ਪ੍ਰਾਇਮਰੀ ਸਕੂਲ ’ਚ ਕਰਵਾਇਆ ਸ਼ਬਦ ਗਾਇਨ ਮੁਕਾਬਲਾ
ਕਮਲਾ ਨਹਿਰੂ ਪ੍ਰਾਇਮਰੀ ਸਕੂਲ ਚ ਕਰਵਾਇਆ ਸ਼ਬਦ ਗਾਇਨ ਮੁਕਾਬਲਾ
Publish Date: Thu, 22 Jan 2026 07:12 PM (IST)
Updated Date: Thu, 22 Jan 2026 07:15 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਾਰਵਾਂ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਫਗਵਾੜਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਕਮਲਾ ਨਹਿਰੂ ਪਬਲਿਕ ਸਕੂਲ ਦੇ ਪ੍ਰਿੰਸੀਪਲ (ਐਡਮਿਨ ਤੇ ਇਨੋਵੇਸ਼ਨ) ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ ਮੁੱਖ ਮਹਿਮਾਨ ਤੇ ਸਹਿਜਦੀਪ ਸਿੰਘ ਤੇ ਚਮਕੌਰ ਸਿੰਘ ਬਤੌਰ ਜੱਜ ਮੁਕਾਬਲੇ ਵਿਚ ਹਾਜ਼ਰ ਹੋਏ। ਮੁਕਾਬਲੇ ਦੀ ਸ਼ੁਰੂਆਤ ਵਿਚ ਕਮਲਾ ਨਹਿਰੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਦੇ ਸਮੂਹ ਨੇ ਸ਼ਬਦ ਗਾਇਨ ਕਰਕੇ ਸਮੁੱਚੇ ਸਕੂਲ ਦਾ ਮਾਹੌਲ ਅਧਿਆਤਮਿਕ ਬਣਾ ਦਿੱਤਾ। ਇਸ ਮੁਕਾਬਲੇ ਵਿਚ ਪਹਿਲੇ ਸਥਾਨ ’ਤੇ ਅਕਾਲ ਅਕੈਡਮੀ, ਬਿਲਗਾ ਦੂਜੇ ਸਥਾਨ, ਬੀਕੇਜੇ ਐਪਲ ਆਰਚਡ ਸਕੂਲ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਦਿਲਾਸਾ ਇਨਾਮ ਦਿੱਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਕਮਲਾ ਨਹਿਰੂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਹੋਈ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਸਤਿੰਦਰ ਕੌਰ ਨੇ ਪ੍ਰੋਗਰਾਮ ਵਿਚ ਆਏ ਸਾਰੇ ਮਹਿਮਾਨਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।