ਅਕਾਲ ਅਕੈਡਮੀ ਦੇ ਸਮਰਦੀਪ ਨੇ ਜਿੱਤਿਆ ਗੋਲਡ ਅਕਾਲ ਅਕੈਡਮੀ ਦੇ ਸਮਰਦੀਪ ਸਿੰਘ ਨੇ ਕਰਾਟੇ ਚੈਪੀਅਨਸ਼ਿਪ ਗੋਲਡ ਹਾਸਿਲ ਕੀਤਾ
Publish Date: Sat, 05 Sep 2026 08:03 PM (IST)
Updated Date: Sat, 05 Sep 2026 08:04 PM (IST)
ਲਖਵੀਰ ਸਿੰਘ ਲੱਖੀ,ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਲੇਸ਼ੀਆ ਵਿਖੇ ਕਿੰਗ ਆਫ਼ ਤਤਾਮੀ ਕਰਾਟੇ ਚੈਪੀਅਨਸ਼ਿਪ, ਕਰਵਾਈ ਗਈ, ਜਿਸ ਵਿੱਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਸਮਰਦੀਪ ਸਿੰਘ ਨੇ ਭਾਗ ਲਿਆ ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਪ੍ਰਾਪਤ ਕੀਤਾ। ਸਮਰਦੀਪ ਸਿੰਘ ਹਰੇਕ ਕਰਾਟੇ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ। ਇਸਦੀ ਇਸੇ ਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਾਟੇ ਕੋਚ ਮਿ. ਗੁਰਪ੍ਰੀਤ ਸੇਠੀ ਰੋਜ਼ੀ ਦੁਆਰਾ ਇਸਨੂੰ ਇਸ ਇੰਟਰਨੈਸ਼ਨਲ ਮੁਕਾਬਲੇ ਲਈ ਤਿਆਰ ਕੀਤਾ ਗਿਆ। ਸਮਰਦੀਪ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗੋਲਡ ਹਾਸਲ ਕੀਤਾ। ਇਸ ਮੌਕੇ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਬੱਚੇ ਤੇ ਕੋਚ ਮਿ. ਗੁਰਪ੍ਰੀਤ ਸੇਠੀ ਰੋਜ਼ੀ, ਕੋਚ ਨੈਨਾ ਤੇ ਮੈਡਮ ਗੰਗਾ ਨੂੰ ਵਧਾਈ ਦਿੱਤੀ। ਮੈਡਮ ਗਗਨਦੀਪ ਕੌਰ ਨੇ ਕਿਹਾ ਅਜਿਹੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਚੁਣੇ ਜਾਣਾ ਤੇ ਭਾਗ ਲੈ ਕੇ ਗੋਲਡ ਪ੍ਰਾਪਤ ਕਰਨਾ ਸਾਡੇ ਸਕੂਲ ਲਈ ਬਹੁਤ ਮਾਣ ਦੀ ਗੱਲ ਹੈ। ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਈਸ ਪ੍ਰੈਸੀਡੈਂਟ ਕੁਲਵਿੰਦਰ ਸਿੰਘ, ਮੈਨੇਜਮੈਂਟ ਮੈਂਬਰ ਪ੍ਰਗਟ ਸਿੰਘ, ਮੈਨੇਜਮੈਂਟ ਮੈਬਰ ਇੰਦਰਪਾਲ ਸਿੰਘ ਤੇ ਅਧਿਆਪਕ ਦੀਨ ਦਿਆਲ, ਜਸਬੀਰ ਸਿੰਘ, ਰਵਿੰਦਰ ਪਾਲ ਸਿੰਘ, ਕਾਸ਼ਮ ਖ਼ਾਨ ਆਦਿ ਹਾਜ਼ਰ ਸਨ।