ਜੀਸਸ ਕ੍ਰਾਈਸਟ ਚਰਚ ਖੈੜਾ ਬੇਟ ਨੇ ਸਜਾਈ ਸ਼ੋਭਾ ਯਾਤਰਾ ਜੀਸਸ ਕ੍ਰਾਈਸਟ ਚਰਚ ਖੈੜਾ ਬੇਟ ਵੱਲੋਂ ਸੱਤਵੀਂ ਸ਼ੋਭਾ ਯਾਤਰਾ ਆਯੋਜਿਤ
Publish Date: Sat, 28 Nov 2026 08:41 PM (IST)
Updated Date: Sat, 28 Nov 2026 08:43 PM (IST)
ਵੱਡਾ ਦਿਨ ਪ੍ਰੇਮ, ਸ਼ਾਂਤੀ, ਸੇਵਾ ਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਾ : ਅਟਵਾਲ ਅਮਰੀਕ ਸਿੰਘ ਮੱਲ੍ਹੀ ਪੰਜਾਬੀ ਜਾਗਰਣ ਕਪੂਰਥਲਾ : ਜੀਸਸ ਕ੍ਰਾਈਸਟ ਚਰਚ ਖੈੜਾ ਬੇਟ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਤੇ ਪ੍ਰੇਮ, ਸ਼ਾਂਤੀ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਸਟਰ ਅਮਰਜੀਤ ਦੀ ਅਗਵਾਈ ਹੇਠ ਸੱਤਵੀਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਵਿੱਚ ਚਰਚ ਬਚਾਓ ਮੋਰਚੇ ਦੇ ਮੁਖੀ ਜੋਗਾ ਸਿੰਘ ਅਟਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਚਰਚ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਜੀਵਨ ਸਾਨੂੰ ਆਪਸੀ ਪ੍ਰੇਮ, ਨਿਮਰਤਾ, ਸੇਵਾ, ਮਾਫ਼ੀ ਤੇ ਮਨੁੱਖਤਾ ਦੀ ਭਲਾਈ ਦਾ ਰਾਹ ਦਿਖਾਉਂਦਾ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਸਾਂਝ ਤੇ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਸ਼ੋਭਾ ਯਾਤਰਾ ਦੌਰਾਨ ਧਾਰਮਿਕ ਮਾਹੌਲ ਤੇ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਦਾ ਸੰਦੇਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਪਾਸਟਰ ਮਹਿਲ ਸਿੰਘ ਫੱਤੂ ਢੀਂਗਾ, ਪਾਸਟਰ ਬਲਵੀਰ ਧੰਮ ਕਪੂਰਥਲਾ, ਪਾਸਟਰ ਰਣਜੀਤ ਡੋਗਰਾਵਾਲ, ਸਿਸਟਰ ਮਮਤਾ, ਪਾਸਟਰ ਪਰਮਜੀਤ ਦਬੁਰਜੀ, ਪਾਸਟਰ ਸੁਖਵਿੰਦਰ ਨੂਰਪੁਰ ਲੁਬਾਣਾ, ਪਾਸਟਰ ਮੰਗਤ ਰਾਮ ਕਪੂਰਥਲਾ, ਪਾਸਟਰ ਬਲਦੇਵ ਕਪੂਰਥਲਾ, ਪਾਸਟਰ ਸੁਖਵਿੰਦਰ ਮੰਡ, ਪਾਸਟਰ ਮਹਿੰਦਰ ਖੀਜਰਪੁਰ, ਪਾਸਟਰ ਰਵਿੰਦਰ ਫਗਵਾੜਾ, ਚੇਅਰਮੈਨ ਦਲਜੀਤ ਬੂਹ, ਗੁਰਸੇਵਕ ਫੱਤੂ ਢੀਂਗਾ, ਸਰਪੰਚ ਬਲਵਿੰਦਰ ਸਿੰਘ ਖੈੜਾ ਬੇਟ, ਬਿੱਟੂ ਡਾਕਟਰ ਖੈੜਾ ਬੇਟ, ਜੱਸੂ ਖੈੜਾ ਬੇਟ, ਲਖਵਿੰਦਰ ਸਿੰਘ, ਭਾਜੀ ਜਗਦੀਸ਼ ਕਪੂਰਥਲਾ ਅਤੇ ਭਾਜੀ ਸਾਬੀ ਘੁੱਗ ਬੇਟ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਅੰਤ ਵਿੱਚ ਪਾਸਟਰ ਅਮਰਜੀਤ ਵੱਲੋਂ ਸ਼ੋਭਾ ਯਾਤਰਾ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ, ਪਾਸਟਰ ਸਾਹਿਬਾਨਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।