ਸਾਈ ਲਾਡੀ ਸ਼ਾਹ ਦਾ ਜਨਮ ਦਿਹਾੜਾ ਮਨਾਇਆ ਸਾਈ ਲਾਡੀ ਸ਼ਾਹ ਦਾ ਜਨਮ ਦਿਹਾੜਾ ਮੁਹੱਲਾ ਦਰਜ਼ੀਆਂ ਵਿਖੇ ਮਨਾਇਆ
Publish Date: Sun, 27 Sep 2026 07:00 PM (IST)
Updated Date: Sun, 27 Sep 2026 07:03 PM (IST)
ਧਾਰਮਿਕ ਸਮਾਗਮ ਸਾਨੂੰ ਸਾਡੀ ਸੰਸਕ੍ਰਿਤੀ ਨਾਲ ਜੋੜਦੇ ਹਨ : ਚੀਮਾ ਪ੍ਰਸਿੱਧ ਕੱਵਾਲਾਂ ਨੇ ਮਹਿਫਿਲ-ਏ-ਕੱਵਾਲ ਪ੍ਰੋਗਰਾਮ ’ਚ ਭਰੀ ਹਾਜ਼ਰੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਈਂ ਬਾਬਾ ਲਾਡੀ ਸ਼ਾਹ ਜੀ ਦਾ ਜਨਮ ਦਿਹਾੜਾ ਮੁਹੱਲਾ ਦਰਜੀਆਂ ਵਿਖੇ ਸੂਦ ਪਰਿਵਾਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੇਕ ਕੱਟਣ ਦੀ ਰਸਮ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਵੱਲੋਂ ਨਿਭਾਈ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਸਮੂਹ ਸੰਗਤਾਂ ਨੂੰ ਸਾਈ ਲਾਡੀ ਸ਼ਾਹ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ ਕਿਉਂਕਿ ਇਹ ਸਾਡੀ ਸਭਿਅਤਾ ਤੇ ਸੰਸਕ੍ਰਿਤੀ ਵੀ ਝਲਕ ਪੇਸ਼ ਕਰਦੇ ਹਨ। ਉਨ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਰੋਹਿਤ ਸੂਦ ਦੀ ਅਗਵਾਈ ਹੇਠ ਚੇਅਰਮੈਨ ਸੱਜਣ ਸਿੰਘ ਚੀਮਾ ਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਮਹਿਫਿਲ-ਏ-ਕੱਵਾਲ ਵਿੱਚ ਪ੍ਰਸਿੱਧ ਗਾਇਕ ਰਾਂਝਣ ਅਲੀ ਤੇ ਅਨੂਪ ਸੰਨੀ ਐਂਡ ਪਾਰਟੀ ਜੀਰਾ ਵਾਲਿਆਂ ਨੇ ਸਾਈਂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਅਟੁੱਟ ਲੰਗਰ ਵਰਤਾਏ ਗਏ। ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਸੇਵਾ ਘੁੱਲਾ ਕਪੂਰਥਲਾ ਨੇ ਬਖੂਬੀ ਨਿਭਾਈ। ਇਸ ਮੌਕੇ ਬਾਬਾ ਸ਼ਿੰਗਾਰਾ ਸਿੰਘ, ਬਾਬਾ ਜੱਗਾ ਸਾਈਂ, ਸੀਨੀਅਰ ਆਪ ਆਗੂ ਸਤਪਾਲ ਮਦਾਨ, ਕੌਂਸਲਰ ਜਤਿੰਦਰ ਸੇਠੀ, ਸਾਬਕਾ ਕੌਂਸਲਰ ਰਜਿੰਦਰ ਸਿੰਘ ਤੇ ਵਿਕੀ ਚੌਹਾਨ, ਜਸਪਾਲ ਸਿੰਘ, ਜਗਰੂਪ ਸਿੰਘ, ਗਗਨਦੀਪ ਸਿੰਘ, ਪ੍ਰਦੀਪ ਥਿੰਦ ਜੋਧਾ, ਲਵ ਚੀਮਾ, ਬਲਜਿੰਦਰ ਸਿੰਘ, ਸਤਪਾਲ ਅਰੋੜਾ ਪ੍ਰਧਾਨ ਕਰਿਆਨਾ ਯੂਨੀਅਨ, ਭਗਤ ਦਵਿੰਦਰ ਸ਼ਰਮਾ, ਵਿਸ਼ਾਲ ਅਰੋੜਾ, ਰਜੇਸ਼ ਸੂਦ, ਰਾਜੇਸ਼ ਕੁਮਾਰ ਅਰੋੜਾ, ਕੇਵਲ ਕ੍ਰਿਸ਼ਨ ਵਧਵਾ, ਰਾਜ ਕੁਮਾਰ ਵਧਵਾ, ਕਾਕਾ ਠੁਕਰਾਲ, ਸੁਭਾਸ਼ ਠੁਕਰਾਲ, ਸ਼ਾਨੂੰ ਠੁਕਰਾਲ, ਬਲਰਾਮ ਪੁਰੀ, ਸੁਰੇਸ਼ ਸੂਦ, ਨਰੇਸ਼ ਧੀਰ, ਦੀਪਕ ਧੀਰ, ਵਿਨੋਦ ਕੁਮਾਰ, ਚਰਨਜੀਤ ਸ਼ਰਮਾ, ਅਮਨ ਮਰਵਾਹਾ, ਰਮਨ ਅਰੋੜਾ, ਅਜੇ ਕੰਡਾ ਆਦਿ ਵੀ ਹਾਜ਼ਰ ਸਨ।