- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨਪ੍ਰੀਤ ਹਸਪਤਾਲ ਵਿਖੇ ਸੰਤ ਹਰਖੋਵਾਲ ਨੇ ਕੀਤਾ ਨਵੀਂ ਸੀਟੀ ਸਕੈਨ ਮਸ਼ੀਨ ਦਾ ਉਦਘਾਟਨ

ਇਲਾਕੇ ਦੇ ਲੋਕਾਂ ਨੂੰ ਸੁਲਤਾਨਪੁਰ ਲੋਧੀ ਵਿੱਚ ਹੀ ਮਿਲੇਗੀ ਹੁਣ ਸਿਟੀ ਸਕੈਨ ਦੀ ਸਹੂਲਤ
ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ : ਡਾ. ਅਮਨਪ੍ਰੀਤ ਸਿੰਘ
ਪੰਜਾਬੀ ਜਾਗਰਣ ਪ੍ਰਤੀਨਿੱਧ
ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਿਛਲੇ 12 ਸਾਲਾਂ ਤੋਂ ਬਿਹਤਰੀਨ ਸਿਹਤ ਸੇਵਾਵਾਂ ਨਿਭਾ ਰਹੇ ਅਮਨਪ੍ਰੀਤ ਮਲਟੀਸਪੈਸਲਿਟੀ ਹਸਪਤਾਲ ਵਿਖੇ ਇਲਾਕੇ ਦੇ ਲੋਕਾਂ ਦੀ ਮੰਗ ਤੇ ਹੋਰ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਪ੍ਰਦਾਨ ਕਰਦੇ ਹੋਏ ਨਵੀਂ ਸੀਟੀ ਸਕੈਨ ਮਸ਼ੀਨ ਦਾ ਵੱਡਾ ਯੂਨਿਟ ਲਗਾਇਆ ਗਿਆ ਹੈ, ਜਿਸਦਾ ਉਦਘਾਟਨ ਅੱਜ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਹਸਪਤਾਲ ਪੁੱਜ ਕੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਏਐੱਸਪੀ ਧਰੇਂਦਰ ਵਰਮਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਨਵੀਂ ਸੀਟੀ ਸਕੈਨ ਆਧੁਨਿਕ ਤਕਨੀਕ ਵਾਲੀ ਮਸ਼ੀਨ ਦੀ ਆਰੰਭਤਾ ਕਰਵਾਈ ਤੇ ਹਸਪਤਾਲ ਦੇ ਮੁਖੀ ਡਾ. ਅਮਨਪ੍ਰੀਤ ਸਿੰਘ ਐੱਮਐੱਸ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ। ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਦੱਸਿਆ ਕਿ ਇਹ ਮਸ਼ੀਨ ਲੱਗਣ ਨਾਲ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਪਵੇਗੀ ਤੇ ਉਹ ਸਿਹਤ ਸਹੂਲਤਾਂ ਵੀ ਹੁਣ ਸੁਲਤਾਨਪੁਰ ਲੋਧੀ ਵਿਖੇ ਅਮਨਪ੍ਰੀਤ ਹਸਪਤਾਲ ਵਿੱਚ ਮਿਲ ਸਕਣਗੀਆਂ। ਇਸ ਮੌਕੇ ਏਐੱਸਪੀ ਧਰੇਂਦਰ ਵਰਮਾ ਨੇ ਵੀ ਡਾ. ਅਮਨਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਲੋਕਾਂ ਨੂੰ ਇਸ ਦਾ ਲਾਹਾ ਲੈਣ ਦੀ ਅਪੀਲ ਕੀਤੀ। ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਐੱਮਡੀ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਡਾ ਨਵਾਂ ਸੀਟੀ ਸਕੈਨਿੰਗ ਵਿੰਗ, ਜਿਸ ਵਿਚ ਇਲਾਕੇ ਦੀ ਸਭ ਤੋਂ ਅਧੁਨਿਕ ਸੀਟੀ ਸਕੈਨਿੰਗ ਮਸ਼ੀਨ ਅੱਜ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ, ਜੋ ਨਵੀਨਤਮ ਤਕਨਾਲੋਜੀ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਹਰ ਤਰਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਹਸਪਤਾਲ ਵਿਖੇ ਹਰ ਤਰਾਂ ਦੇ ਆਪਰੇਸ਼ਨ, ਜਾਂਚ ਬੱਚਾ ਵਿਭਾਗ, ਹੱਡੀਆਂ ਦਾ ਵਿਭਾਗ, ਦਿਲ ਦੇ ਰੋਗਾਂ ਦਾ ਇਲਾਜ, ਡਾਇਲਸਿਸ ਵਿਭਾਗ, ਅੱਖਾਂ ਦਾ ਵਿਭਾਗ, ਆਈਸੀਯੂ, ਕੰਪਿਊਟਰਾਈਜ਼ਡ ਲੈਬ, ਡਿਜੀਟਲ ਐਕਸਰੇ, ਫਿਜੀਓਥੈਰਪੀ, ਹਰ ਤਰਾਂ ਦੀ ਜ਼ਹਿਰ ਪੀਤੀ-ਚੜ੍ਹੀ ਦਾ ਇਲਾਜ ਤੇ ਨਸ਼ਾ ਛੁਡਾਉਣ ਦਾ ਇਜ਼ਰਾਇਲੀ ਵਿਧੀ ਨਾਲ ਇਲਾਜ ਕੇਵਲ ਇੱਕ ਦਿਨ ਵਿੱਚ ਕੀਤਾ ਜਾਂਦਾ ਹੈ।
ਮਸ਼ੀਨ ਦੀ ਆਰੰਭਤਾ ਤੋਂ ਪਹਿਲਾਂ ਭਾਈ ਕਰਨਜੀਤ ਸਿੰਘ ਆਹਲੀ ਹਜ਼ੂਰੀ ਕਥਾ ਵਾਚਕ ਨੇ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ। ਇਸ ਮੌਕੇ ਉਨ੍ਹਾਂ ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ, ਡੀਐੱਸਪੀ ਧਰੇਂਦਰ ਵਰਮਾ, ਬਾਬਾ ਜਸਪਾਲ ਸਿੰਘ ਨੀਲਾ, ਹਜ਼ੂਰੀ ਕਥਾ ਵਾਚਕ ਭਾਈ ਕਰਨਜੀਤ ਸਿੰਘ ਆਹਲੀ, ਭਾਈ ਜੋਗਾ ਸਿੰਘ ਸਾਬਕਾ ਹੈੱਡ ਗ੍ਰੰਥੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਮਾਸਟਰ ਸੁਰਜਨ ਸਿੰਘ, ਡਾ. ਮਨਦੀਪ ਸਿੰਘ, ਡਾ. ਕੀਰਤਨ, ਡਾ. ਸੁਸ਼ਾਂਤ ਸ਼ਰਮਾ, ਮਨਿੰਦਰ ਮੱਟੂ, ਸੰਦੀਪ ਕੁਮਾਰ, ਸੋਹਿਤ, ਉਰਫੀ, ਰਾਜਵੀਰ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਨਵਜੀਤ ਕੌਰ, ਨਿਸ਼ਾ, ਕਮਲ, ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।