ਸੈਕਟਰੀ ਲਖਵਿੰਦਰ ਸਿੰਘ ਦਾ ਅਕਾਲ ਚਲਾਣਾ
ਸੈਕਟਰੀ ਲਖਵਿੰਦਰ ਸਿੰਘ ਦਾ ਅਕਾਲ ਚਲਾਣਾ
Publish Date: Fri, 28 Aug 2026 10:31 PM (IST)
Updated Date: Fri, 28 Aug 2026 10:34 PM (IST)
ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਇਥੋਂ ਨਾਲ ਲੱਗਦੇ ਮੁਹੱਲਾ ਕਮਰਾਏ ਦੇ ਸੈਕਟਰੀ ਲਖਵਿੰਦਰ ਸਿੰਘ ਕਮਰਾਏ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਕਮਰਾਏ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਦਿਹਾਂਤ ਦੇ ਵੱਖ ਵੱਖ ਸਿਆਸੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਕੌਂਸਲਰ ਸੁਖਦੇਵ ਸਿੰਘ ਕਮਰਾਏ, ਬਲਵਿੰਦਰ ਸਿੰਘ ਯੂਐੱਸਏ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ, ਗੁਰਧਿਆਨ ਸਿੰਘ, ਠੇਕੇਦਾਰ ਬਲਵਿੰਦਰ ਸਿੰਘ ਕਮਰਾਏ, ਸੇਵਾਮੁਕਤ ਡੀਐੱਸਪੀ ਲਖਵੰਤ ਸਿੰਘ ਕਮਰਾਏ, ਅਮਰੀਕ ਸਿੰਘ, ਜੋਗਿੰਦਰ ਸਿੰਘ, ਭੁਪਿੰਦਰ ਸਿੰਘ, ਸੇਵਾ ਮੁਕਤ ਇੰਸਪੈਕਟਰ ਸੁਰਿੰਦਰ ਸਿੰਘ, ਸੇਵਾਮੁਕਤ ਇੰਸਪੈਕਟਰ ਸੰਤੋਖ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਜਸਪਾਲ ਸਿੰਘ, ਕਾਬਲ ਸਿੰਘ ਪਰਦੇਸੀ, ਨਿਰੰਜਨ ਸਿੰਘ, ਅਸ਼ਵਨੀ ਕੁਮਾਰ ਭੁਲੱਥ, ਤੇਜਿੰਦਰ ਸਿੰਘ ਆਪ ਆਗੂ, ਪ੍ਰਧਾਨ ਅਬਦੇਸ਼ ਯਾਦਵ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਡਾ. ਰੂਪ ਲਾਲ ਅਕਾਲਾ, ਬਲਵਿੰਦਰ ਸਿੰਘ ਭਿੰਡਰ ਭੁਲੱਥ ਤੇ ਹੋਰ ਹਾਜ਼ਰ ਸਨ।