‘ਵਿਦਿਆਰਥੀਆਂ ’ਚ ਵੱਧ ਰਹੇ ਪਰਵਾਸ ਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਵਿਖੇ ਵਿਦਿਆਰਥੀਆਂ ’ਚ ਵੱਧ ਰਹੇ ਪਰਵਾਸ ਤੇ ਚੁਣੌਤੀਆਂ ਵਿਸ਼ੇ ’ਤੇ ਸੈਮੀਨਾਰ ਕਰਵਾਇਆ
Publish Date: Wed, 02 Sep 2026 09:15 PM (IST)
Updated Date: Thu, 03 Sep 2026 04:07 AM (IST)
ਕੈਪਸ਼ਨ : 2ਕੇਪੀਟੀ40 ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆਂ ਵਿਖੇ ਪਰਵਾਸ ਸਬੰਧੀ ਕਰਵਾਏ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਮੁੱਖ ਮਹਿਮਾਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਪ੍ਰਧਾਨ ਸੀਤਲ ਸਿੰਘ ਸੰਘਾ, ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਤੇ ਹਾਜ਼ਰ ਵਿਦਿਆਰਥੀ ਤੇ ਸਟਾਫ । ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਸੰਤ ਹੀਰਾ ਦਾਸ ਕੰਨਿਆ ਮਹਾਵਿਦਿਆਲਾ, ਕਾਲਾ ਸੰਘਿਆਂ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀ. ਸ਼ੀਤਲ ਸਿੰਘ ਸੰਘਾ, ਡਾਇਰੈਕਟਰ ਡਾ. ਰਾਮ ਮੂਰਤੀ, ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ, ਕਾਲਜੀਏਟ ਪ੍ਰਿੰਸੀਪਲ ਰਜਿੰਦਰ ਕੌਰ ਦੀ ਅਗਵਾਈ ਹੇਠ ਐੱਨ.ਐੱਸ.ਐੱਸ ਵਿਭਾਗ, ਰੈੱਡ ਰਿਬਨ ਵਿਭਾਗ ਅਤੇ ਇਕੋ ਕਲੱਬ ਦੇ ਸਹਿਯੋਗ ਨਾਲ ‘ਵਿਦਿਆਰਥੀਆਂ ਵਿੱਚ ਵੱਧ ਰਿਹਾ ਪਰਵਾਸ: ਸਥਿਤੀ ਤੇ ਚੁਣੌਤੀਆਂ’ ਵਿਸ਼ੇ ’ਤੇ ਵਿਸ਼ੇਸ਼ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਮੁੱਖ ਬੁਲਾਰੇ ਦੇ ਤੌਰ ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਜਨਰਲ ਸਕੱਤਰ ਸੀ.ਪੀ.ਆਈ(ਐਮ) ਪੰਜਾਬ ਉਚੇਚੇ ਤੌਰ ਤੇ ਪੁੱਜੇ। ਉਨ੍ਹਾਂ ਨੇ ਵਿਦਿਆਰਥੀਆਂ ਨਾਲ਼ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪਰਵਾਜ਼ ਤੇ ਪੁਰਾਤਨ ਸਮੇਂ ਤੋਂ ਹੀ ਸਾਡੇ ਦੇਸ਼ ਦਾ ਹਿੱਸਾ ਰਿਹਾ ਹੈ। ਜਿਸ ਵਿੱਚ ਸਾਡੇ ਦੇਸ਼ ਭਗਤਾਂ ਨੇ ਆਜ਼ਾਦੀ ਲਈ ਸੰਘਰਸ਼ ਦੀ ਸ਼ੁਰੂਆਤ ਪਰਵਾਹ ’ਚ ਰਹਿ ਕੇ ਕੀਤੀ। ਉਹਨਾਂ ਨੇ ਵੱਖ ਵੱਖ ਦੇਸ਼ਾਂ ਦੀ ਹੋ ਰਹੀ ਜੰਗ ਸਬੰਧੀ ਵੀ ਚਰਚਾ ਕਰਦੇ ਹੋਏ ਇਸ ਨੂੰ ਪਰਵਾਸ ਦੀ ਵੱਡੀ ਚੁਣੌਤੀ ਵਜੋਂ ਸਵੀਕਾਰਿਆ। ਉਨ੍ਹਾਂ ਕਿਹਾ ਕਿ ਇਹ ਵੀ ਸਾਡੇ ਲਈ ਹੈ ਜਿਵੇਂ ਭਾਰਤੀ ਵੱਖ-ਵੱਖ ਵਿਦੇਸ਼ਾਂ ’ਚ ਰਹਿ ਕੇ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਜੋੜ ਕੇ ਉਹੀ ਉਧਰ ਸੁਖੀ ਹਨ ਪਰ ਜਿਹੜੇ ਵਿਦਿਆਰਥੀ ਉਥੋਂ ਦੇ ਸੱਭਿਆਚਾਰ ਭਾਸ਼ਾ ਤੇ ਉੱਥੋਂ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹ ਦੁਖੀ ਰਹਿੰਦੇ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਵੱਡੀ ਚੁਣੌਤੀ ਇਹ ਵੀ ਹੈ ਕਿ ਬਾਰਵੀਂ ਤੋਂ ਬਾਅਦ ਬੱਚੇ ਇੰਨੇ ਸਮਝਦਾਰ ਨਹੀਂ ਹੋਏ ਹੁੰਦੇ ਤੇ ਉਥੇ ਆਪਣੇ ਆਪ ਨੂੰ ਸੈਟ ਕਰਨ ਲਈ ਮੁਸ਼ਕਲ ਆਉਂਦੀ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ‘ਕੀਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸੰਦੇਸ਼ ’ਤੇ ਚੱਲਣ ਲਈ ਵੀ ਪ੍ਰੇਰਿਆ ਕਿ ਅਸੀਂ ਆਪਣੇ ਵਤਨ ’ਚ ਕੰਮ ਕਰਕੇ ਸੁਖੀ ਰਹਿ ਸਕਦੇ ਹਾਂ। ਇਸ ਮੌਕੇ ਡਾਇਰੈਕਟਰ ਡਾ. ਰਾਮ ਮੂਰਤੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦਿਆਂ ਪਰਵਾਸ ਵਿਸ਼ੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਪਰਵਾਸ ਅਜਿਹੀ ਤ੍ਰਾਸਦੀ ਹੈ ਕਿ ਬੱਚੇ ਲੱਖਾਂ ਰੁਪਇਆ ਲਾ ਕੇ ਵੀ ਉੱਥੇ ਸੈੱਟ ਨਹੀਂ ਹੋ ਰਹੇ ਤੇ ਉੱਥੇ ਵੀ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਕਰਕੇ ਉਹ ਕਈ ਗਲਤ ਆਦਤਾਂ ਤੇ ਹਾਲਾਤਾਂ ਦਾ ਸ਼ਿਕਾਰ ਹੋ ਰਹੇ ਹਨ ਇਹ ਵੀ ਸਾਡੇ ਲਈ ਵੱਡੀ ਚੁਣੌਤੀ ਹੀ ਹੈ । ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸ਼ੀਤਲ ਸਿੰਘ ਸੰਘਾ ਨੇ ਕਿਹਾ ਕਿ ਪਰਵਾਸ ਕੇਵਲ ਉਹ ਬੱਚਾ ਹੀ ਨਹੀਂ ਭੋਗਦਾ ਜੋ ਵਿਦੇਸ਼ ਜਾਂਦਾ ਹੈ ਸਗੋਂ ਉਸ ਦਾ ਸਮੁੱਚਾ ਪਰਿਵਾਰ ਭੋਗਦਾ ਹੈ। ਇਸ ਲਈ ਪੂਰੀ ਪੜ੍ਹਾਈ ਕਰਕੇ ਹੀ ਪ੍ਰਵਾਸ ਦਾ ਰੁਝਾਨ ਕਰਨਾ ਚਾਹੀਦਾ ਹੈ । ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਨੇ ਆਏ ਹੋਏ ਮਹਿਮਾਨ ਵੱਲੋਂ ਬੱਚਿਆਂ ਨੂੰ ਦਿੱਤੀ ਗਈ ਵਡਮੁੱਲੀ ਜਾਣਕਾਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਾਰਤ ਵਿੱਚ ਰਹਿ ਕੇ ਵੀ ਉਹ ਮਿਹਨਤ ਕਰਕੇ ਤਰੱਕੀ ਕਰ ਸਕਦੇ ਹਨ। ਇਸ ਮੌਕੇ ਮੁੱਖ ਮਹਿਮਾਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ ਕਾਲਜ਼ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਕਾਲਜੀਏਟ ਪ੍ਰਿੰਸੀਪਲ ਰਜਿੰਦਰ ਕੌਰ, ਐੱਨ.ਐੱਸ.ਐੱਸ ,ਰੈਡ ਰੀਬਨ ਅਤੇ ਇੱਕ ਕਲੱਬ ਦੇ ਇੰਚਾਰਜ ਡਾ. ਕੁਲਵਿੰਦਰ ਕੌਰ, ਮੈਡਮ ਰਜਨੀ ਮੈਡਮ ਸੂਜਨ , ਸਟਾਫ ਮੈਂਬਰਜ਼ ਅਤੇ ਵਿਦਿਆਰਥੀ ਹਾਜ਼ਰ ਸਨ।