ਕਪੂਰਥਲਾ ’ਚ ਗੂੰਜਿਆ ‘ਕਾਰਪੋਰੇਟੋ ਭਾਰਤ ਛੱਡੋ’ ਦਾ ਨਾਅਰਾ ਸੰਯੁਕਤ ਮੋਰਚਾ ਕਪੂਰਥਲਾ ਵੱਲੋਂ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਤੇ ਕਾਰਪੋਰੇਟੋ ਭਾਰਤ ਛੱਡੋ ਦਾ ਨਾਅਰਾ ਕੀਤਾ ਬੁਲੰਦ
Publish Date: Mon, 10 Aug 2026 08:55 PM (IST)
Updated Date: Mon, 10 Aug 2026 08:56 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਸੰਯੁਕਤ ਮੋਰਚਾ ਕਪੂਰਥਲਾ ਵੱਲੋਂ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ’ਤੇ ਕਾਰਪੋਰੇਟੋ ਭਾਰਤ ਛੱਡੋ ਦਾ ਨਾਅਰਾ ਬੁਲੰਦ ਕੀਤਾ ਗਿਆ। ਵੱਡੀ ਗਿਣਤੀ ਵਿਚ ਬੀਬੀਆਂ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਕਿਸਾਨ ਵਰਕਰ ਧਰਨੇ ਵਿਚ ਪਹੁੰਚੇ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੌਕੇ ਸੰਬੋਧਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਮੰਗ ਕੀਤੀ ਕਿ ਕੌਮੀ ਕਿਸਾਨ ਕਮਿਸ਼ਨ ਦੇ ਫਾਰਮੂਲੇ ਅਨੁਸਾਰ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ, ਸਾਰੀਆਂ ਫਸਲਾਂ ਦੀ 62:50 ਫੀਸਦੀ ’ਤੇ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦਿੱਤੀ ਜਾਵੇ, ਕਿਸਾਨੀ ਦੇ ਕਰਜ਼ੇ ’ਤੇ ਲਕੀਰ ਮਾਰੀ ਜਾਵੇ, ਚਾਰੇ ਲੇਬਰ ਕੋਡ ਰੱਦ ਕੀਤੇ ਜਾਣ, ਮਗਨਰੇਗਾ ਨੂੰ ਬਹਾਲ ਕੀਤਾ ਜਾਵੇ, ਪ੍ਰਤੀ ਸਾਲ 200 ਦਿਨਾਂ ਦੀ ਕੰਮ ਗਰੰਟੀ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ। ਇਸ ਦੇ ਨਾਲ ਬਿਜਲੀ ਨਿੱਜੀਕਰਣ ਬਿੱਲ ਵਾਪਸ ਲਿਆ ਜਾਵੇ, ਜਲ, ਜੰਗਲ, ਜ਼ਮੀਨ ਦੀ ਰਾਖੀ ਕੀਤੀ ਜਾਵੇ, ਲੈਂਡ ਪੂÇਲੰਗ ਪਾਲਿਸੀ ਰੱਦ ਕੀਤੀ ਜਾਵੇ, ਰਾਸ਼ਟਰੀ ਸੁਰੱਖਿਆ ਐਕਟ ਵਿਚ ਪ੍ਰਸਤਾਵਿਤ ਸੋਧਾਂ ਰੱਦ ਕੀਤੀਆਂ ਜਾਣ ਤੇ ਪ੍ਰਸਤਾਵਿਤ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ। ਇਸ ਮੌਕੇ ਪਰਮਜੀਤ ਸਿੰਘ ਬਾਊਪੁਰ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੰਯੂਕਤ ਕਿਸਾਨ ਮੋਰਚਾ ਕਪੂਰਥਲਾ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ, ਐਕਟਿੰਗ ਪ੍ਰਧਾਨ ਰਘਬੀਰ ਸਿੰਘ ਮਹਿਰਵਾਲਾ, ਭਾਰਤੀ ਕਿਸਾਨ ਯੂਨੀਅਨ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਬੁਰਜਗਿੱਲ ਧਰਮਿੰਦਰ ਸਿੰਘ, ਤਰਲੋਕ ਸਿੰਘ ਭਬਿਆਣਾ, ਜਸਵਿੰਦਰ ਸਿੰਘ ਟਿੱਬਾ, ਰਣਦੀਪ ਸਿੰਘ ਸਾਹਨੀ ਫਗਵਾੜਾ, ਕੁਲ ਹਿੰਦ ਕਿਸਾਨ ਸਭਾ, ਮਨਜਿੰਦਰ ਕਮਲ, ਚੰਨ ਮੋਮੀ ਸਾਹਿਤਕਾਰ, ਸੁੱਚਾ ਸਿੰਘ ਪ੍ਰਧਾਨ ਪੈਨਸ਼ਨਰ ਯੂਨੀਅਨ, ਗੁਰਦੀਪ ਸਿੰਘ ਪ੍ਰਧਾਨ ਟਰੇਡ ਯੂਨੀਅਨ ਕੌਂਸਲ, ਹਰਿੰਦਰ ਸਿੰਘ ਚੀਮਾ ਮੁਲਾਜ਼ਮ ਆਗੂ, ਬਲਦੇਵ ਸਿੰਘ ਚੰਨਣਵਿੰਡੀ, ਰਣਜੀਤ ਸਿੰਘ ਦਾਰੇਵਾਲ, ਦੁਆਬਾ ਕਿਸਾਨ ਕਮੇਟੀ, ਮੰਗਲ ਸਿੰਘ ਭੰਡਾਲ, ਬਲਵਿੰਦਰ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ, ਸ਼ਮਸ਼ੇਰ ਸਿੰਘ ਰੱਤੜਾ, ਸਵਰਨ ਸਿੰਘ ਜ਼ਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਕਪੂਰ ਮੁਲਾਜ਼ਮ ਆਗੂ, ਆਂਗਣਵਾੜੀ ਵਰਕਰਜ਼ ਯੂਨੀਅਨ ਵੱਲੋਂ ਬੀਬੀ ਰਜਿੰਦਰ ਕੌਰ, ਰਵਿੰਦਰ ਕੌਰ, ਹਰਮਨਪ੍ਰੀਤ ਕੌਰ, ਕੁਲਵੰਤ ਕੌਰ, ਬਲਜਿੰਦਰ ਕੌਰ, ਸਰਵਣ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਬਲਵਿੰਦਰ ਸਿੰਘ ਬੱਗਾ ਸਰਪੰਚ, ਸੁਖਦੇਵ ਸਿੰਘ, ਅਮਰਜੀਤ ਸਿੰਘ ਢਪੱਈ, ਹਰਭਜਨ ਸਿੰਘ, ਸਰਬਜੀਤ ਸਿੰਘ, ਹਰਬੰਸ ਸਿੰਘ ਚੱਕ ਕੋਟਲਾ, ਅਜੈਬ ਸਿੰਘ ਪੰਨੂੰ ਚੱਕ ਕੋਟਲਾ, ਹਰਪਾਲ ਸਿੰਘ ਸਕੱਤਰ, ਜਸਬੀਰ ਸਿੰਘ ਸਰਾਂ, ਸ਼ਿਵ ਦਰਸ਼ਨ ਕਪੂਰ, ਸੁਰਜੀਤ ਸਿੰਘ ਨੱਥੂ ਚਾਹਲ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਪਲਵਿੰਦਰ ਸਿੰਘ ਕਾਲਾ ਸੰਘਿਆਂ, ਫੁੰਮਣ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਆਦਿ ਵੀ ਹਾਜ਼ਰ ਸਨ।