ਭੁੱਲਥ ਹਲਕੇ ’ਚ ਸਵੈ-ਗਣਨਾ ਜਾਗਰੂਕਤਾ ਅਭਿਆਨ ਦੀ ਹੋਈ ਸ਼ੁਰੂਆਤ
ਭੁੱਲਥ ਹਲਕੇ ’ਚ ਸਵੈ-ਗਣਨਾ (ਜਨਗਣਨਾ) ਜਾਗਰੂਕਤਾ ਅਭਿਆਨ ਦੀ ਹੋਈ ਸ਼ੁਰੂਆਤ
Publish Date: Thu, 19 Nov 2026 09:34 PM (IST)
Updated Date: Thu, 19 Nov 2026 09:36 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਜਨਗਣਨਾ ਦਾ ਦੂਸਰਾ ਗੇੜ ਜੋ ਕਿ ਮਿਤੀ 16 ਨਵੰਬਰ 2026 ਤੋਂ 9 ਜਨਵਰੀ 2027 ਤੱਕ ਚੱਲੇਗਾ, ਦੇ ਤਹਿਤ ਮਿਤੀ 16 ਨਵੰਬਰ 2026 ਤੋਂ 30 ਨਵੰਬਰ 2026 ਤੱਕ ਸਵੈ-ਗਣਨਾ ਕਰਵਾਈ ਜਾ ਰਹੀ ਹੈ। ਇਸ ਸਬੰਧੀ ਤਹਿਸੀਲ ਭੁਲੱਥ ਵਿਖੇ ਰੂਰਲ ਭੁੱਲਥ ਦੇ ਇੰਚਾਰਜ ਅਫਸਰ ਤਰਸੇਮ ਲਾਲ (ਨਾਇਬ ਤਹਿਸੀਲਦਾਰ) ਵੱਲੋਂ ਸਵੈ-ਗਣਨਾ ਅਭਿਆਨ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 16 ਨਵੰਬਰ ਤੋਂ 30 ਨਵੰਬਰ ਤੱਕ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਨਗਣਨਾ 2026 ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਘਰ-ਘਰ ਜਾ ਕੇ ਜਨਗਣਨਾ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਤੇ 5 ਜਨਵਰੀ 2027 ਤੋਂ 9 ਜਨਵਰੀ 2027 ਤੱਕ ਰਿਵੀਜ਼ਨਲ ਦੌਰ ਚੱਲੇਗਾ। ਇਸ ਮੌਕੇ ਫੀਲਡ ਟ੍ਰੇਨਰ ਹਰੀਪਾਲ ਸਿੰਘ ਤੇ ਮਨਜੀਤ ਲਾਲ ਵੱਲੋਂ ਲੋਕਾਂ ਨੂੰ ਸਵੈ-ਗਣਨਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਨਾਇਬ ਤਹਿਸੀਲਦਾਰ ਤਰਸੇਮ ਲਾਲ ਨੇ ਸਮੂਹ ਭੁਲੱਥ ਹਲਕੇ ਦੇ ਪਿੰਡ ਵਾਸੀਆਂ ਨੂੰ ਆਪਣਾ ਫਰਜ਼ ਸਮਝਦੇ ਹੋਏ 16 ਤੋਂ 30 ਨਵੰਬਰ ਤੱਕ ਵੱਧ ਤੋਂ ਵੱਧ ਸਵੈ-ਗਣਨਾ ਕਰਨ ਦੀ ਅਪੀਲ ਕੀਤੀ। ਇਸ ਸਮਾਗਮ ਮੌਕੇ ਫੀਲਡ ਟ੍ਰੇਨਰ ਹਰਪਾਲ ਸਿੰਘ, ਮਨਜੀਤ ਲਾਲ, ਡਾ. ਜਗਰੂਪ ਸਿੰਘ, ਸੁਖਜਿੰਦਰ ਕੌਰ (ਸੁਪਰਡੈਂਟ), ਗੁਲਸ਼ਨ ਕੁਮਾਰ (ਸਟੈਨੋ) ਤੇ ਇੰਦਰਜੀਤ ਕੌਰ ਹਾਜ਼ਰ ਸਨ।