ਸਹਿਜ ਨੇ ਪੋਇਮ ਪ੍ਰਤੀਯੋਗਤਾ ’ਚ ਦਿਖਾਈ ਆਪਣੀ ਪ੍ਰਤਿਭਾ
ਸਹਿਜ ਨੇ ਪੋਇਮ ਪ੍ਰਤੀਯੋਗਤਾ ਵਿੱਚ ਦਿਖਾਈ ਆਪਣੀ ਪ੍ਰਤਿਭਾ
Publish Date: Tue, 03 Nov 2026 06:46 PM (IST)
Updated Date: Tue, 03 Nov 2026 06:47 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੇ ਕੁਝ ਸਾਲ ਪਹਿਲਾਂ ਬਾਬਾ ਬਾਲਕ ਨਾਥ ਜੀ ਦੇ ਭਜਨਾਂ ਨਾਲ ਫਗਵਾੜਾ ਵਾਸੀਆਂ ਤੇ ਹੋਰ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਦਾ ਦਿਲ ਜਿੱਤ ਲੈਣ ਵਾਲੀ ਡਿਪਸ ਸਕੂਲ ਕਪੂਰਥਲਾ ਦੀ ਹੋਣਹਾਰ ਵਿਦਿਆਰਥਣ ਸਹਿਜ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 40 ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਕਰਵਾਈ ਗਈ ਕਵਿਤਾ ਪ੍ਰਤੀਯੋਗਤਾ ਵਿੱਚ ਚੌਥਾ ਸਥਾਨ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸਥਿਤ ਕੈਂਬ੍ਰਿਜ ਸਕੂਲ ਵਿਖੇ ਕਰਵਾਈ ਗਈ ਇਸ ਪੋਇਮ ਪ੍ਰਤੀਯੋਗਤਾ ਵਿੱਚ ਲਗਭਗ ਵੱਖ-ਵੱਖ 40 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਮੁਕਾਬਲੇ ਵਿੱਚ ਸਹਿਜ ਨੇ ਆਪਣੀ ਕਵਿਤਾ ਪੇਸ਼ਕਾਰੀ ਤੇ ਸ਼ਾਨਦਾਰ ਕਲਾ ਰਾਹੀਂ ਜੱਜਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ 40 ਸਕੂਲਾਂ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਸਹਿਜ ਬੀਤੇ ਸਾਲ ਪਹਿਲਾਂ ਪੌਣਾਂ ਹਾਰੀ ਬਾਬਾ ਜੀ ਭਜਨਾਂ ਨਾਲ ਚਰਚਾ ਵਿੱਚ ਆਈ ਸੀ, ਜਿਸ ਨਾਲ ਉਸਦੇ ਛੋਟੇ ਭਰਾ ਵੰਸ਼ ਦਾ ਚਿਹਰਾ ਵੀ ਉੱਭਰ ਕੇ ਸਾਹਮਣੇ ਆਇਆ ਸੀ ਤੇ ਹੁਣ ਇਸ ਹੌਣਹਾਰ ਬੱਚੀ ਸਹਿਜ ਨੇ ਇੱਕ ਵਾਰ ਫਿਰ ਆਪਣੇ ਹੁਨਰ ਦਾ ਪਰਚਮ ਲਹਿਰਾਇਆ ਹੈ।