ਸਕੂਲ ਬੱਚਿਆਂ ਲਈ ਵਿਦਿਆ ਦਾ ਮੰਦਿਰ : ਸ਼ੇਰਪੁਰੀ
ਸਕੂਲ ਬੱਚਿਆਂ ਲਈ ਵਿਦਿਆ ਦਾ ਮੰਦਿਰ ਤੇ ਸਿੱਖਿਆਵਾਂ ਦਾ ਗੁਰੂਘਰ : ਬਲਵੀਰ ਸ਼ੇਰਪੁਰੀ
Publish Date: Sat, 22 Aug 2026 10:03 PM (IST)
Updated Date: Sat, 22 Aug 2026 10:06 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਨ ਸੰਭਾਲ ਮੁਹਿੰਮ ਤਹਿਤ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਸੱਧਾ ਵਿਖੇ ਬੂਟੇ ਲਗਾਏ ਗਏ ਤੇ ਸਕੂਲ ਵਿੱਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬਲਵੀਰ ਸ਼ੇਰਪੁਰੀ ਨੇ ਕਿਹਾ ਕਿ ਸਕੂਲ ਬੱਚਿਆਂ ਲਈ ਵਿਦਿਆ ਦਾ ਮੰਦਿਰ ਤੇ ਸਿੱਖਿਆਵਾਂ ਦਾ ਗੁਰੂਘਰ ਹੈ। ਇੱਥੋਂ ਪ੍ਰਾਪਤ ਕੀਤੀ ਸਿੱਖਿਆ ਤੇ ਗਿਆਨ ਦੇ ਸਹਾਰੇ ਇਨਸਾਨ ਚੰਦ ਤੱਕ ਪਹੁੰਚਣ ਦੇ ਸੁਪਨੇ ਨੂੰ ਵੀ ਸਾਕਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਆਲੇ-ਦੁਆਲੇ ਹਰਿਆਵਲ ਵਧਾਉਣਾ ਤੇ ਸਾਫ਼-ਸਫ਼ਾਈ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਸਰਪੰਚ ਹਰਜਿੰਦਰ ਕੌਰ ਸ਼ੇਰਪੁਰ, ਸਮੂਹ ਨਗਰ ਨਿਵਾਸੀਆਂ ਤੇ ਮਨਰੇਗਾ ਮਹਿਲਾ ਕਾਮਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਅਧਿਆਪਕਾ ਸਿਮਰਜੀਤ ਕੌਰ, ਜਸਵਿੰਦਰ ਕੌਰ, ਸੰਦੀਪ ਕੁਮਾਰ ਸੈਕਟਰੀ, ਸਵਰਨ ਸਿੰਘ, ਮਨਦੀਪ ਕੌਰ, ਹਰਮਨ ਸ਼ੇਰਪੁਰੀ ਸਮੇਤ ਹੋਰ ਪਿੰਡ ਵਾਸੀ ਤੇ ਮਹਿਲਾਵਾਂ ਵੀ ਮੌਜੂਦ ਸਨ।