ਭਾਜਪਾ ਛੱਡ ਕੇ ਕਈ ਪਰਿਵਾਰ ਕਾਂਗਰਸ ’ਚ ਸ਼ਾਮਲ ਵਾਰਡ ਨੰਬਰ 33 ਸ਼ੇਖੂਪੁਰ ਵਿੱਚ ਭਾਜਪਾ ਨੂੰ ਲੱਗਾ ਝਟਕਾ, ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ
Publish Date: Sat, 19 Sep 2026 07:35 PM (IST)
Updated Date: Sat, 19 Sep 2026 07:38 PM (IST)
--ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਨਾਲ ਜੁੜੇ ਕਈ ਪਰਿਵਾਰ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਵਾਰਡ ਨੰਬਰ 33 ਸ਼ੇਖੂਪੁਰ ਵਿੱਚ ਭਾਜਪਾ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਕਈ ਪਰਿਵਾਰਾਂ ਨੇ ਭਾਜਪਾ ਨੂੰ ਛੱਡ ਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਹ ਜੁਆਨਿੰਗ ਪਿਛਲੇ ਦਿਨੀਂ ਏਕਤਾ ਭਵਨ ਵਿਖੇ ਹੋਈ, ਜਿੱਥੇ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ। ਬੀਜੇਪੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨਾਲ ਸਬੰਧਤ ਅਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਰਾਹੁਲ, ਸੁਖਵਿੰਦਰ ਸਿੰਘ (ਮਿਲਖਾ), ਦੀਪਕ, ਵਿਸ਼ਾਲ, ਅਰਸ਼ਦੀਪ ਸਿੰਘ (ਅਰਸ਼), ਹੈਪੀ, ਸੁਖਵਿੰਦਰ ਕੁਮਾਰ, ਅਸ਼ੋਕ, ਭਵੇਸ਼, ਕਰਨ, ਨਿਰਵੈਰ ਸਿੰਘ, ਅਜੈ, ਗੁਰਪਾਲ ਸਿੰਘ, ਅਰਸ਼ਦੀਪ ਸਿੰਘ ਅਤੇ ਬੂਟਾ ਨੇ ਕਾਂਗਰਸ ਨਾਲ ਜੁੜਨ ਦਾ ਐਲਾਨ ਕੀਤਾ । ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਰੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਾਥੀਆਂ ਦੇ ਸਹਿਯੋਗ ਨਾਲ ਵਾਰਡ ਨੰਬਰ 33 ਸ਼ੇਖੂਪੁਰ ਵਿੱਚ ਕਾਂਗਰਸ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਕਾਂਗਰਸ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨਾਲ ਮਿਲ ਕੇ ਕੰਮ ਕਰਨਗੇ ਤੇ ਵਾਰਡ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣਗੇ। ਇਸ ਮੌਕੇ ਚਰਨਜੀਤ ਸ਼ਰਮਾ ਵਾਰਡ ਨੰਬਰ 33, ਤੀਰਜ ਬੱਟੀ ਵਾਰਡ ਨੰਬਰ 34, ਮਨਮੋਹਨ ਸਿੰਘ ਬਾਜਵਾ, ਬਲਜੀਤ ਸਿੰਘ ਕਾਲਾ, ਜੋਤੀ ਧੀਰ, ਪ੍ਰੇਮ ਅਟਵਾਲ, ਰਜਿੰਦਰ ਸਿੰਘ ਭਾਲਾ, ਬਲਵੀਰ ਸਿੰਘ ਬੀਰਾ, ਅਮਰਜੀਤ ਸਿੰਘ ਸੈਦੋਵਾਲ, ਮਨਿੰਦਰ ਪਾਲ ਸਿੰਘ ਮੰਨਾ, ਬੂਟਾ ਗਿੱਲ, ਲਾਲੀ, ਨਰਾਇਣ ਵਸ਼ਿਸ਼ਟ, ਰਮੇਸ਼ ਕਾਕਾ, ਯਸ਼ਪ੍ਰੀਤ ਸਿੰਘ ਵਾਰਡ ਨੰਬਰ 46, ਡਾ. ਵੇਦ ਪ੍ਰਕਾਸ਼, ਆਲਮਗੀਰ, ਜਸਪਾਲ ਸਿੰਘ, ਲਵਜੀਤ ਸਿੰਘ ਆਦਿ ਹਾਜ਼ਰ ਸਨ।