ਸੈਨਿਕ ਸਕੂਲ ਦਾ ਸਾਲਾਨਾ ਖੇਡ ਸਮਾਰੋਹ ਸੰਪੰਨ ਸੈਨਿਕ ਸਕੂਲ ਕਪੂਰਥਲਾ ਦਾ 63ਵਾਂ ਸਾਲਾਨਾ ਖੇਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Sat, 21 Nov 2026 08:10 PM (IST)
Updated Date: Sat, 21 Nov 2026 08:13 PM (IST)
--ਹਾਰ ਤੋਂ ਨਿਰਾਸ਼ ਨਾ ਹੋਵੋ, ਸਗੋਂ ਉਸ ਤੋਂ ਸਿੱਖਿਆ ਲੈ ਕੇ ਅੱਗੇ ਵਧੋ : ਆਈਜੀ ਸੋਢੀ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਵਿਖੇ ਆਯੋਜਿਤ ਤਿੰਨ ਰੋਜ਼ਾ 63ਵੇਂ ਸਾਲਾਨਾ ਖੇਡ ਸਮਾਰੋਹ ਦਾ ਅੱਜ ਸ਼ਾਨਦਾਰ ਢੰਗ ਨਾਲ ਸਮਾਪਨ ਹੋਇਆ। ਇਸ ਮੌਕੇ ਆਯੋਜਿਤ ਸਮਾਰੋਹ ਦੌਰਾਨ ਖੇਡ ਮੁਕਾਬਲਿਆਂ ਦੇ ਨਾਲ-ਨਾਲ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਨੇ ਹਾਜ਼ਰ ਮਹਿਮਾਨਾਂ ਤੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਰੋਹ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਪੁਲਿਸ ਇੰਸਪੈਕਟਰ ਜਨਰਲ ਤੇ ਸਕੂਲ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਗੁਰੂਸ਼ਕਤੀ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੰਜਾਬ ਪੁਲਿਸ ਦੇ ਸੇਵਾਮੁਕਤ ਪੁਲਿਸ ਇੰਸਪੈਕਟਰ ਜਨਰਲ ਰਾਜਪਾਲ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਰੋਹ ਦੀ ਸ਼ੋਭਾ ਵਧਾਈ। ਸੰਧੂ ਸਕੂਲ ਦੇ ਸਾਬਕਾ ਵਿਦਿਆਰਥੀ ਸੰਘ ਦੇ ਪ੍ਰਧਾਨ ਵੀ ਹਨ। ਸਕੂਲ ਪਹੁੰਚਣ ਤੇ ਮੁੱਖ ਮਹਿਮਾਨ ਸੋਢੀ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸੈਨਿਕ ਸਕੂਲ ਕਪੂਰਥਲਾ ਦੇ ਸ਼ਹੀਦੀ ਸਮਾਰਕ ਸੈਕੈਪ ਸਮ੍ਰਿਤੀ ਸਥਲ ਵਿਖੇ ਪੁਸ਼ਪ ਚੱਕਰ ਭੇਟ ਕਰਕੇ ਦੇਸ਼ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦੇਣ ਵਾਲੇ ਵੀਰ ਸਪੂਤਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਕਈ ਸਾਲਾਂ ਬਾਅਦ ਆਪਣੇ ਸਕੂਲ ਵਾਪਸ ਆਉਣਾ ਉਨ੍ਹਾਂ ਲਈ ਬੇਹੱਦ ਭਾਵੁਕ ਤੇ ਮਾਣ ਵਾਲਾ ਪਲ ਹੈ। ਉਨ੍ਹਾਂ ਕੈਡਿਟਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਅਸਲ ਸਫਲਤਾ ਸਿਰਫ਼ ਜਿੱਤ ਪ੍ਰਾਪਤ ਕਰਨ ਵਿੱਚ ਹੀ ਨਹੀਂ, ਸਗੋਂ ਅਸਫਲਤਾਵਾਂ ਦੇ ਬਾਵਜੂਦ ਲਗਾਤਾਰ ਯਤਨ ਕਰਦੇ ਰਹਿਣ ਵਿੱਚ ਹੈ। ਹਾਰ ਤੋਂ ਨਿਰਾਸ਼ ਹੋਣ ਦੀ ਬਜਾਏ ਉਸ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਹੀ ਇੱਕ ਸੱਚੇ ਸੈਨਿਕ ਸਕੂਲ ਦੇ ਵਿਦਿਆਰਥੀ ਦੀ ਪਹਿਚਾਣ ਹੈ। ਸਮਾਰੋਹ ਦੌਰਾਨ ਸੀਨੀਅਰ ਹਾਊਸ, ਜੂਨੀਅਰ ਹਾਊਸ ਅਤੇ ਹੋਲਡਿੰਗ ਹਾਊਸਾਂ ਲਈ ਸਰਵੋਤਮ ਹਾਊਸ ਦੇ ਪੁਰਸਕਾਰ ਕ੍ਰਮਵਾਰ ਤਿਲਕ, ਸਰੋਜਨੀ ਅਤੇ ਨਲਵਾ ਹਾਊਸ ਨੂੰ ਪ੍ਰਦਾਨ ਕੀਤੇ ਗਏ। ਇਸੇ ਤਰ੍ਹਾਂ ਸਰਵੋਤਮ ਖਿਡਾਰੀ (ਲੜਕੇ ਤੇ ਲੜਕੀਆਂ) ਦੇ ਪੁਰਸਕਾਰ ਸੀਨੀਅਰ, ਜੂਨੀਅਰ ਤੇ ਹੋਲਡਿੰਗ ਹਾਊਸਾਂ ਦੀ ਸ਼੍ਰੇਣੀ ਵਿੱਚ ਕ੍ਰਮਵਾਰ ਸ਼ਿਵਮ/ਸਾਂਭਵੀ, ਨਮਨ/ਅਸ਼ਮਿਤਾ ਤੇ ਤਨਮਯ/ਗ੍ਰੀਸ਼ਾ ਨੂੰ ਪ੍ਰਦਾਨ ਕੀਤੇ ਗਏ। ਇਸ ਮੌਕੇ ਸੀਨੀਅਰ, ਜੂਨੀਅਰ ਅਤੇ ਹੋਲਡਿੰਗ ਹਾਊਸਾਂ ਦੇ ਸਰਵੋਤਮ ਖਿਡਾਰੀਆਂ ਨੂੰ ਸਵਰਗੀ ਐੱਮਐੱਸ ਬਾਜਵਾ (ਅਧਿਆਪਕ) ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰੋਤਸਾਹਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਆਯੋਜਿਤ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ: 1. 3000 ਮੀਟਰ ਦੌੜ (ਸੀਨੀਅਰ) ਪਹਿਲਾ ਸਥਾਨ – ਤਾਪੇਸ਼ (ਤਿਲਕ) ਦੂਜਾ ਸਥਾਨ – ਆਸ਼ਿਤ ਖਾਨ (ਪਟੇਲ) ਤੀਜਾ ਸਥਾਨ – ਮਨਨ ਕੁਮਾਰ (ਭਗਤ) 2. 200 ਮੀਟਰ ਦੌੜ (ਜੂਨੀਅਰ) ਪਹਿਲਾ ਸਥਾਨ – ਨਮਨ (ਚਿਤਰੰਜਨ) ਦੂਜਾ ਸਥਾਨ – ਸ਼ੌਰਿਆ (ਸਰੋਜਨੀ) 3. 200 ਮੀਟਰ ਦੌੜ (ਜੂਨੀਅਰ ਲੜਕੀਆਂ) ਪਹਿਲਾ ਸਥਾਨ – ਇਸ਼ਿਕਾ (ਚਿਤਰੰਜਨ) ਦੂਜਾ ਸਥਾਨ – ਦੀਪਾਂਸ਼ੀ (ਮੋਤੀਲਾਲ) ਤੀਜਾ ਸਥਾਨ – ਯੁਵਿਕਾ (ਸਰੋਜਨੀ) 4. ਉੱਚੀ ਛਾਲ (ਸੀਨੀਅਰ) ਪਹਿਲਾ ਸਥਾਨ – ਅਕਸ਼ਿਤ (ਭਗਤ) ਦੂਜਾ ਸਥਾਨ – ਆਸਿਫ਼ (ਪਟੇਲ) ਤੀਜਾ ਸਥਾਨ – ਸਚਿਨ (ਆਜ਼ਾਦ) 5. 4×100 ਮੀਟਰ ਰਿਲੇ ਦੌੜ (ਲੜਕੀਆਂ) ਪਹਿਲਾ ਸਥਾਨ – ਅਨੂਪ, ਗ੍ਰੀਸ਼ਾ, ਪਵੀ ਅਤੇ ਕਾਜ਼ੇਨ (ਨਲਵਾ) ਦੂਜਾ ਸਥਾਨ – ਇਸ਼ਾਲ, ਅਨਵਿਕਾ, ਹਿਮਾਂਸ਼ੀ ਅਤੇ ਰਮਨਿੰਦਰ (ਰਣਜੀਤ) 6. 1500 ਮੀਟਰ ਦੌੜ (ਸੀਨੀਅਰ) ਪਹਿਲਾ ਸਥਾਨ – ਗੌਰਵ ਕੁਮਾਰ (ਆਜ਼ਾਦ) ਦੂਜਾ ਸਥਾਨ – ਸਚਿਵ (ਆਜ਼ਾਦ) ਤੀਜਾ ਸਥਾਨ – ਮਯੰਕ (ਤਿਲਕ) 7. 100 ਮੀਟਰ ਦੌੜ (ਸੀਨੀਅਰ ਲੜਕੀਆਂ) ਪਹਿਲਾ ਸਥਾਨ – ਸਾਂਭਵੀ (ਭਗਤ) ਦੂਜਾ ਸਥਾਨ – ਸੰਜਨਾ (ਪਟੇਲ) ਤੀਜਾ ਸਥਾਨ – ਸੋਨਾਲੀ (ਆਜ਼ਾਦ) 8. 800 ਮੀਟਰ ਦੌੜ (ਜੂਨੀਅਰ ਲੜਕੀਆਂ) ਪਹਿਲਾ ਸਥਾਨ – ਸੁਹਾਨਾ (ਸਰੋਜਨੀ) ਦੂਜਾ ਸਥਾਨ – ਕ੍ਰਿਸ਼ਨਾ (ਟੈਗੋਰ) ਤੀਜਾ ਸਥਾਨ – ਅਨਿਕਾ (ਚਿਤਰੰਜਨ) 9. ਉੱਚੀ ਛਾਲ (ਜੂਨੀਅਰ) ਪਹਿਲਾ ਸਥਾਨ – ਪਾਰਥ (ਚਿਤਰੰਜਨ) ਦੂਜਾ ਸਥਾਨ – ਰਿਤੇਸ਼ (ਚਿਤਰੰਜਨ) ਤੀਜਾ ਸਥਾਨ – ਗੁਰਤਾਜ (ਚਿਤਰੰਜਨ) 10. 800 ਮੀਟਰ ਦੌੜ (ਸੀਨੀਅਰ ਲੜਕੀਆਂ) ਪਹਿਲਾ ਸਥਾਨ – ਮੰਨਤ (ਤਿਲਕ) ਦੂਜਾ ਸਥਾਨ – ਸ਼ਿਵਾਨੀ (ਭਗਤ) ਤੀਜਾ ਸਥਾਨ – ਰਿਧਿਮਾ (ਪਟੇਲ)