ਅਧਿਕਾਰੀਆਂ ਤੇ ਵਪਾਰੀਆਂ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ : ਚੇਅਰਮੈਨ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਅਤੇ ਵਪਾਰੀਆਂ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ : ਚੇਅਰਮੈਨ ਕੰਵਰ ਇਕਬਾਲ ਸਿੰਘ
Publish Date: Thu, 10 Sep 2026 08:40 PM (IST)
Updated Date: Thu, 10 Sep 2026 08:40 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਵੱਲੋਂ ਸਾਰੇ ਹੀ ਪੰਜਾਬ ਦੇ ਪੁਲਿਸ ਅਧਿਕਾਰੀਆਂ ਦੀਆਂ ਵਪਾਰੀਆਂ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦੇ ਸ਼ਡਿਊਲ ਅਨੁਸਾਰ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਆਈਪੀਐੱਸ, ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ ਵਪਾਰੀ ਕਮਿਸ਼ਨ, ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਕਪੂਰਥਲਾ ਸਮੇਤ ਡੀਐੱਸਪੀ ਸਬ-ਡਵੀਜ਼ਨ ਮੇਜਰ ਡਾ. ਸ਼ੀਤਲ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿੱਚ ਨਵੀਂ ਸਬਜ਼ੀ ਮੰਡੀ ਮਾਰਕੀਟ ਦੇ ਤੇ ਹੋਰ ਨੇੜਲੇ ਵਪਾਰੀਆਂ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਵਪਾਰੀਆਂ ਨਾਲ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਸਬੰਧੀ ਬੜੀ ਹੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡੀਐੱਸਪੀ ਮੇਜਰ ਡਾ. ਸ਼ੀਤਲ ਸਿੰਘ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਲਦ ਤੋਂ ਜਲਦ ਯੋਗ ਹੱਲ ਕੀਤਾ ਜਾਵੇਗਾ। ਉਨ੍ਹਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਗਲਤ ਅੰਸਰਾਂ ਨੂੰ ਨੱਥ ਪਾਉਣ ਵਾਸਤੇ ਪੂਰੇ ਜ਼ਿਲ੍ਹੇ ਵਿੱਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ। ਇਸ ਮੀਟਿੰਗ ਵਿੱਚ ਅਰੋੜਾ ਖੱਤਰੀ ਸਮਾਜ ਦੇ ਜ਼ਿਲ੍ਹਾ ਚੇਅਰਮੈਨ ਨਵਜੀਤ ਸਿੰਘ ਰਾਜੂ, ਹਲਕਾ ਵਪਾਰੀ ਕਮਿਸਨ ਦੇ ਚੇਅਰਮੈਨ ਰਮਨ ਮਲਹੋਤਰਾ, ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਪੁਸ਼ਪਿੰਦਰ ਸਿੰਘ, ਪੁਸ਼ਕਰ ਵਾਲੀਆ, ਕਪਿਲ ਦੇਵ ਸੋਨੂੰ ਆਦਿ ਸਮੇਤ ਸੁਰੇਸ਼ ਕੁਮਾਰ ਸ਼ਾਮ ਟ੍ਰੇਡਰਜ਼, ਡਾ. ਕੁਲਵਿੰਦਰ ਸਿੰਘ ਢੋਟ, ਜੋਗਿੰਦਰ ਸਿੰਘ ਜਰਨੇਟਰ ਵਾਲੇ, ਭਾਟੀਆ ਟੈਲੀਕੌਮ, ਕੁਲਦੀਪ ਸਿੰਘ ਤੇ ਓਮ ਪ੍ਰਕਾਸ਼ ਯਾਦਵ ਆਦਿ ਸਮੇਤ ਹੋਰ ਵਪਾਰੀ ਵੀ ਹਾਜ਼ਰ ਸਨ। ਮੀਟਿੰਗ ਵਿੱਚ ਹਾਜ਼ਰ ਵਪਾਰੀਆਂ ਨੇ ਦੱਸਿਆ ਕਿ ਅਸੀਂ ਆਪਣੇ ਹੋਸ਼ ਵਿੱਚ ਇਹ ਪਹਿਲੀ ਸਰਕਾਰ ਵੇਖੀ ਹੈ ਜੋ ਕਿ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਦਾ ਧਿਆਨ ਰੱਖਦਿਆਂ ਹੋਇਆਂ ਵਪਾਰੀਆਂ ਤੇ ਸਰਕਾਰੀ ਅਧਿਕਾਰੀਆਂ ਵਿਚਲਾ ਫਾਸਲਾ ਖਤਮ ਕਰਕੇ ਉਨ੍ਹਾ ਵਿੱਚ ਨੇੜਤਾ ਵਧਾਉਣ ਦਾ ਕੰਮ ਕਰ ਰਹੀ ਹੈ। ਜਿੱਥੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ ਧੰਨਵਾਦ ਕਰਦੇ ਹਾਂ ਆਪਣੇ ਵਪਾਰੀ ਭਰਾ ਜ਼ਿਲ੍ਹਾ ਚੇਅਰਮੈਨ ਵਪਾਰੀ ਕਮਿਸ਼ਨ ਕਪੂਰਥਲਾ ਕੰਵਰ ਇਕਬਾਲ ਸਿੰਘ ਦਾ ਜੋ ਕਿ ਵਪਾਰ ਤੇ ਸਰਕਾਰ ਵਿੱਚ ਪੁੱਲ ਦਾ ਕੰਮ ਕਰ ਰਹੇ ਹਨ। ਇਸ ਮੌਕੇ ਵਪਾਰੀਆਂ ਤੋਂ ਲਈਆਂ ਗਈਆਂ ਲਿਖਤੀ ਸ਼ਿਕਾਇਤਾਂ ਦਾ ਵੱਡੇ ਪੱਧਰ ’ਤੇ ਨਿਪਟਾਰਾ ਕੀਤਾ ਜਾ ਰਿਹਾ ਹੈ।