ਖੂਨਦਾਨ ਨਾਲ ਜ਼ਿੰਦਗੀ ਬਚਾਉਣ ਨਾਲ ਲੰਬੇ ਸਮੇਂ ਲਈ ਅੰਦਰੂਨੀ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ- ਅਨੀਤਾ ਸੋਮ ਪ੍ਰਕਾਸ਼
ਖੂਨਦਾਨ ਨਾਲ ਜ਼ਿੰਦਗੀ ਬਚਾਉਣ ਨਾਲ ਲੰਬੇ ਸਮੇਂ ਲਈ ਅੰਦਰੂਨੀ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ- ਅਨੀਤਾ ਸੋਮ ਪ੍ਰਕਾਸ਼ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਜਨਮਦਿਨ ਦੇ ਮੌਕੇ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਹਿੰਦੂਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਰਜਿਸਟਰਡ ਫਗਵਾੜਾ ਦੇ ਸਹਿਯੋਗ ਨਾਲ ਸ਼੍ਰੀ ਗੀਤਾ ਭਵਨ ਮੰਦਰ ਮਾਡਲ ਟਾਊਨ ਵਿਚ ਸਾਲਾਨਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਂਪ ਦਾ ਉਦਘਾਟਨ ਕਰਦੇ ਹੋਏ ਸੋਮ ਪ੍ਰਕਾਸ਼ ਨੇ ਕਿਹਾ ਕਿ ਖੂਨਦਾਨ ਇਕ ਪਵਿੱਤਰ ਕਾਰਜ ਹੈ, ਜੋ ਜ਼ਿੰਦਗੀਆਂ ਬਚਾਉਂਦਾ ਹੈ ਤੇ ਮਰੀਜ਼ਾਂ ਦੇ ਪਰਿਵਾਰਾਂ ਵਿਚ ਖੁਸ਼ੀਆਂ ਵਧਾਉਂਦਾ ਹੈ ਤੇ ਉਨ੍ਹਾਂ ਨੂੰ ਤਣਾਅ ਤੋਂ ਮੁਕਤ ਕਰਦਾ ਹੈ। ਇਹ ਕੈਂਪ ਸੰਸਥਾ ਦੇ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਤੇ ਉਦਯੋਗਪਤੀ ਕੁਲਦੀਪ ਕੁਮਾਰ ਸਰਦਾਨਾ ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਕਿਸੇ ਜਨ ਪ੍ਰਤੀਨਿਧੀ ਵੱਲੋਂ ਆਪਣੇ ਜਨਮਦਿਨ ’ਤੇ ਖੂਨਦਾਨ ਕੈਂਪ ਲਗਾਉਣਾ ਸਮਾਜ ਲਈ ਇਕ ਪ੍ਰੇਰਣਾਦਾਇਕ ਕਦਮ ਹੈ, ਜਿਸ ਤੋਂ ਸਭ ਨੂੰ ਸੇਧ ਲੈਣੀ ਚਾਹੀਦੀ ਹੈ। ਵੱਖ-ਵੱਖ ਸਮਾਜ ਸੇਵੀਆਂ, ਖਾਸ ਕਰਕੇ ਨੌਜਵਾਨ ਵਰਗ ਨੇ ਇਸ ਕੈਂਪ ਵਿਚ ਭਾਗ ਲੈ ਕੇ ਖੂਨਦਾਨ ਕੀਤਾ ਤੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਇਆ। ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਇਹ ਖੂਨਦਾਨ ਕਰਨ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚ ਸਕੇ ਇਸ ਤੋਂ ਵੱਧ ਹੋਰ ਕੋਈ ਖੁਸ਼ੀ ਨਹੀਂ ਹੋ ਸਕਦੀ ਤੇ ਕਿਸੇ ਦੀ ਜ਼ਿੰਦਗੀ ਬਚਾਉਣ ਨਾਲ ਲੰਬੇ ਸਮੇਂ ਲਈ ਅੰਦਰੂਨੀ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਸੰਸਥਾ ਦੇ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ, ਸਕੱਤਰ ਵਿਤਨ ਪੁਰੀ, ਹਰਜਿੰਦਰ ਗੋਗਨਾ ਵੱਲੋਂ ਵੀ ਆਏ ਖੂਨਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਤੀਸ਼ ਪ੍ਰਭਾਕਰ, ਅਵਤਾਰ ਮੰਡ, ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਪਾਹਵਾ, ਦੇਵ ਸ਼ਰਮਾ, ਪਰਮਜੀਤ ਪੰਮਾ ਚਾਚੋਕੀ, ਸੰਜੂ ਚੈਲ, ਜਤਿੰਦਰ ਕੁੰਦੀ, ਮੰਡਲ ਪ੍ਰਧਾਨ ਨਰੇਸ਼ ਕੋਟਰਾਣੀ, ਜੀਤਾ ਪੰਡਵਾ, ਬੀਰਾ ਰਾਮ ਕੌਂਸਲਰ, ਕਿਸ਼ਨ ਬਜਾਜ, ਗਗਨ ਸੋਨੀ, ਪ੍ਰਦੀਪ ਅਹੂਜਾ, ਮਹੇਸ਼ ਬਾਂਗਾ, ਸ਼ਿਵ ਹਾਂਡਾ, ਕੇਵਲ ਕ੍ਰਿਸ਼ਨ, ਬਲਜਿੰਦਰ ਠੇਕੇਦਾਰ, ਕੁਲਵਿੰਦਰ ਕਿੰਦਾ, ਰਣਜੀਤ ਪਾਬਲਾ, ਚੰਦਰੇਸ਼ ਕੌਲ, ਮੰਡਲ ਪ੍ਰਧਾਨ ਰਮੇਸ਼ ਕੁਮਾਰ, ਸੀਆਰ ਗੌਤਮ, ਹਰਮਿੰਦਰ ਸਿੰਘ ਬਸਰਾ, ਰਸ਼ਪਾਲ ਬਾਵਾ ਮੈਡੀਕਲ, ਸਤੀਸ਼ ਬੱਗਾ, ਚੰਦਰ ਰੇਖਾ ਨਿੱਕੀ, ਸਾਬਕਾ ਕੌਂਸਲਰ ਜਸਵਿੰਦਰ ਕੌਰ, ਸੁਖਵਿੰਦਰ ਸਿੰਘ, ਰਜਿੰਦਰ ਡਾਬਰੀ, ਮਨਿੰਦਰ ਕੌਰ, ਕੌਂਸਲਰ ਅਨੀਤਾ, ਵੀਬਾ, ਭੋਲੀ, ਸਿੰਮੀ ਨਾਰੰਗ, ਗੁਰਦੀਪ ਸਿੰਘ, ਰੀਨਾ ਖੋਸਲਾ, ਬਿਮਲ ਸੂਰੀ, ਜਤਿੰਦਰ ਓਂਕਾਰ ਨਗਰ, ਕਿਰਨ ਗੁਪਤਾ, ਰੂਬੀ, ਵਿਕਰਮ ਕੌਲ਼, ਵਰਿੰਦਰ ਕੌਲ਼, ਅਮਨ ਵਲਜੋਤ, ਮਨਜੀਤ ਧਰਮਸੌਤ, ਰਾਜੂ ਚੈਲ, ਹੈਪੀ ਬੋਰਕਰ, ਸੱਬਾ ਵਿਕਾਸ ਨਗਰ, ਬਲਜੀਤ ਕੋਟਰਾਣੀ, ਸਰਬ ਨੌਜਵਾਨ ਸਭਾ ਪ੍ਰਧਾਨ ਸੁਖਵਿੰਦਰ ਤੇ ਸਮੁੱਚੀ ਟੀਮ, ਅਸ਼ੋਕ ਕੁਲਥਮ, ਸਾਬੀ ਚੱਕ ਹਕੀਮ, ਵਿਸ਼ਵਜੀਤ ਭੰਗੂ, ਰਾਮ ਜੀ ਗੁਲਾਬਗੜ੍ਹ, ਪ੍ਰਭਜੀਤ ਪੰਡਵਾ, ਵਿੱਕੀ ਉੱਚਾ ਪਿੰਡ, ਸੋਨੂੰ ਪੀਪਾਰੰਗੀ, ਅਸ਼ਵਨੀ ਥਾਪਰ, ਨਵਿਤਾ ਛਾਬੜਾ ਤੇ ਡਿਵਾਈਨ ਏਂਜਲ ਦੀ ਟੀਮ, ਜੈਲਾ ਨਵੀਂ ਅਬਾਦੀ, ਪਵਨ ਪਲਾਹੀ ਗੇਟ, ਗੁਰਦੀਪ ਕੰਗ, ਅਸ਼ੌਕ ਭਾਟੀਆ, ਸੁਮਨ ਜੀ ਓਮ ਸ਼ਾਂਤੀ ਸੰਸਥਾਨ, ਸ਼ਿਵ ਸ਼ਰਮਾ, ਪ੍ਰਵੀਨ ਮਨਚੰਦਾ, ਰਜਿੰਦਰ ਸੋਂਧੀ, ਮਨਿਕਾ ਸੋਂਧੀ ਤੋਂ ਇਲਾਵਾ ਫਗਵਾੜਾ ਸ਼ਹਿਰ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ।