰਘ, ਪਰਮਿੰਦਰ ਸਿੰਘ, ਸਾਜਨ ਸ਼ਰਮਾ, ਅਰਜੁਨ ਧੀਰ ਸਮਾਜ ਸੇਵਕ ਸਨ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ਹੀਦ ਊਧਮ ਸਿੰਘ ਕ੍ਰਿਕਟ ਕਲੱਬ ਨੇ 209 ਸਕੋਰ ਬਣਾਏ, ਜਿਸ ਦੇ ਜਵਾਬ ਵਿੱਚ ਦੂਜੀ ਟੀਮ ਵਲਟੋਹਾ ਕ੍ਰਿਕਟ ਕਲੱਬ ਨੇ 16 ਓਵਰ ਵਿੱਚ 210 ਸਕੋਰ ਬਣਾ ਕੇ ਮੈਚ ਜਿੱਤ ਲਿਆ। ਦੂਜਾ ਮੁਕਾਬਲਾ ਕਿਸਾਨ ਕ੍ਰਿਕਟ ਕਲੱਬ ਸਿਰਸਾ ਤੇ ਪੰਜਾਬ ਪੇਸਰ ਕ੍ਰਿਕਟ ਕਲੱਬ ਜਲੰਧਰ ਵਿਚਕਾਰ ਹੋਇਆ। ਕਿਸਾਨ ਕ੍ਰਿਕਟ ਕਲੱਬ ਸਿਰਸਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ ਕੀਤੀ ਤੇ 116 ਰਨ ਬਣਾਏ ਤੇ ਪੰਜਾਬ ਪੇਸਰ ਨੇ 14 ਓਵਰ ਵਿੱਚ 117 ਸਕੋਰ ਬਣਾ ਕੇ ਮੈਚ ਜਿੱਤ ਲਿਆ। ਪਹਿਲੇ ਮੈਚ ਵਿੱਚ ਮੈਨ ਆਫ ਦਾ ਮੈਚ ਅਰਸ਼ ਨੂੰ ਦਿੱਤਾ ਗਿਆ ਜਿਸ ਨੇ 43 ਸਕੋਰ ਬਣਾਏ ਤੇ 2 ਵਿਕਟਾਂ ਲਈਆਂ। ਦੂਸਰੇ ਮੁਕਾਬਲੇ ਵਿੱਚ ਪੰਜਾਬ ਪੇਸਰ ਦੇ ਖਿਡਾਰੀ ਘਾਰੂ ਨੂੰ 4 ਵਿਕਟਾਂ ਪ੍ਰਾਪਤ ਕਰਨ ’ਤੇ ਮੈਨ ਆਫ ਦਾ ਮੈਚ ਦਿੱਤਾ ਗਿਆ। ਇਸ ਟੂਰਨਾਮੈਂਟ ਦੀ ਅੰਪਾਇਰਿੰਗ ਕੋਚ ਅਮਰਦੀਪ ਤੇ ਕੋਚ ਸੋਡੀ ਸਿੰਘ ਨੇ ਕੀਤੀ। ਸਕੋਰਿੰਗ ਦੀ ਜ਼ਿੰਮੇਵਾਰੀ ਅਜੇ ਅਸਲਾ, ਸੋਨਾ ਸਿੰਘ ਵੱਲੋਂ ਕੀਤੀ ਗਈ। ਡਾ. ਗਗਨਦੀਪ ਸਿੰਘ ਐਂਟੀ ਡਰੱਗ ਕਲੱਬ ਤੇ ਨਵਪ੍ਰੀਤ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ ਵੱਲੋਂ ਟੂਰਨਾਮੈਂਟ ਸਪੋਂਸਰ ਕੀਤਾ ਗਿਆ ਹੈ। ਇਸ ਮੌਕੇ ਗੁਰਵਿੰਦਰ ਸਿੰਘ ਵਿਰਕ, ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਚੇਅਰਮੈਨ ਸੁਖਦੇਵ ਸਿੰਘ ਜੱਜ, ਅੰਗਰੇਜ਼ ਸਿੰਘ ਡੇਰਾ ਸੈਦਾਂ, ਬਲਕਾਰ ਸਿੰਘ ਹਰਨਾਮ ਪੁਰ, ਪਰਗਟ ਸਿੰਘ ਜੱਜ, ਕੁਲਵਿੰਦਰ ਸਿੰਘ ਜੱਜ, ਅਰਸ਼ਦੀਪ ਸਿੰਘ, ਨਿਰਮਲ ਸਿੰਘ ਮਹਿਤਪੁਰ, ਚਤਰ ਸਿੰਘ, ਹਰਮੀਤ ਸਿੰਘ, ਰਣਜੀਤ ਸਿੰਘ ਸੈਣੀ, ਮਾਸਟਰ ਨਰੇਸ਼ ਕੋਹਲੀ, ਹਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ, ਯਸ਼ ਥਿੰਦ, ਮੁਕੇਸ਼ ਚੌਹਾਨ, ਕਰਨ ਚੌਹਾਨ, ਅਜੇ ਅਸਲਾ, ਵਿਪਲ ਸੋਨਾ, ਗੁਰਨਾਮ ਸਿੰਘ ਬਾਜਵਾ, ਕੁਲਜੀਤ ਸਿੰਘ, ਬ੍ਰਿਜ ਸ਼ਰਮਾ, ਸੁੱਖੀ, ਅਮਰਜੀਤ ਸਿੰਘ, ਪੁਨੀਤ ਵਧਵਾ, ਸੁਰਿੰਦਰ ਸਿੰਘ, ਬਲਦੇਵ ਸਿੰਘ ਟੀਟਾ, ਬਾਵਾ ਸਿੰਘ, ਮੈਨੇਜਰ ਗੁਰਦੇਵ ਸਿੰਘ ਨੱਡਾ, ਹਰਜੀਤ ਸਿੰਘ ਯੂਏਈ, ਜਸਜੀਤ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ ਜੈਨਪੁਰ, ਪਰਵਿੰਦਰ ਸਿੰਘ, ਨਿਰਮਲ ਸਿੰਘ, ਰਜੇਸ਼ ਕੁਮਾਰ ਰਾਜੂ, ਕੁਲਜੀਤ ਸਿੰਘ, ਕਮਲਜੀਤ ਕੌਰ ਬਾਜ ਅਕੈਡਮੀ, ਸੁਸ਼ੀਲ ਵੀਰੂ ਆਦਿ ਹਾਜ਼ਰ ਸਨ।