ਮਾਰਸ਼ਲ ਆਰਟ ਆਤਮ-ਵਿਸ਼ਵਾਸ ਪੈਦਾ ਕਰਦਾ : ਵਾਲੀਆ ਸਵੈ-ਰੱਖਿਆ ਇੱਕ ਮਾਰਸ਼ਲ ਆਰਟ ਹੈ ਜੋ ਆਤਮ-ਵਿਸ਼ਵਾਸ ਪੈਦਾ ਕਰਨ ’ਚ ਮਦਦ ਕਰਦੀ ਹੈ : ਰਾਜੀਵ ਵਾਲੀਆ
Publish Date: Mon, 26 Oct 2026 08:43 PM (IST)
Updated Date: Mon, 26 Oct 2026 08:46 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਐਮਚਿਓਰ ਕਰਾਟੇ ਡੂ ਐਸੋਸੀਏਸ਼ਨ ਆਫ਼ ਇੰਡੀਆ (ਰਜਿ.) ਨੇ ਕੋਚ ਪ੍ਰਦੀਪ ਬਜਾਜ ਦੀ ਅਗਵਾਈ ਹੇਠ ਫਾਈਟਰ ਸਪੋਰਟਸ ਜ਼ੋਨ ਵਿਖੇ ਵਰਲਡ ਐਮਚਿਓਰ ਸ਼ੋਟੋਕਨ ਕਰਾਟੇ ਫੈਡਰੇਸ਼ਨ ਆਫ਼ ਇੰਡੀਆ ਬੈਲਟ ਟੈਸਟ ਕੈਂਪ ਦਾ ਆਯੋਜਨ ਕੀਤਾ ਗਿਆ। ਸੈਂਸਾਈ ਰੇਸ਼ਮ ਬਹਾਦਰ ਨੇ ਐਥਲੀਟਾਂ ਲਈ ਕਿਊ ਗ੍ਰੇਡ ਤੇ ਡੈਨ ਗ੍ਰੇਡ ਟੈਸਟ ਕਰਵਾਏ ਤੇ ਭਾਗੀਦਾਰਾਂ ਨੇ ਸਫਲਤਾ ਪ੍ਰਾਪਤ ਕੀਤੀ। ਯੁਵਾ ਖੇਡ ਭਲਾਈ ਬੋਰਡ ਪ੍ਰਧਾਨ ਰਾਜੀਵ ਵਾਲੀਆ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ। ਕਰਾਟੇ ਖਿਡਾਰੀ ਰੋਹਿਤ, ਆਕਾਸ਼ਦੀਪ ਸਿੰਘ, ਗੁਰਨੂਰ ਸਿੰਘ, ਸਾਗਰ, ਗੁਰਿੰਦਰ ਭੋਗਲ, ਇੰਦਰਜੀਤ ਸਿੰਘ, ਹਰਪ੍ਰੀਤ ਕੌਰ, ਨੀਲਮ, ਮਨਪ੍ਰੀਤ ਕੌਰ ਤੇ ਮੁਸਕਾਨ ਨੇ ਬਲੈਕ ਬੈਲਟ (ਪਹਿਲਾ ਡੈਨ) ਟੈਸਟ ਪਾਸ ਕੀਤਾ, ਗੁਰਜੰਟ ਸਿੰਘ ਤੇ ਲਿਲੀ ਨੇ ਬ੍ਰਾਊਨ ਬੈਲਟ ਟੈਸਟ ਪਾਸ ਕੀਤਾ, ਸਮਰਜੀਤ ਸਿੰਘ ਨੇ ਪਰਪਲ ਬੈਲਟ ਟੈਸਟ ਪਾਸ ਕੀਤਾ ਤੇ ਗੁਰਮੇਲ ਸਿੰਘ, ਬਲਕਰਨ ਸਿੰਘ ਤੇ ਦਿਲਬਾਜ਼ ਸਿੰਘ ਨੇ ਯੈਲੋ ਬੈਲਟ ਟੈਸਟ ਪਾਸ ਕੀਤਾ। ਯੁਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਤੇ ਸੈਂਸਾਈ ਰੇਸ਼ਮ ਬਹਾਦਰ ਨੇ ਸਾਰੇ ਐਥਲੀਟਾਂ ਨੂੰ ਬੈਲਟਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਰਾਜੀਵ ਵਾਲੀਆ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਵੈ-ਰੱਖਿਆ ਇੱਕ ਮਾਰਸ਼ਲ ਆਰਟ ਹੈ ਜੋ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਮਦਦ ਕਰਦੀ ਹੈ। ਕੋਚ ਪ੍ਰਦੀਪ ਬਜਾਜ ਨੇ ਪ੍ਰਧਾਨ ਰਾਜੀਵ ਵਾਲੀਆ ਤੇ ਸੈਂਸਾਈ ਰੇਸ਼ਮ ਬਹਾਦਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਤੇ ਉਨ੍ਹਾਂ ਦਾ ਧੰਨਵਾਦ ਕੀਤਾ।