ਗੁਆਚਾ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ ਗੁਆਚਾ ਪਰਸ ਵਾਪਿਸ ਕਰਕੇ ਦਿੱਤੀ ਇਮਾਨਦਾਰੀ ਦੀ ਮਿਸਾਲ
Publish Date: Tue, 25 Aug 2026 09:42 PM (IST)
Updated Date: Tue, 25 Aug 2026 09:43 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਜਿੱਥੇ ਅੱਜ ਹਰ ਇੱਕ ਇਨਸਾਨ ਭੌਤਿਕ ਵਸਤੂਆਂ ਦੀ ਦੌੜ ਵਿੱਚ ਲੱਗਾ ਹੋਇਆ ਹੈ, ਉੱਥੇ ਕਿਤੇ ਨਾ ਕਿਤੇ ਇਮਾਨਦਾਰੀ ਅੱਜ ਵੀ ਜਿਊਂਦੀ ਨਜ਼ਰ ਆਉਂਦੀ ਹੈ। ਤਾਜ਼ਾ ਮਿਸਾਲ ਫਗਵਾੜਾ ਲਾਗਲੇ ਦੁਸਾਂਝ ਕਲਾਂ ਇਲਾਕੇ ਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ, ਜਲੰਧਰ ਜੋਂ ਕਿ ਆਪਣੇ ਮੋਟਰਸਾਈਕਲ ’ਤੇ ਪਿੰਡ ਮੇਹਲੀ ਨੂੰ ਜਾ ਰਿਹਾ। ਦੁਸਾਂਝ ਕਲਾਂ ਦੇ ਮੰਢਾਲੀ ਮੋੜ ਦੇ ਕੋਲ ਉਸ ਦਾ ਪਰਸ ਡਿੱਗ ਪਿਆ। ਜੋ ਕੁਝ ਸਮੇਂ ਬਾਅਦ ਜੋਗ ਰਾਜ ਰੱਤੂ ਵਾਸੀ ਪਿੰਡ ਸਰਹਾਲ ਮੁੰਡੀ ਨੂੰ ਲੱਭ ਗਿਆ। ਉਸਨੇ ਪਰਸ ਚੁੱਕ ਕੇ ਚੈੱਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਪਰਸ ਪਿੰਡ ਦੁਸਾਂਝ ਕਲਾਂ ਦੇ ਹਰਵਿੰਦਰ ਸਿੰਘ ਦਾ ਹੈ, ਜਿਸ ਵਿੱਚ ਜ਼ਰੂਰੀ ਕਾਗਜ਼ਾਤ ਜਿਵੇਂ ਕਿ ਡਰਾਇਵਿੰਗ ਲਾਇਸੈਂਸ, ਪੈਨ ਕਾਰਡ, ਆਧਾਰ ਕਾਰਡ ਤੇ ਤਿੰਨ ਹਜ਼ਾਰ ਰੁਪਏ ਵੀ ਸਨ। ਜੋਗ ਰਾਜ ਨੇ ਪਿੰਡ ਦੁਸਾਂਝ ਕਲਾਂ ਦੇ ਕੁੱਕੂ ਦੁਸਾਂਝ ਨਾਲ ਸੰਪਰਕ ਕੀਤਾ। ਉਸ ਨੇ ਕਿਹਾ ਆਪਣੇ ਪਰਸ ਦੀਆਂ ਨਿਸ਼ਾਨੀਆਂ ਦੱਸ ਕੇ ਆਪਣਾ ਪਰਸ ਲਿਜਾ ਸਕਦਾ ਹੈ। ਕੁੱਕੂ ਦੁਸਾਂਝ ਨੇ ਅਸਲੀ ਵਾਰਸ ਨੂੰ ਲੱਭ ਕੇ ਉਸ ਨੂੰ ਉਸ ਦਾ ਪਰਸ ਵਾਪਸ ਦੁਆ ਦਿੱਤਾ। ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋਏ ਜੋਗ ਰਾਜ ਰੱਤੂ ਨੇ ਹਰਵਿੰਦਰ ਸਿੰਘ ਦਾ ਪੈਸਿਆਂ ਦਾ ਭਰਿਆ ਪਰਸ ਵਾਪਸ ਕਰ ਦਿੱਤਾ। ਇਸ ਸਮੇਂ ਹਰਵਿੰਦਰ ਸਿੰਘ ਨੇ ਜੋਗ ਰਾਜ ਰੱਤੂ ਦਾ ਪਰਸ ਵਾਪਸ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।