ਕ੍ਰਿਕਟ ਮੈਚਾਂ ਦਾ ਉਦਘਾਟਨ ਸਰਪੰਚ ਮਨਦੀਪ ਸਿੰਘ ਨੇ ਕੀਤਾ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਤੀਸਰੇ ਮੈਚਾਂ ਦਾ ਉਦਘਾਟਨ ਸਰਪੰਚ ਮਨਦੀਪ ਸਿੰਘ ਨੇ ਕੀਤਾ
Publish Date: Sun, 29 Nov 2026 09:31 PM (IST)
Updated Date: Sun, 29 Nov 2026 09:34 PM (IST)
ਖੇਡਾਂ ਨੌਜਵਾਨਾਂ ’ਚ ਆਪਸੀ ਭਾਈਚਾਰਾ ਪੈਦਾ ਕਰਦੀਆਂ : ਮਨਦੀਪ ਸਿੰਘ ਜਲੰਧਰ ਕ੍ਰਿਕਟ ਕਲੱਬ ਤੇ ਭੀਮ ਕਦੀਮ ਕ੍ਰਿਕਟ ਕਲੱਬ ਨੇ ਮਾਰੀ ਬਾਜ਼ੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਖੇਡਾਂ ਨੌਜਵਾਨਾਂ ਵਿੱਚ ਆਪਸੀ ਭਾਈਚਾਰਾ ਪੈਦਾ ਕਰਦੀਆਂ ਹਨ ਤੇ ਸਾਡੇ ਸੱਭਿਆਚਾਰਕ ਦੀ ਝਲਕ ਵੀ ਪੇਸ਼ ਕਰਦੀਆਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਮਨਦੀਪ ਸਿੰਘ ਅੱਲਾਦਿੱਤਾ ਨੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ. ਸਮਾਜਸੇਵੀ ਸੰਸਥਾ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਦੇ ਤੀਸਰੇ ਐਤਵਾਰ ਦੇ ਮੈਚਾਂ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕੀਤਾ। ਉਨਾਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ ਸਮਾਜਸੇਵੀ ਸੰਸਥਾ ਵੱਲੋਂ ਕਰਵਾਏ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਹੌਸਲਾ ਅਫਜ਼ਾਈ ਵਜੋਂ ਕਲੱਬ ਨੂੰ ਆਰਥਿਕ ਸਹਾਇਤਾ ਵੀ ਦਿੱਤੀ। ਕਲੱਬ ਦੇ ਮੈਂਬਰਾਂ ਵੱਲੋਂ ਸਰਪੰਚ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਜਲੰਧਰ ਕ੍ਰਿਕਟ ਕਲੱਬ ਦੀ ਟੀਮ ਨੇ 20 ਓਵਰਾਂ ਵਿੱਚ 202 ਦੌੜਾ ਬਣਾਈਆਂ ਜਦਕਿ ਰਾਮ ਸਰਪੰਚ ਕ੍ਰਿਕਟ ਕਲੱਬ ਕੈਲਗਰੀ ਕੋਟਕਪੂਰਾ ਦੀ ਟੀਮ 20 ਓਵਰਾਂ ਵਿੱਚ 175 ਦੌੜਾ ਬਣਾ ਕੇ ਆਊਟ ਹੋ ਗਈ। ਮੈਨ ਆਫ ਦਾ ਮੈਚ ਦੀਪੂ ਨੂੰ 42 ਰਨ ਬਣਾਉਣ ਤੇ ਦੋ ਵਿਕਟਾਂ ਲੈਣ ’ਤੇ ਮਿਲਿਆ। ਇਸ ਤਰ੍ਹਾਂ ਜਲੰਧਰ ਕ੍ਰਿਕਟ ਕਲੱਬ ਦੀ ਟੀਮ ਜੇਤੂ ਰਹੀ। ਦੂਜੇ ਮੈਚ ਵਿੱਚ ਭੀਮ ਕਦੀਮ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 248 ਰਨ ਬਣਾਏ ਜਿਸ ਦੇ ਮੁਕਾਬਲੇ ਵਿੱਚ ਮੋਗਾ ਕ੍ਰਿਕਟ ਕਲੱਬ ਦੀ ਟੀਮ 20 ਓਵਰਾਂ ਵਿੱਚ 202 ਰਨ ਬਣਾ ਕੇ ਆਊਟ ਹੋ ਗਈ। ਇਸ ਮੈਚ ਵਿੱਚ ਭੀਮ ਕਦੀਮ ਕ੍ਰਿਕਟ ਕਲੱਬ ਵਿਜੇਤਾ ਰਹੀ। ਮੈਨ ਆਫ ਦਾ ਮੈਚ ਅਦਿਤਿਆ ਨੂੰ 12 ਗੇਂਦਾਂ ’ਤੇ 47 ਰਨ ਬਣਾਉਣ ’ਤੇ ਮਿਲਿਆ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਜੱਜ, ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਰਣਜੀਤ ਸਿੰਘ ਸੈਣੀ, ਜਗਤਾਰ ਸਿੰਘ ਗੁਰਾਇਆ, ਚਤਰ ਸਿੰਘ ਰੀਡਰ, ਮਾਸਟਰ ਨਰੇਸ਼ ਕੋਹਲੀ, ਯਸ਼ ਥਿੰਦ, ਮੁਕੇਸ਼ ਚੌਹਾਨ, ਵਿਪੁਲ ਚੌਹਾਨ, ਅਜੇ ਅਸਲਾ, ਅਮਰਜੀਤ ਸਿੰਘ ਯੂਕੇ, ਬਾਵਾ ਸਿੰਘ, ਕੁਲਜੀਤ ਸਿੰਘ, ਜਰਨੈਲ ਸਿੰਘ ਬਲੂਸਟੋਨ, ਰਾਜੇਸ਼ ਕੁਮਾਰ ਰਾਜੂ, ਹਰਮੀਤ ਸਿੰਘ ਵੀ ਹਾਜ਼ਰ ਸਨ।