- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਗੁਰੂ ਰਵਿਦਾਸ ਜੀ ਦਾ ਸਮਰਸਤਾ ਸੰਦੇਸ਼ ਅੱਜ ਵੀ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ : ਖੋਜੇਵਾਲ

ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਜਾ ਰਹੀ ਸਮਰਸਤਾ ਸੰਕਲਪ ਯਾਤਰਾ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਬੁੱਧਵਾਰ ਨੂੰ ਸ਼੍ਰੀ ਡੇਰਾ ਸੱਚਖੰਡ ਬੱਲਾਂ ਜਲੰਧਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ, ਜਿਸ ਵਿੱਚ ਸੰਗਤਾਂ ਦੇ ਨਾਲ ਸੰਤ ਮਹਾਪੁਰਸ਼ ਵੀ ਸ਼ਾਮਲ ਹੋਏ। ਇਸ ਸਬੰਧੀ ਯਾਤਰਾ ਵਿੱਚ ਸ਼ਾਮਲ ਹੋਣ ਲਈ ਕਪੂਰਥਲਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਜਪਾ ਦੇ ਮੰਡਲ ਪ੍ਰਧਾਨ ਸਰਕਲ ਦੋਨਾਂ ਖੋਜੇਵਾਲ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਸੰਗਤਾਂ ਦਾ ਜੱਥਾ ਡੇਰਾ ਸੱਚਖੰਡ ਬੱਲਾਂ ਵਾਸਤੇ ਰਵਾਨਾ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਹ ਯਾਤਰਾ ਪੂਰੇ ਭਾਰਤ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਸੰਤ-ਮਹਾਪੁਰਸ਼ਾਂ ਦੀਆਂ ਸਿੱਖਿਆਵਾਂ ਕਿਸੇ ਇੱਕ ਸਮਾਜ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਸੰਪੂਰਨ ਮਨੁੱਖਤਾ ਦੇ ਭਲੇ ਦਾ ਰਸਤਾ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਵੱਲੋਂ ਸਦੀਆਂ ਪਹਿਲਾਂ ਦਿੱਤਾ ਗਿਆ ਸਮਰਸਤਾ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਅੱਜ ਵੀ ਉਨਾਂ ਹੀ ਪ੍ਰਸੰਗਿਕ ਅਤੇ ਪ੍ਰੇਰਨਾਦਾਇਕ ਹੈ। ਖੋਜੇਵਾਲ ਨੇ ਕਿਹਾ ਕਿ ਭਾਜਪਾ ਨੇ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ 20 ਫਰਵਰੀ 2027 ਤੱਕ ਪੂਰੇ ਦੇਸ਼ ਵਿੱਚ ਚਲਾਈ ਜਾ ਰਹੀ ਹੈ। ਇਸ ਮੌਕੇ ਰੋਸ਼ਨ ਲਾਲ ਸਬਰਵਾਲ, ਕਮਲਜੀਤ ਪ੍ਰਭਾਕਰ, ਦਵਿੰਦਰ ਧੀਰ, ਬਲਵਿੰਦਰ ਸਿੰਘ ਅਰਾਂਈਆਵਾਲ, ਮੱਸਾ ਸਿੰਘ, ਜਸਪਾਲ ਸਿੰਘ ਬਾਬਾ, ਰਾਜੂ ਸ਼ੇਖੂਪੁਰ, ਡਾ. ਅਮਰਨਾਥ, ਸੰਨੀ ਬੈਂਸ, ਰਾਜਨ ਠਿੱਗੀ, ਲੱਕੀ ਸਰਪੰਚ, ਮਨੋਹਰ ਲਾਲ, ਅਮਰਾਵਤ ਸਿੰਘ, ਰਾਮ ਸਰੂਪ, ਰੇਸ਼ਮ ਲਾਲ, ਪ੍ਰੇਮ ਲਾਲ, ਵਿਜੇ ਕੁਮਾਰ, ਸ਼ਿੰਦੋ ਗੁਰਦੀਪ ਸਿੰਘ ਫੌਜੀ, ਹਰਮੇਸ਼ ਲਾਲ, ਹਰਜਿੰਦਰ ਕੌਰ, ਮਨਜੀਤ ਕੌਰ, ਬਖਸ਼ੋ, ਰਾਜ ਕੁਮਾਰ ਪਵਾਰ, ਰਾਕੇਸ਼ ਕੁਮਾਰ ਪਵਾਰ, ਰੇਸ਼ਮ ਲਾਲ, ਨਿਰਮਲ ਲਾਲ ਪੰਚ, ਧਰਮਜੀਤ ਪੰਚ, ਸਪਨਾ ਰਾਣੀ ਪੰਚ, ਸ਼ਿੰਦਾ, ਤੇਜਿੰਦਰ ਕੁਮਾਰ, ਵਿਜੇ ਕੁਮਾਰ, ਵਿਨੈ ਕੁਮਾਰ, ਰਾਹੁਲ ਸਮੇਤ ਸਾਰੀ ਸੰਗਤ ਬੱਸਾਂ ਅਤੇ ਗੱਡੀਆਂ ਰਾਹੀਂ ਡੇਰਾ ਸੱਚਖੰਡ ਵਾਸਤੇ ਰਵਾਨਾ ਹੋਈ।