ਸੰਜੀਵ ਦੁੱਗਲ ਚੁਣੇ ਗਏ ਗਊਸ਼ਾਲਾ ਦੇ ਨਵੇਂ ਪ੍ਰਧਾਨ ਗਊਸ਼ਾਲਾ ਵਿੱਚ ਮੀਟਿੰਗ ਦੌਰਾਨ ਸੰਜੀਵ ਦੁੱਗਲ ਚੁਣੇ ਗਏ ਨਵੇਂ ਪ੍ਰਧਾਨ
Publish Date: Sun, 20 Sep 2026 06:47 PM (IST)
Updated Date: Sun, 20 Sep 2026 06:50 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ੍ਰੀ ਰਾਮ ਕ੍ਰਿਸ਼ਨ ਗਊਸ਼ਾਲਾ ਨਾਰੰਗਸ਼ਾਹਪੁਰ, ਹਦੀਆਬਾਦ, ਤਹਿਸੀਲ ਫਗਵਾੜਾ ਵਿਖੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਤੇ ਹੋਰ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿੱਚ ਚੋਣ ਸਬੰਧੀ ਮੀਟਿੰਗ ਕਰਵਾਈ ਗਈ। 19 ਸਤੰਬਰ ਨੂੰ ਸ਼ਾਮ ਨੂੰ ਹੋਈ ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਅਨਿਰੁੱਧ ਦੁੱਗਲ ਹਾਜ਼ਰ ਨਹੀਂ ਹੋਏ। ਇਸ ਮੌਕੇ ਕਮੇਟੀ ਮੈਂਬਰਾਂ ਤੇ ਹੋਰ ਹਾਜ਼ਰ ਵਿਅਕਤੀਆਂ ਨੇ ਕਿਹਾ ਕਿ ਅਨਿਰੁੱਧ ਦੁੱਗਲ ਗਊਸ਼ਾਲਾ ਵਿਖੇ ਬਹੁਤ ਘੱਟ ਸਮੇਂ ਲਈ ਕਦੇ-ਕਦਾਈਂ ਹੀ ਆਉਂਦੇ ਸਨ। ਚੋਣ ਦਾ ਨਿਰਧਾਰਤ ਸਮਾਂ ਹੋ ਜਾਣ ਤੋਂ ਬਾਅਦ ਹਾਜ਼ਰ ਮੈਂਬਰਾਂ ਨੇ ਆਪਸੀ ਵਿਚਾਰ-ਵਟਾਂਦਰੇ ਉਪਰੰਤ ਨਵੇਂ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਸਾਰੇ ਮੈਂਬਰਾਂ ਤੇ ਗਊ ਭਗਤਾਂ ਦੀ ਮੌਜੂਦਗੀ ਵਿੱਚ ਹਦੀਆਬਾਦ ਵਾਸੀ ਸੰਜੀਵ ਦੁੱਗਲ ਪੁੱਤਰ ਮਧੂਸੂਦਨ ਦੁੱਗਲ ਨੂੰ ਸਰਬਸੰਮਤੀ ਨਾਲ ਗਊਸ਼ਾਲਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਹਾਜ਼ਰ ਵਿਅਕਤੀਆਂ ਨੇ ਸੰਜੀਵ ਦੁੱਗਲ ਨੂੰ ਪੜ੍ਹਿਆ-ਲਿਖਿਆ ਤੇ ਸੂਝਵਾਨ ਵਿਅਕਤੀ ਦੱਸਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਗਊਸ਼ਾਲਾ ਦੇ ਸੰਚਾਲਨ ਤੇ ਵਿਕਾਸ ਨੂੰ ਹੋਰ ਬਿਹਤਰ ਦਿਸ਼ਾ ਮਿਲੇਗੀ ਤੇ ਗਊਸ਼ਾਲਾ ਦੀ ਆਉਣ ਵਾਲੀ ਰੂਪ-ਰੇਖਾ ਤੇ ਪ੍ਰਬੰਧਾਂ ਵਿੱਚ ਸੁਧਾਰ ਕੀਤਾ ਜਾਵੇਗਾ। ਚੋਣ ਸਬੰਧੀ ਲਿਖਤੀ ਕਾਰਵਾਈ ਤੇ ਰਿਕਾਰਡ ਵੀ ਮੌਕੇ ’ਤੇ ਹੀ ਤਿਆਰ ਕੀਤਾ ਗਿਆ। ਹਾਜ਼ਰ ਮੈਂਬਰਾਂ ਨੇ ਕਿਹਾ ਕਿ ਇਹ ਚੋਣ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਤੇ ਗਊ ਭਗਤਾਂ ਦੀ ਖੁੱਲ੍ਹੀ ਮੌਜੂਦਗੀ ਵਿੱਚ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ। ਇਸ ਮੌਕੇ ਸੰਜੀਵ ਦੁੱਗਲ, ਲਲਿਤ ਸ਼ੁਕਲਾ, ਸਾਗਰ ਚੱਢਾ, ਸੰਜੀਵ ਕੁਮਾਰ ਵਰਮਾ, ਮਣੀ ਉੱਪਲ, ਮਨੋਜ ਕੁਮਾਰ, ਵਿਮਲ ਕੁਮਾਰ, ਵਿੱਕੀ ਸ਼ੁਕਲਾ, ਲਵ ਸ਼ੁਕਲਾ, ਆਦਿਤਿਆ ਸ਼ਰਮਾ, ਪ੍ਰਮੋਦ ਦੁੱਗਲ, ਨੰਬਰਦਾਰ ਗੁਰਨਾਮ ਸਿੰਘ ਬਦੇਸ਼ਾ, ਦਵਿੰਦਰ ਗੁਲਾਟੀ ਤੇ ਹੋਰ ਗਊ ਭਗਤ ਹਾਜ਼ਰ ਸਨ।