ਸ਼ੂਗਰ ਮਿੱਲ ਸੀਲ ਕਰਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਸਰਕਾਰ : ਚੰਦੀ, ਖੁਰਾਣਾ ਸ਼ੂਗਰ ਮਿੱਲ ਸੀਲ ਕਰਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਸ੍ਰੋਮਣੀ ਅਕਾਲੀ ਦਲ ਇਸ ਨੂੂੰ ਬਰਦਾਸ਼ਤ ਨਹੀ ਕਰੇਗਾ :- ਚੰਦੀ, ਖੁਰਾਣਾ
Publish Date: Mon, 16 Nov 2026 08:57 PM (IST)
Updated Date: Mon, 16 Nov 2026 08:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਰਕਾਰ ਫਗਵਾੜਾ ਸ਼ੂਗਰ ਮਿੱਲਜ਼ ਨੂੰ ਸੀਲ ਕਰਕੇ ਡਰਾਮਾ ਨਾ ਕਰੇ ਕਿਸਾਨਾਂ ਨੂੰ ਪੈਸੇ ਦੇਵੇ ਨਹੀ ਤਾਂ ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ਵਿਚ ਲੰਬਾ ਸੰਘਰਸ਼ ਕਰੇਗਾ। ਇਸੇ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਨਾਲ ਡਰਾਮਾ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਿਨ੍ਹਾਂ ਲਾਇਸੈਂਸ ਰੀਨਿਊ ਕੀਤੇ ਬਿਨ੍ਹਾਂ ਮਿੱਲ ਕਿਉ ਚੱਲਣ ਦਿੱਤੀ। ਕਿਸਾਨਾਂ ਨੂੰ 19 ਕਰੋੜ ਦੇ ਕਰੀਬ ਬਣਦਾ ਸਬਸਿਡੀ ਵਾਲਾ ਪੈਸਾ ਸਰਕਾਰ ਨੇ ਮਿੱਲ ਮਾਲਕਾਂ ਕੋਲੋਂ ਕਿਉਂ ਨਹੀਂ ਦਵਾਇਆ। ਪੰਜਾਬ ਸਰਕਾਰ ਨੇ ਮਿੱਲ ਮਾਲਕਾਂ ਕੋਲੋਂ ਕਿਸਾਨਾਂ ਦੀ 2021-22 ਦੀ ਰਹਿੰਦੀ ਬਕਾਇਆ ਰਾਸ਼ੀ 27. 74 ਕਰੋੜ ਰੁਪਏ ਕਿਉਂ ਨਹੀ ਦਵਾਈ। ਚੰਦੀ ਤੇ ਖੁਰਾਣਾ ਨੇ ਆਖਿਆ ਕਿ 4 ਸਾਲ ਮਿੱਲ ਚੱਲ ਗਈ ਪਰ ਕਿਸਾਨਾਂ ਦੀ ਬਕਾਇਆ ਰਾਸ਼ੀ ਵੱਲ ਸਰਕਾਰ ਦਾ ਕਿਉ ਧਿਆਨ ਨਹੀਂ ਗਿਆ, ਜਿਹੜਾ ਦਿਨ-ਰਾਤ ਫਸਲ ਬੀਜ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਚੰਦੀ ਤੇ ਖੁਰਾਣਾ ਨੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਕਿਸਾਨਾਂ ਨਾਲ ਹੋ ਰਹੇ ਧੱਕੇ ਨੂੰ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਚੰਦੀ ਤੇ ਖੁਰਾਣਾ ਨੇ ਇਹ ਵੀ ਆਖਿਆ ਕਿਸਾਨ ਯੂਨੀਅਨ ਦੇ ਆਗੂ ਸਰਕਾਰ ਨੂੰ ਖੁਸ਼ ਕਰਨ ਲਈ ਸਰਕਾਰ ਦੀ ਵਾਹ-ਵਾਹ ਕਰ ਰਹੇ ਹਨ ਪਰ ਉਹ ਕਿਸਾਨ ਹਿਤੇਸ਼ੀ ਨਹੀਂ ਹਨ। ਜੇਕਰ ਕਿਸਾਨ ਹਿਤੇਸ਼ੀ ਹੁੰਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ। ਬਿਨ੍ਹਾਂ ਲਾਇਸੈਂਸ ਮਿੱਲ ਮਾਲਕਾਂ ਵੱਲੋਂ ਮਿੱਲ ਚਲਾ ਲਈ ਗਈ ਉਸ ਵਕਤ ਯੂਨੀਅਨ ਦੇ ਆਗੂਆਂ ਨੂੰ ਇਹ ਨਹੀਂ ਸੀ ਪਤਾ ਕਿ ਸਬਸਿਡੀ ਕਿੱਥੋਂ ਲੈਣੀ ਹੈ। ਸਰਕਾਰ ਨੇ ਤਾਂ ਮਿੱਲ ਚਲਾਉਣ ਦੀ ਮੰਨਜ਼ੂਰੀ ਨਹੀਂ ਦਿੱਤੀ। ਕਿਸਾਨਾਂ ਦਾ ਸਬਸਿਡੀ ਵਾਲਾ ਲਗਪਗ 19 ਕਰੋੜ ਰੁਪਏ ਕਿਸਾਨ ਯੂਨੀਅਨ ਦੇ ਆਗੂ ਹੁਣ ਖੁਦ ਦੇਣਗੇ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਹੋ ਰਹੇ ਧੱਕੇ ਨੂੰ ਬਰਦਾਸ਼ਤ ਨਹੀ ਕਰੇਗੀ ਤੇ ਨਾ ਹੀ ਰਾਜਨੀਤੀ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਪ ਦੇ ਮੈਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਆਪਣੀ ਸਰਕਾਰ ਤੋਂ ਕਿਸਾਨਾਂ ਨੂੰ ਸਬਸਿਡੀ ਵਾਲੇ ਲਗਭਗ 19 ਕਰੋੜ ਦੇ ਕਰੀਬ ਰੁਪਏ ਨਹੀ ਦਿਵਾ ਸਕਦੇ ਸਨ ਤੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਆਪਣੀ ਹੀ ਪਾਰਟੀ ਦੇ ਰਾਣਾ ਗੁਰਜੀਤ ਸਿੰਘ ਪਾਸੋਂ ਕਿਸਾਨਾਂ ਦੀ ਬਕਾਇਆ ਰਾਸ਼ੀ 27. 74 ਕਰੋੜ ਰੁਪਏ ਕਿਉਂ ਨਹੀਂ ਦਿਵਾ ਸਕਦੇ ਸਨ ਪਰ ਕਿਸੇ ਨੇ ਕੋਈ ਵੀ ਉਪਰਾਲਾ ਨਹੀਂ ਕੀਤਾ ਤਾਂ ਹੀ ਪੰਜਾਬ ਦਾ ਕਿਸਾਨ ਹੋਰ ਕਰਜ਼ਾਈ ਹੋਈ ਜਾਂਦਾ ਹੈ। ਇਸ ਮੌਕੇ ਕਿਸਾਨ ਹਰਦੀਪ ਸਿੰਘ ਦੀਪਾ, ਗੁਰਦੀਪ ਸਿੰਘ ਖੇੜਾ, ਰਣਜੀਤ ਸਿੰਘ ਜੀਤੀ ਖੇੜਾ, ਬਿੰਦਰ ਸਿੰਘ ਰਾਵਲਪਿੰਡੀ, ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ, ਸਰਬਜੀਤ ਕੌਰ, ਸਿੰਗਾਰਾ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ ਲੱਖਪੁਰ, ਸੰਨੀ ਸਾਹਨੀ, ਬਲਵਿੰਦਰ ਸਿੰਘ ਢੱਡੇ, ਪਰਮਿੰਦਰ ਸਿੰਘ ਲਾਡੀ, ਅਜਾਇਬ ਸਿੰਘ, ਵੀਨਾ ਰਾਣੀ ਮੈਂਬਰ ਜਿਲ੍ਹਾ ਪ੍ਰੀਸਦ, ਸੁਰਿੰਦਰ ਸਿੰਘ ਰਾਵਲਪਿੰਡੀ, ਸੁਰਿੰਦਰ ਸਿੰਘ ਖਾਲਸਾ, ਇੰਦਰਜੀਤ ਸਿੰਘ ਡੁਮੇਲੀ, ਬਲਜੀਤ ਸਿੰਘ ਵਾਲੀਆ, ਕੁਲਵਿੰਦਰ ਸਿੰਘ ਕਿੰਦਾ, ਬਹਾਦਰ ਸਿੰਘ ਸੰਗਤਪੁਰ, ਸਰਬਜੀਤ ਸਿੰਘ ਕਾਕਾ, ਰਜਿੰਦਰ ਸਿੰਘ ਨੰਗਲ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਤੇ ਅਕਾਲੀ ਦਲ ਆਗੂ ਤੇ ਵਰਕਰ ਹਾਜ਼ਰ ਸਨ।