ਹਰਚੰਦਪੁਰੀ ਪੰਜਾਬੀ ਲੇਖਕ ਸਭਾ ਦੇ ਮੁੜ ਪ੍ਰਧਾਨ ਚੁਣੇ ਗਏ ਸੰਧੂ ਵਰਿਆਣਵੀ ਸੀਨੀਅਰ ਮੀਤ ਪ੍ਰਧਾਨ ਤੇ ਜਗਦੀਸ਼ ਰਾਣਾ ਬਣੇ ਮੀਤ ਪ੍ਰਧਾਨ
Publish Date: Sat, 03 Oct 2026 06:35 PM (IST)
Updated Date: Sat, 03 Oct 2026 06:37 PM (IST)
ਸੰਧੂ ਵਰਿਆਣਵੀ ਸੀਨੀਅਰ ਮੀਤ ਪ੍ਰਧਾਨ ਤੇ ਜਗਦੀਸ਼ ਰਾਣਾ ਬਣੇ ਮੀਤ ਪ੍ਰਧਾਨ ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਬੀਤੇ ਦਿਨੀਂ ਲੁਧਿਆਣਾ ਵਿਖੇ ਹੋਏ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦੇ ਇਜਲਾਸ ਵਿੱਚ ਕੇਂਦਰੀ ਸਭਾ ਦੀ ਚੁਣੀ ਗਈ ਨਵੀਂ ਟੀਮ ਵਿੱਚ ਜਿੱਥੇ ਸਰਵਸੰਮਤੀ ਨਾਲ ਪਵਨ ਹਰਚੰਦਪੁਰੀ ਮੁੜ ਪ੍ਰਧਾਨ ਚੁਣੇ ਗਏ, ਉੱਥੇ ਹੀ ਦੁਆਬੇ ਦੇ ਨਾਮਵਰ ਸਾਹਿਤਕਾਰ ਪ੍ਰੋ. ਸੰਧੂ ਵਰਿਆਣਵੀ ਨੂੰ ਸੀਨੀ ਮੀਤ ਪ੍ਰਧਾਨ ਤੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਨਾਲ਼ ਨਿਵਾਜਿਆ ਗਿਆ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਪਹੁੰਚੇ ਨਾਮਵਰ ਸਾਹਿਤਕਾਰਾਂ ਨੇ ਹੱਥ ਖੜ੍ਹੇ ਕਰਕੇ ਇਨ੍ਹਾਂ ਦੇ ਨਾਵਾਂ ਦੀ ਸਹਿਮਤੀ ਦਿੱਤੀ। ਇਸਦੇ ਨਾਲ ਨਾਲ ਡਾ. ਕੰਵਲ ਭੱਲਾ, ਜਸਵਿੰਦਰ ਸਿੰਘ ਜੱਸੀ ਤੇ ਨੱਕਾਸ਼ ਚਿੱਤੇਵਾਣੀ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਇਨ੍ਹਾਂ ਸਭ ਦੀ ਚੋਣ ਨਾਲ ਦੁਆਬੇ ਦੇ ਸਾਹਿਤਕਾਰਾਂ ਵਿੱਚ ਉਤਸ਼ਾਹ ਤੇ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਮੱਖਣ ਲੁਹਾਰ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਰੇਸ਼ਮ ਚਿੱਤਰਕਾਰ, ਸਵਿੰਦਰ ਸੰਧੂ, ਕੁਲਵਿੰਦਰ ਗਾਖਲ, ਦਲਜੀਤ ਮਹਿਮੀ, ਹਰਦਿਆਲ ਹੁਸ਼ਿਆਰਪੁਰੀ, ਸ਼ਾਮ ਸੁੰਦਰ, ਰਣਜੀਤ ਪੋਸ਼ੀ, ਸਤਪਾਲ ਸਾਹਲੋਂ, ਦੇਸ ਰਾਜ ਬਾਲੀ, ਭਿੰਡਰ ਪਟਵਾਰੀ, ਮਨੋਜ ਫਗਵਾੜਵੀ, ਡਾ. ਇੰਦਰਜੀਤ ਸਿੰਘ ਵਾਸੂ, ਕੁਲਵਿੰਦਰ ਕੰਵਲ, ਮਾਲਾ ਅਗਰਵਾਲ, ਜਗਤਾਰ ਝੰਮਟ, ਕਮਲ ਧਰਮਸੋਤ, ਹੀਰਾ ਲਾਲ ਮਲਹੋਤਰਾ, ਸਾਹਿਬਾ ਜੀਟਨ ਕੌਰ ਡਾ. ਬਿੱਕਰ ਸਿੰਘ, ਪਵਨ ਭੰਮੀਆਂ ਆਦਿ ਸਾਹਿਤਕਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਦੁਆਬੇ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਜਿੱਥੇ ਹੋਰ ਮਜ਼ਬੂਤ ਹੋਵੇਗੀ ਉੱਥੇ ਹੀ ਸਾਹਿਤਕ ਗਤੀਵਿਧੀਆਂ ਵਿੱਚ ਹੋਰ ਵਾਧਾ ਹੋਵੇਗਾ।