ਸਰਬਜੀਤ ਸਿੰਘ ਸਾਬੀ ਪ੍ਰਧਾਨ ਚੁਣੇ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਦੇ ਸਰਬਜੀਤ ਸਿੰਘ ਸਾਬੀ ਪ੍ਰਧਾਨ ਨਿਯੁਕਤ
Publish Date: Mon, 17 Aug 2026 06:43 PM (IST)
Updated Date: Mon, 17 Aug 2026 06:45 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਥਾਨਕ ਫੋਟੋਗ੍ਰਾਫਰ ਕਲੱਬ ਦੀ ਸਲਾਨਾ ਜਨਰਲ ਮੀਟਿੰਗ ਪ੍ਰਧਾਨ ਜਤਿੰਦਰਪਾਲ ਸਿੰਘ ਰਿੱਕੀ ਦੀ ਪ੍ਰਧਾਨਗੀ ਹੇਠ ਸਥਾਨਕ ਰਿਮ ਜਿਮ ਹੋਟਲ ਵਿਖੇ ਹੋਈ ਜਿਸ ਦੌਰਾਨ ਸਾਲ 2026-27 ਲਈ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਕਲੱਬ ਪ੍ਰਧਾਨ ਜਤਿੰਦਰਪਾਲ ਸਿੰਘ ਰਿੱਕੀ ਵੱਲੋਂ ਸਾਲ 2025- 26 ਦੀ ਸਮੁੱਚੀ ਇਕਾਈ ਟੀਮ ਭੰਗ ਕਰਕੇ ਨਵੀਂ ਇਕਾਈ ਦੀ ਚੋਣ ਲਈ ਸਰਬਜੀਤ ਸਿੰਘ ਸਾਬੀ (ਬਿਧੀਪੁਰ) ਦਾ ਨਾਮ ਪੇਸ਼ ਕੀਤਾ, ਜਿਸ ਦਾ ਸੀਨਅਰ ਫੋਟੋਗ੍ਰਾਫਰ ਬਲਵੰਤ ਸਿੰਘ ਸੰਗਰ, ਤਜਿੰਦਰ ਸਿੰਘ ਸੱਚਦੇਵਾ ਤੇ ਸੰਦੀਪ ਕੁਮਾਰ ਸ਼ੰਟੀ ਸਮੇਤ ਸਮੂਹ ਫੋਟੋਗ੍ਰਾਫਰ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਨਾਲ ਸਮਰਥਨ ਦਿੱਤਾ ਤੇ ਸਰਬਸੰਮਤੀ ਨਾਲ ਸਾਬੀ ਨੂੰ ਪ੍ਰਧਾਨ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਫੋਟੋਗ੍ਰਾਫਰ ਭਾਈਚਾਰੇ ਦੇ ਹਿੱਤਾਂ ਤੇ ਹੱਕਾਂ ਲਈ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਜਲਦੀ ਹੀ ਫੋਟੋਗ੍ਰਾਫੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਵਰਕਸ਼ਾਪਾਂ ਤੇ ਸੈਮੀਨਾਰ ਕਰਵਾਏ ਜਾਣਗੇ। ਇਸ ਉਪਰੰਤ ਨਵ ਨਿਯੁਕਤ ਪ੍ਰਧਾਨ ਨੇ ਸਾਰੇ ਕਲੱਬ ਮੈਂਬਰਾਂ ਦੀ ਸਹਿਮਤੀ ਨਾਲ ਆਪਣੀ ਨਵੀਂ ਟੀਮ ਦਾ ਗਠਨ ਕੀਤਾ ਜਿਸ ਵਿੱਚ ਸੰਦੀਪ ਸਿੰਘ (ਸਨੀ ਬਰਦਰ ਸਟੂਡੀਓ) ਨੂੰ ਸੈਕਟਰੀ, ਸਤਨਾਮ ਸਿੰਘ ਬਿੱਲਾ (ਨਵ ਸਟੂਡੀਓ) ਨੂੰ ਵਾਈਸ ਪ੍ਰਧਾਨ, ਤਰਸੇਮ ਸਿੰਘ ਥਿੰਦ (ਸਮਾਈਲ ਸਟੂਡੀਓ) ਨੂੰ ਕੈਸ਼ੀਅਰ ਤੇ ਅਜਮੇਰ ਸਿੰਘ(ਨਾਹਰ ਸਟੂਡੀਓ) ਨੂੰ ਪੀਆਰਓ ਨਿਯੁਕਤ ਕੀਤਾ ਗਿਆ। ਉਪਰੰਤ ਸਾਰੇ ਕਲੱਬ ਮੈਂਬਰਾਂ ਦੀ ਸਹਿਮਤੀ ਨਾਲ ਹਰਬੰਸ ਸਿੰਘ ਸੰਗਰ ਤੇ ਜਤਿੰਦਰਪਾਲ ਸਿੰਘ ਰਿੱਕੀ ਦੀ ਜੇਪੀਸੀ ਕਲੱਬ ਜਲੰਧਰ ਚ ਕੋਆਰਡੀਨੇਟਰ ਵਜੋਂ ਚੋਣ ਕੀਤੀ ਗਈ। ਇਸ ਮੌਕੇ ਜਤਿੰਦਰਪਾਲ ਸਿੰਘ ਰਿੱਕੀ, ਹਰਬੰਸ ਸਿੰਘ ਸੰਗਰ, ਬਲਵੰਤ ਸਿੰਘ ਸੰਗਰ, ਰਾਜਬੀਰ ਸਿੰਘ ਰਾਜਾ, ਲਵਪ੍ਰੀਤ ਸਿੰਘ ਚੰਦੀ, ਮੱਖਣ ਸਿੰਘ ਢਿੱਲੋਂ, ਤਰਸੇਮ ਸਿੰਘ ਥਿੰਦ, ਅਜਮੇਰ ਸਿੰਘ ਸ਼ਾਲਾਪੁਰ, ਵਿੱਕੀ ਨਵ, ਸਤਨਾਮ ਸਿੰਘ ਸੱਤਾ, ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਨਵਦੀਪ ਸਿੰਘ ਆਦਿ ਹਾਜ਼ਰ ਸਨ।